ਭਾਰਤੀ ਯੋਗ ਸੰਸਥਾਨ ਦਾ 57ਵਾਂ ਸਥਾਪਨਾ ਦਿਵਸ ਅੱਜ ਇਤਿਹਾਸਕ ਰਾਮਬਾਗ਼ ਵਿਖੇ ਸਮੂਹਿਕ ਅਭਿਆਸ ਦੇ ਰੂਪ ਵਿੱਚ ਮਨਾਇਆ ਗਿਆ

4729139
Total views : 5596782

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਭਾਰਤੀ ਯੋਗ ਸੰਸਥਾਨ ਦਾ 57ਵਾਂ ਸਥਾਪਨਾ ਦਿਵਸ ਅੱਜ  ਇਤਿਹਾਸਕ ਰਾਮਬਾਗ਼ ਵਿਖੇ ਸਮੂਹਿਕ ਅਭਿਆਸ ਦੇ ਰੂਪ ਵਿੱਚ ਮਨਾਇਆ ਗਿਆ ।ਸਥਾਪਨਾ ਦਿਵਸ ਸਮਾਗਮ ਦੀ ਸ਼ੁਰੂਆਤ  ਸੰਸਥਾ ਦੇ ਬਾਨੀ  ਸ੍ਰੀ ਪਰਕਾਸ਼ ਲਾਲ   ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕਰਕੇ ਅਤੇ ਦੀਪ ਜਗਾਉਣ  ਨਾਲ ਹੋਈ।ਸੰਸਥਾਨ ਦੀ ਪੰਜਾਬ ਅਤੇ ਜ਼ਿਲ੍ਹਾ  ਇਕਾਈ  ਦੇ ਆਗੂ  ਸਤੀਸ਼ ਮਹਾਜਨ,  ਵਰਿੰਦਰ  ਧਵਨ, ਮਨਮੋਹਨ ਕਪੂਰ, ਸੁਨੀਲ  ਕਪੂਰ ,ਪ੍ਰਮੋਦ ਸੋਢੀ, ਮਾਸਟਰ ਮੋਹਨ ਲਾਲ ਅਤੇ ਗੱਦਾਰੀ ਲਾਲ ਵੋ ਸ਼ਮਾ ਰੋਸ਼ਨ ਕੀਤੀ।  ਇਸ ਮੌਕੇ   ਭਜਨ  ਗਾਇਨ ਵੀ ਕੀਤਾ ਗਿਆ  ।ਯੋਗ ਆਸਣਾਂ ਦਾ ਅਭਿਆਸ ਸ੍ਰੀ ਧਵਨ ਨੇ ਕਰਵਾਇਆ  ਅਤੇ ਵੱਡੀ ਗਿਣਤੀ ਵਿੱਚ ਹਾਜਰ ਸਾਧਕਾ ਨੂੰ ਨਿੱਤ ਯੋਗ ਅਭਿਆਸ ਕਰਨ ਲਈ ਪ੍ਰੇਰਤ ਕੀਤਾ  ।

ਪੰਜਾਬ  ਦੇ ਆਗੂ ਸ੍ਰੀ ਸਤੀਸ਼ ਮਹਾਜਨ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਭਗ 50 ਤੋਂ ਵੱਧ ਥਾਵਾਂ ਤੇ  ਵਖਰੇ-ਵਖਰੇ ਯੋਗ ਕੇਂਦਰ ਚੱਲ ਰਹੇ ਹਨ ਜਿੱਥੇ ਰੋਜ਼ ਹੀ ਯੋਗ ਅਭਿਆਸ, ਪ੍ਰਾਣਾਯਾਮ ਅਤੇ ਧਿਆਨ ਦਾ  ਅਭਿਆਸ ਕਰਵਾਇਆ ਜਾਂਦਾ ਹੈ । 

ਯੋਗ ਆਸਣਾਂ ਅਤੇ ਪ੍ਰਾਣਾਯਾਮ ਦੀ ਮਦਦ ਨਾਲ ਮਾਨਸਿਕ ਤਣਾਓ, ਬਲੱਡ ਪ੍ਰੈਸ਼ੱਰ,  ਰੀਡ ਦੀ ਹੱਡੀ ਦੇ  ਰੋਗ  ਸਰਵਾਈਕਲ  ਰੋਗ  ਅਤੇ ਹੱਡੀਆਂ ਦੇ  ਰੋਗਾ ਤੋਂ ਇਲਾਵਾ ਪੇਟ ਰੋਗ ਵੀ ਠੀਕ ਹੁੰਦੇ ਹਨ ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ ਯੋਗ ਅਭਿਆਸ ਕੀਤਾ ਜਾਵੇ ਅਤੇ ਇਸ ਵਾਸਤੇ ਰੋਜ਼ ਯੋਗ ਕੇਂਦਰ ਵਿੱਚ ਆਉਣ।  ਉਨ੍ਹਾਂ ਦੱਸਿਆ ਕਿ  ਹਰ ਇਕ ਯੋਗ ਕੇਂਦਰ ਵਿਚ ਸਿੱਖਿਅਤ  ਅਧਿਆਪਕ ਵੱਲੋਂ ਯੋਗ ਅਭਿਆਸ ਕਰਵਾਇਆ ਜਾਂਦਾ ਹੈ, ਜਿਸ ਨਾਲ   ਤਨ ਅਤੇ ਮਨ ਦੋਵੇਂ ਸਵਸਥ ਹੁੰਦੇ ਹਨ  ।

ਸੰਸਥਾਨ ਦੇ ਅਧਿਕਾਰੀ ਮਨਮੋਹਨ ਕਪੂਰ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਦੀ  ਸ਼ੁਰੂਆਤ  1967 ਵਿਚ ਹੋਈ ਸੀ  ਅਤੇ ਇਸ ਵੇਲੇ ਦੇਸ਼ ਵਿਦੇਸ਼ ਵਿਚ ਹਜ਼ਾਰਾਂ ਯੋਗ ਕੇਂਦਰ ਚੱਲ ਰਹੇ ਹਨ ।   ਉਨ੍ਹਾਂ ਕਿਹਾ ਕਿ ਸੰਸਥਾਨ ਦਾ ਨਾਰਾ ਜੀਉ ਅਤੇ ਜੀਵਨ ਦਿਉ ਹੈ  ।  ਸੰਸਥਾਨ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਹੈ ,  ਜਿਸ ਤਹਿਤ ਹਰ ਇੱਕ ਯੋਗ ਕੇਂਦਰ ਵਿੱਚ ਨਿਸ਼ੁਲਕ ਯੋਗ ਅਭਿਆਸ ਅਤੇ ਪ੍ਰਾਣਾਯਾਮ ਕਰਵਾਇਆ ਜਾਂਦਾ ਹੈ ।ਇਸ ਮੌਕੇ ਸੰਸਥਾਨ ਵੱਲੋਂ ਯੋਗ ਸਮੱਗਰੀ, ਕਿਤਾਬਾਂ ਅਤੇ ਹੋਰ ਸਮਾਨ ਦਾ ਸਟਾਲ ਵੀ ਲਗਾਇਆ ਗਿਆ ਸੀ ।

Share this News