ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਫ਼ਿੱਕੀ ਫ਼ਲੋ’ ਦੇ ਸਹਿਯੋਗ ਨਾਲ ਅੱਜ ‘ਵਿਸ਼ਵ ਸਿਹਤ ਦਿਵਸ’ ’ਤੇ ਸੈਮੀਨਾਰ ਕਰਵਾਇਆ ਗਿਆ

4674954
Total views : 5506350

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਫ਼ਿੱਕੀ ਫ਼ਲੋ’ ਦੇ ਸਹਿਯੋਗ ਨਾਲ ਅੱਜ ‘ਵਿਸ਼ਵ ਸਿਹਤ ਦਿਵਸ’ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਫ਼ਿੱਕੀ ਫਲੋ ਦੀ ਚੇਅਰਪਰਸਨ ਹਿਮਾਨੀ ਅਰੋੜਾ, ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ, ਫ਼ੋਰਟਿਸ ਹਸਪਤਾਲ ਗਾਇਨਾਕੋਲੋਜਿਸਟ ਡਾ. ਰੁਚਿਕਾ, ਇਨਟਰਨਲ ਮੈਡੀਸਨ ਡਾ. ਵਰੁਣ ਪੁਸ਼ਕਰਨਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ।

ਫ਼ਿੱਕੀ ਫ਼ਲੋ ਦੁਆਰਾ ਸਮਾਜਿਕ ਜਾਗਰੂਕਤਾ ਦੇ ਨਾਲ ਨਾਲ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਛੀਨਾ

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਆਏ ਮਹਿਮਾਨਾਂ ਨੂੰ ਪੌਦਾ ਭੇਟ ਕਰਕੇ ਸਵਾਗਤ ਕਰਨ ਉਪਰੰਤ ਸੰਬੋਧਨ ਕਰਦਿਆਂ ਸ: ਛੀਨਾ, ਚੇਅਰਪਰਸਨ ਅਰੋੜਾ ਅਤੇ ਹੋਰਨਾਂ ਦਾ ਸੈਮੀਨਾਰ ’ਚ ਸ਼ਿਰਕਤ ਕਰਨ ’ਤੇ ਧੰਨਵਾਦ ਕੀਤਾ ਅਤੇ ਸਿਹਤ ਦੀ ਸਹੀ ਸਾਂਭ ਸੰਭਾਲ, ਨਿਯਮਿਤ ਤੌਰ ’ਤੇ ਤੰਦਰੁਸਤ ਰਹਿਣ ਲਈ ਸੁਝਾਅ ਸਾਂਝੇ ਕੀਤੇ। ਉਨ੍ਹਾਂ ਨੇ ਵਿਸ਼ਵ ਸਿਹਤ ਦਿਵਸ ਦਾ ਮਹੱਤਵ ਦੱਸਦੇ ਹੋਏ ਇਸ ਦੇ ਮੁੱਖ ਵਿਸ਼ੇ ‘ਹੈਲਥ ਫ਼ਾਰ ਆਲ’ ’ਤੇ ਵੀ ਚਾਨਣਾ ਪਾਇਆ।

ਇਸ ਮੌਕੇ ਸ: ਛੀਨਾ ਨੇ ਫ਼ਿੱਕੀ ਫਲੋ ਦੀ ਚੇਅਰਪਰਸਨ ਹਿਮਾਨੀ ਅਰੋੜਾ, ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਪੀ. ਐਸ. ਗਰੋਵਰ, ਪ੍ਰਿੰ: ਡਾ. ਅਮਨਪ੍ਰੀਤ ਕੌਰ ਦੇ ਸਾਂਝੇ ਯਤਨਾਂ ਨਾਲ ਉਲੀਕੇ ਉਕਤ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸਲਾਹੁਣਯੋਗ ਕਿ ਫ਼ਿੱਕੀ ਫ਼ਲੋ ਸਮਾਜਿਕ ਜਾਗਰੂਕਤਾ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ’ਚ ਵੀ ਨਿੱਜੀ ਦਿਲਚਸਪੀ ਲੈ ਕੇ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ। ਇਸ ਮੌਕੇ ਸ: ਛੀਨਾ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਲਗਾਏ ਚੈਕਅੱਪ ਕੈਂਪ ’ਚ ਆਪਣੀ ਸਰੀਰਿਕ ਜਾਂਚ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਈ ਵਾਰੀ ਇਨਸਾਨ ਇਹ ਕਹਿ ਕੇ ਪੱਲ੍ਹਾ ਝਾੜ ਲੈਂਦਾ ਹੈ ਕਿ ਸਾਨੂੰ ਕੋਈ ਬਿਮਾਰੀ ਨਹੀਂ, ਪਰ ਇਹ ਨਹੀਂ ਕਿ ਬਿਮਾਰੀ ’ਤੇ ਹੀ ਸਰੀਰਿਕ ਜਾਂਚ ਕਰਵਾਈ ਜਾਵੇ।

ਸ: ਛੀਨਾ ਨੇ ਕਿਹਾ ਕਿ ਇਨਸਾਨ ਦਾ ਜਨਮ ਤੇ ਮਰਨ ਪ੍ਰਮਾਤਮਾ ਦੇ ਹੱਥ ਵੱਸ ਹੈ ਪਰ ਕਈ ਵਾਰ ਮਨੁੱਖ ਨੂੰ ਅਜਿਹਾ ਰੋਗ ਲੱਗ ਜਾਂਦਾ ਹੈ, ਜਿਸ ਤੋਂ ਅਨਜਾਨ ਹੁੰਦਾ ਹੈ ਤੇ ਉਦੋਂ ਪਤਾ ਚੱਲਦਾ ਹੈ ਜਦੋਂ ਸਮਾਂ ਗੁਜ਼ਰ ਗਿਆ ਹੁੰਦਾ ਹੈ। ਇਸ ਲਈ ਹਰੇਕ ਨੂੰ ਆਪਣੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਸਮੇਂ-ਸਮੇਂ ’ਤੇ ਚੈਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਹਰ ਕਿਸੇ ਨੂੰ ਖੁਸ਼ ਰਹਿਣ ਅਤੇ ਸ਼ੁੱਧ ਭੋਜਨ ਲੈਣ ਲਈ ਵੀ ਪ੍ਰੇਰਿਤ ਕੀਤਾ।

ਇਸ ਤੋਂ ਪਹਿਲਾਂ ਚੇਅਰਪਰਸਨ ਅਰੋੜਾ ਨੇ ਸ: ਛੀਨਾ, ਡਾ. ਗਰੋਵਰ, ਪ੍ਰਿੰ: ਡਾ. ਅਮਨਪ੍ਰੀਤ ਕੌਰ ਦਾ ਪ੍ਰੋਗਰਾਮ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਦਾ ਮਕਸਦ ਸਮਾਜ ’ਚ ਲੋਕਾਂ ਨੂੰ ਸਮੇਂ ਨਾਲ ਜੋੜਣ ਤੋਂ ਇਲਾਵਾ ਲੋਕ ਭਲਾਈ ਦੇ ਕੰਮਾਂ ਨੂੰ ਪਹਿਲਕਦਮੀ ਨਾਲ ਕਰਵਾਉਣਾ ਹੈ। ਇਸ ਲਈ ਅੱਜ ਸਿਹਤ ਸਬੰਧੀ ਜਾਣੂ ਕਰਵਾਉਣ ਲਈ ਉਕਤ ਉਪਰਾਲਾ ਕੀਤਾ ਗਿਆ ਹੈ।ਇਸ ਉਪਰੰਤ ਡਾ. ਰੁਚਿਕਾ ਨੇ ਕੈਂਸਰ ਦੇ ਲੱਛਣਾਂ ਅਤੇ ਉਸਦੀ ਰੋਕਥਾਮ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਅਸੀ ਸਿਹਤਮੰਦ ਹਾਂ ਤਾਂ ਚੈਕਅੱਪ ਕਰਵਾਉਣਾ ਲਾਜ਼ਮੀ ਨਹੀਂ, ਸਗੋਂ ਚੰਗੀ ਸਿਹਤ ਅਤੇ ਤੰਦਰੁਸਤ ਰਹਿਣ ਲਈ ਹਰੇਕ ਮਨੁੱਖ ਆਪਣੀ ਸਮੇਂ-ਸਮੇਂ ’ਤੇ ਆਪਣੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। 

ਇਸ ਮੌਕੇ ਡਾ. ਪੁਸ਼ਕਰਨਾ ਨੇ ਸਰੀਰ ਨੂੰ ਸਿਹਤਯਾਬ ਰੱਖਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਸਮੇਂ ’ਤੇ ਸੋਣਾ, ਤੰਦਰੁਸਤ ਭੋਜਨ ਅਤੇ ਕਸਰਤ ਨੂੰ ਨਿੱਤ ਦੀ ਰੁਟੀਨ ਬਣਾਉਣਾ ਬਹੁਤ ਜ਼ਰੂਰੀ ਹੈ। 

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਹਤ ਅਤੇ ਬਿਮਾਰੀਆਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਦਿਵਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਲਈ ਹੈਲਥ ਕੈਂਪ ਵੀ ਲਗਾਇਆ ਗਿਆ ਹੈ, ਜਿਸ ’ਚ ਮੁਫ਼ਤ ਬਲੱਡ ਟੈਸਟ ਕੀਤਾ ਗਿਆ ਅਤੇ 35 ਸਾਲ ਤੋਂ ਵਧੇਰੇ ਉਮਰ ਦੀਆਂ ਔਰਤਾਂ ਨੇ ਮੈਮੋਗ੍ਰਾਫ਼ੀ ਵੀ ਕਰਵਾਈ। ਇਸ ਮੌਕੇ ਕਾਲਜ ਵਾਈਸ ਪ੍ਰਿੰਸੀਪਲ ਡਾ. ਨੀਲਮ ਹੰਸ, ਸਿਮਰਪ੍ਰੀਤ ਸੰਧੂ, ਮੀਤਾ ਮਹਿਰਾ, ਮੋਨਾ ਸਿੰਘ, ਰਿਧੁਮ ਤੁਲੀ, ਅੰਡਰ ਸੈਕਟਰੀ ਡੀ. ਐਸ. ਰਟੌਲ,ਅਨੁਕਿਰਨਜੀਤ ਕੌਰ ਅਸਿਸਟੈਂਟ ਪ੍ਰੋਫੈਸਰ, ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Share this News