ਥਾਣਾਂ ਰਣਜੀਤ ਐਵੀਨਿਊ ਦੀ ਪੁਲਿਸ ਨੇ 10 ਵਾਹਨ ਚੋਰਾਂ ਨੂੰ ਕਾਬੂ ਕਰਕੇ 36 ਚੋਰੀਸ਼ੁਦਾ ਦੋ ਪਹੀਆ ਵਾਹਨ ਕੀਤੇ ਬ੍ਰਾਮਦ

4729073
Total views : 5596650

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

 ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ ਸ੍ਰੀ ਪ੍ਰਭਜੋਤ ਸਿੰਘ ਵਿਰਕ ਅਤੇ ਏ.ਸੀ.ਪੀ ਸ੍ਰੀ ਵਰਿੰਦਰ ਸਿੰਘ ਖੋਸਾ  ਨੇ ਦੱਸਿਆ ਕਿ ਥਾਣਾ ਰਣਜੀਤ ਅਵਨਿਉ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ। ਜਿੱਸ ਵਿੱਚ ਪੁਲਿਸ ਵੱਲੋਂ 36 ਦੇ ਕਰੀਬ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ।ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਵਿਚ 33 ਦੇ ਕਰੀਬ ਮੋਟਰਸਾਇਕਲ ਤੇ 3 ਐਕਟਿਵਾ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਮਾਮਲਿਆਂ ‘ਚ 10 ਦੋਸ਼ੀ ਕਾਬੂ ਕੀਤੇ ਗਏ ਹਨ।

ਉਨਾਂ ਨੇ ਦੱਸਿਆ ਕਿ ਗਿਰੋਹ ਦੇ ਕਾਬੂ ਕੀਤੇ ਮੈਂਬਰਾਂ ਵਿਚੋਂ ਸੱਤ ਦੋਸ਼ੀਆਂ ਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਇਹ ਗਿਰੋਹ ਦੇ ਮੈਂਬਰ ਸ਼ਹਿਰ ਦੇ ਜ਼ੋਨ ਨੰਬਰ 2 ਦੇ ਵੱਖ-ਵੱਖ ਇਲਾਕਿਆਂ ਵਿਚੋਂ ਖਾਸ ਕਰ ਰਣਜੀਤ ਐਵੇਨਿਊ  ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਜਾਣਕਾਰੀ ਅਨੁਸਾਰ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਚੋਰੀ ਦੇ ਮਾਮਲੇ ਦਰਜ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਅੰਮ੍ਰਿਤਸਰ ਦੀ ਜਹਾਜ਼ ਗੜ੍ਹ ਇਲਾਕੇ ਵਿੱਚ ਵਾਹਨ ਵੇਚ ਦਿੰਦੇ ਸਨ। ਇਨ੍ਹਾਂ ਵਲੋਂ ਕਈ ਵਾਹਨ ਗਹਿਣੇ ਵੀ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਵਾਹਨ ਚੋਰੀ ਹੋਏ ਹਨ ਉਹ ਪੁਲਿਸ ਅਧਿਕਾਰੀਆ ਨਾਲ ਸੰਪਰਕ ਕਰ ਸਕਦੇ ਹਨ।ਇਸ ਸਮੇ ਥਾਣਾਂ ਰਣਜੀਤ ਐਵੀਨਿਊ ਦੇ ਐਸ.ਐਚ.ਓ ਇੰਸ: ਜਸਪਾਲ ਸਿੰਘ ਵੀ ਹਾਜਰ ਸਨ।

Share this News