ਸੰੰਤ ਬਾਬਾ ਬੁੱਢਾ ਪਬਲਿਕ ਸਕੂਲ ਮਜੀਠਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਕਵੀ ਦਰਬਾਰ ਕਰਵਾਇਆ ਗਿਆ

4729113
Total views : 5596722

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਜਸਪਾਲ ਸਿੰਘ ਗਿੱਲ

ਸਿਖਿਆ ਦੇ ਖੇਤਰ ਵਿੱਚ ਨੈਸ਼ਨਲ ਐਵਾਰਡ ਪ੍ਰਾਪਤ ਅਤੇ ਉੱਘੇ ਸਮਾਜ ਸੇਵੀ ਸਵਰਗੀ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੀ ਮਿੱਠੀ ਯਾਦ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਮਹਾਨ ਕਵੀ ਦਰਬਾਰ ਸੰਤ ਬਾਬਾ ਬੁੱਢਾ ਜੀ ਪਬਲਿਕ ਸਕੂਲ ਮਜੀਠਾ ਵਿਖੇ ਨਵਜੋਤ ਸਿੰਘ ਭੰਗੂ ਦੀ ਅਗਵਾਈ ਵਿੱਚ ਕਰਾਇਆ ਗਿਆ। ਜਿਸ ਵਿੱਚ ਰਾਜਾ ਪੋਰਸ ਹਿੰਦ ਪਾਕ ਮਿੱਤਰਤਾ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਬਤੋਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਕਵੀ ਦਰਬਾਰ ਵਿੱਚ ਮਾਝਾ ਇਲਾਕੇ ਦੇ ਕਰੀਬ 20 ਨਾਮਵਰ ਕਵੀ ਸ਼ਾਮਲ ਹੋਏ। ਜਿੰਨ੍ਹਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਦਾ ਮਨ ਮੋਹ ਲਿਆ।ਸਟੇਜ਼ ਦੀ ਭੁਮਿਕਾ ਨਿਰੰਜਨ ਸਿੰਘ ਦਬੁਰਜੀ ਵੱਲੋ ਬਾਖੂਬੀ ਨਿਭਾਈ ਗਈ। ਇਸ ਕਵੀ ਦਰਬਾਰ ਵਿੱਚ ਵਿਸ਼ਵ ਨਾਰੀ ਸਾਹਿਤਕ ਮੰਚ ਦੀ ਪ੍ਰਧਾਨ ਨਿਰਮਲ ਕੌਰ ਕੋਟਲਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।

ਜਿ਼ਕਰਯੋਗ ਹੈ ਕਿ ਨਿਰਮਲ ਕੋਟਲਾ ਦੀਆਂ ਲਿਖੀਆਂ ਅਨੇਕਾਂ ਸਾਹਿਤਕ ਪੁਸਤਕਾਂ ਵੀ ਛਪ ਕੇ ਮਾਰਕੀਟ ਵਿੱਚ ਆ ਚੁੱਕੀਆਂ ਹਨ। ਜਿੰਨ੍ਹਾਂ ਨੇ ਆਪਣੀ ਸਾਹਿਤਕ ਰਚਨਾ ਰਾਹੀ ਸਰੋਤਿਆਂ ਨੂੰ ਕੀਲ ਲਿਆ। ਇਸ ਤੋ ਇਲਾਵਾ ਸਾਂਝੀਵਾਲਤਾ ਸਾਹਿਤ ਸਭਾ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਕਾਹਲੋ, ਸੁਖਬੀਰ ਸਿੰਘ ਭੁੱਲਰ, ਸਹੀਦ ਭਗਤ ਸਿੰਘ ਸੋਸ਼ਿਲ ਵੈਲਫ਼ੇਅਰ ਐਂਡ ਸਪੋਰਟਸ ਸੁਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਪੱਤਰਕਾਰ ਤੇ ਸਾਹਿਤਕਾਰ ਮਹਾਂਬੀਰ ਸਿੰਘ ਗਿੱਲ, ਕਿਸਾਨ ਆਗੂ ਮਲਕੀਤ ਸਿੰਘ ਸ਼ਾਮਨਗਰ, ਮਨਜਿੰਦਰ ਸਿੰਘ ਮਰੜ੍ਹੀ, ਸਰਬ ਮਜੀਠਾ, ਰਾਜਪਾਲ ਸ਼ਰਮਾ ਅਤੇ ਹੋਰ ਕਵੀਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਸਮਾਜਿਕ ਕੁਰੀਤੀਆਂ ਤੇ ਚਾਨਣਾ ਪਾਕੇ ਸਮਾਜ ਨੂੰ ਹਲੂਣਾ ਦੇਣ ਦਾ ਯਤਨ ਕੀਤਾ। ਇਸ ਕਵੀ ਦਰਬਾਰ ਵਿੱਚ ਆਏ ਸਾਰੇ ਕਵੀਆਂ, ਸਾਹਿਤਕਾਰਾਂ ਆਦਿ ਨੂੰ ਕਵੀ ਦਰਬਾਰ ਦੇ ਸੰਚਾਲਕ ਤੇ ਸੰਤ ਬਾਬਾ ਬੁੱਢਾ ਪਬਲਿਕ ਸਕੂਲ ਦੇ ਡਾਇਰੇਕਟਰ ਅਤੇ ਧਰਮਪਤਨੀ ਸਵ: ਨਿਰਮਲ ਸਿੰਘ ਭੰਗੂ ਬਲਵਿੰਦਰ ਕੌਰ ਭੰਗੂ ਅਤੇ ਸਹਿ ਡਾਇਰੈਕਟਰ ਨਵਜੋਤ ਸਿੰਘ ਭੰਗੂ ਵੱਲੋ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।

ਇਸ ਕਵੀ ਦਰਬਾਰ ਵਿੱਚ ਹੋਰਨਾਂ ਤੋ ਇਲਾਵਾ ਅਮਨਦੀਪ ਕੌਰ ਭੰਗੂ, ਪ੍ਰਿੰਸੀਪਲ ਜ਼ੋਗਾ ਸਿੰਘ ਅਠਵਾਲ, ਬਲਵਿੰਦਰ ਸਿੰਘ ਭੰਗਵਾਂ, ਹਰਦੇਵ ਸਿੰਘ ਹੰਸਪਾਲ ਮਰੜ੍ਹੀ, ਬੱਲੂ ਪਹਿਲਵਾਨ ਭੰਗਵਾਂ, ਗੁਰੂ ਗਿਆਨ ਇੰਸਟੀਚਿਊਟ ਮਜੀਠਾ ਤੋ ਸੁਰਜੀਤ ਸਿੰਘ, ਮਨਿੰਦਰ ਸਿੰਘ ਸੋਖੀ, ਜਸਪਾਲ ਸਿੰਘ ਗਿੱਲ, ਪ੍ਰਿਥੀਪਾਲ ਸਿੰਘ ,ਅਸ਼ਵਨੀ ਕੁਮਾਰ ਨਈਅਰ, ਰਵਿੰਦਰ ਕਪਾਹੀ, ਸੋਇਮ ਅਨੰਦ, ਪ੍ਰੀਤਮ ਸਿੰਘ, ਪ੍ਰਿੰਸੀਪਲ ਹਰਬੰਸ ਲਾਲ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਮੋਕੇ ਨਵਜੋਤ ਸਿੰਘ ਭੰਗੂ ਵੱਲੋ ਮੁੱਖ ਮਹਿਮਾਨ ਭੁਪਿੰਦਰ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਕਾਹਲੋ ਅਤੇ ਮਲਕੀਤ ਸਿੰਘ ਸ਼ਾਮਨਗਰ ਦਾ ਸਾਹਿਤ ਨੂੰ ਦੇਣ ਪ੍ਰਤੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।

Share this News