ਪੁਲਿਸ ਦੇ ਟਰੈਫਿਕ ਵਿੰਗ ਨੇ ਗੁਰੂ ਨਗਰੀ ਅੰਮ੍ਰਿਤਸਰ ‘ਚ ਸੜਕਾਂ ਦੁਆਲਿਓ ਅੱਜ ਵੀ ਹਟਾਏ ਨਜਾਇਜ ਕਬਜੇ

4675037
Total views : 5506461

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਅੱਜ ਸ਼੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਦੀ ਅਗਵਾਹੀ ਹੇਠ ਸਮੇਤ ਇੰਸਪੈਕਟਰ ਪਰਮਜੀਤ ਸਿੰਘ, ਟਰੈਫਿਕ ਜੋਨ ਇੰਚਾਰਜ ਵੱਲੋਂ ਹੁਸੈਨਪੁਰਾ ਚੌਂਕ, ਨਾਵਲਟੀ ਚੌਂਕ, ਲਾਰੰਸ ਰੋਡ ਅਤੇ ਕੰਨਟੋਨਮੈਂਟ ਚੌਂਕ ਵਿਖੇ ਨਜਾਇਜ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਸੜਕਾਂ ਤੇ ਗਲਤ ਪਾਰਕ ਕੀਤੇ ਵਾਹਨ ਦੇ ਗਲਤ ਪਾਰਕਿੰਗ ਦੇ ਚਲਾਨ ਕੀਤੇ ਗਏ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।

ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਨਾ ਲਗਾਉਣ ਤੇ ਵਹੀਕਲ ਇੱਕ ਲਾਈਨ ਵਿੱਚ ਪਾਰਕ ਕਰਨ। ਜੇਕਰ ਕਿਸੇ ਵੱਲੋ ਦੁਕਾਨਾਂ ਦਾ ਸਮਾਨ ਬਾਹਰ ਲਗਾਇਆ ਗਿਆ ਤਾਂ ਉਹਨਾ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੜਕਾਂ ਪਰ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਵਿੱਚ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।ਇਸ ਤੋਂ ਇਲਾਵਾ ਬੀ.ਆਰ.ਟੀ.ਐਸ, ਲੇਨ ਵਿੱਚ ਮੈਟਰੋ ਬੱਸ ਤੋਂ ਇਲਾਵਾ ਹੋਰ ਵਿਅਕਤੀ ਜਿਹੜੇ ਵਹੀਕਲ ਚਲਾ ਰਹੇ ਸਨ, ਉਹਨਾਂ ਦੇ ਚਲਾਣ ਵੀ ਕੀਤੇ ਗਏ।

Share this News