





Total views : 5645485








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬੀ. ਬੀ .ਕੇ ਡੀ. ਏ .ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਮਹਾਰਿਸ਼ੀ ਦਿਯਾਨੰਦ ਸਰਸਵਤੀ ਜੀ ਦੀ 200ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ 52ਵੇਂ ‘ਡਿਗਰੀ ਵੰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ, ਅੰਮ੍ਰਿਤਸਰ ਉੱਤਰੀ, ਸਾਬਕਾ ਆਈ ਪੀ ਐਸ (ਪੰਜਾਬ ਕੈਡਰ 1998 ਬੈਚ) ਨੇ ਮੁੱਖ ਮਹਿਮਾਨ ਅਤੇ ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ, ਕੁਲਪਤੀ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ 1000 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਿਦਆਰਥਣਾਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਡੀ ਏ ਵੀ ਗਾਨ ਅਤੇ ਵੇਦ ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਵਾਤਾਵਰਣ ਦੇ ਰੱਖਿਅਕ ਨੰਨ੍ਹੇ ਪੌਧੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਵਾਲੀਆ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਕਾਲਜ ਦੀ ਅਕਾਦਮਿਕ, ਖੇਡ, ਸੰਸਕ੍ਰਿਤਕ, ਐਨ ਸੀ ਸੀ, ਐਨ ਐਸ ਐਸ, ਵਿਿਭੰਨ ਸਭਾਵਾਂ ਅਤੇ ਕਾਲਜ ਸਟਾਫ ਦੀਆਂ ਉਪਲਬਧੀਆਂ ਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ।
ਪ੍ਰਿੰਸੀਪਲ ਡਾ. ਵਾਲੀਆ ਨੇ ਵਿਿਦਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਤੁਹਾਡੇ ਸਭ ਲਈ ਵਿਸ਼ੇਸ਼ ਹੈ ਕਿਉਂਕਿ ਅੱਜ ਤੋਂ ਤੁਹਾਨੂੰ ਤੁਹਾਡੇ ਭਵਿੱਖ ਲਈ ਨਵੀਂ ਉਡਾਨ ਮਿਲੇਗੀ। ਆਪਣੇ ਸੰਦੇਸ਼ ‘ਚ ਉਹਨਾਂ ਨੇ ਕਿਹਾ ਕਿ ਜੀਵਨ ‘ਚ ਹਰੇਕ ਪਰਿਸਥਿਤੀ ‘ਚ ਸੰਤੁਲਨ ਅਤਿ ਜ਼ਰੂਰੀ ਹੈ। ਹਮੇਸ਼ਾ ਗਿਆਨ ਦੀ ਭੁੱਖ ਜਾਗ੍ਰਿਤ ਰੱਖੋ ਅਤੇ ਆਪਣੇ ਜੀਵਨ ‘ਚ ਸਫਲਤਾ ਦੀਆਂ ਉਚਾਈਆਂ ਨੂੰ ਛੂਹੋ।
ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਮੈਨੇਜਮੈਂਟ, ਸਮੂਹ ਅਧਿਆਪਕ ਅਤੇ ਵਿਿਦਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੀ ਬੀ ਕੇ ਡੀ ਏ ਵੀ ਕਾਲਜ ਉੱਤਰ ਭਾਰਤ ਦਾ ਮੋਹਰੀ ਕਾਲਜ ਹੈ। ਉਹਨਾਂ ਕਿਹਾ ਕਿ ਸਿੱਖਣ ਦੀ ਪ੍ਰਵਿਰਤੀ ਬਣਾਈ ਰੱਖਣ ਲਈ ਸਾਨੂੰ ਹਮੇਸ਼ਾ ਵਿਿਦਆਰਥੀ ਬਣੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਵਿਿਦਆਰਥਣਾਂ ਨੂੰ ਕਿਹਾ ਕਿ ਚਰਿੱਤਰ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ, ਇਸ ਲਈ ਚਰਿੱਤਰਵਾਨ ਬਣਕੇ ਅਸੀਂ ਸਮਾਜ ਅਤੇ ਰਾਸ਼ਟਰ ‘ਚ ਕੁਝ ਕੀਰਤੀਮਾਨ ਸਥਾਪਿਤ ਕਰੀਏ। ਉਹਨਾਂ ਨੇ ਨਵੀਂ ਸਿੱਖਿਆ ਨੀਤੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਸੰਬੋਧਨ ਦੇ ਅੰਤ ‘ਚ ਉਹਨਾਂ ਨੇ ਵਿਿਦਆਰਥਣਾਂ ਨੂੰ ਸੰਦੇਸ਼ ਦਿੱਤਾ ਕਿ ਆਪਣੀ ਪਰੰਪਰਾ ਅਤੇ ਸੰਸਕ੍ਰਿਤੀ ਤੋਂ ਚੰਗਿਆਈਆਂ ਗ੍ਰਹਿਣ ਕਰਕੇ ਆਪਣੀ ਸੰਸਥਾ ਦਾ ਨਾਂ ਰੌਸ਼ਨ ਕਰੋ।
ਵਿਸ਼ੇਸ਼ ਮਹਿਮਾਨ ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਵਿਿਦਆਰਥਣਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਡੀ ਏ ਵੀ ਸੰਸਥਾਵਾਂ ਨੇ ਨਾਰੀ ਸਿੱਖਿਆ ਦੇ ਖੇਤਰ ‘ਚ ਭਾਰਤ ‘ਚ ਕ੍ਰਾਂਤੀ ਪੈਦਾ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਡਿਗਰੀ ਪ੍ਰਾਪਤ ਕਰਕੇ ਪਰਿਵਾਰ, ਸਮਾਜ ਤੇ ਰਾਸ਼ਟਰ ‘ਚ ਨਵੀਂ ਚੇਤਨਾ ਪੈਦਾ ਕਰੋਗੇ ਕਿਉਂਕਿ ਨਾਰੀ ਸਿੱਖਿਆ ਰਾਹੀਂ ਹੀ ਸਮਾਜ ‘ਚ ਪਰਿਵਰਤਨ ਸੰਭਵ ਹੈ।
ਇਸ ਡਿਗਰੀ ਵੰਡ ਸਮਾਰੋਹ ‘ਚ ਐਮ ਏ ਅੰਗ੍ਰੇਜ਼ੀ, ਐਮ ਏ ਫਾਈਨ ਆਰਟਸ, ਐਮ ਡਿਜਾਈਨ ਮਲਟੀਮੀਡੀਆ, ਐਮ ਐਸਸੀ ਫੈਸ਼ਨ ਡਿਜ਼ਾਈਨਿੰਗ, ਐਮ ਐਸਸੀ ਕੰਪਿਊਟਰ ਸਾਇੰਸ, ਐਮ ਐਸਸੀ ਇੰਟਰਨੈੱਟ ਸਟੱਡੀਜ਼, ਐਮ ਕਾਮ, ਐਮ ਏ ਜੇ ਐਮ ਸੀ, ਬੈਚਲਰ ਇੰਨ ਡਿਜ਼ਾਈਨ, ਬੀ ਬੀ ਏ, ਬੀ ਐਸਸੀ ਮੈਡੀਕਲ, ਬੀ ਐਸਸੀ ਨਾਨ-ਮੈਡੀਕਲ, ਬੀ ਐਸਸੀ ਬਾਇਓਟੈਕਨੌਲੋਜੀ, ਬੀ ਐਸਸੀ ਇਕਨੌਮਿਕਸ, ਬੀ ਏ ਆਨਰਜ਼ ਇੰਨ ਇੰਗਲਿਸ਼, ਬੀ ਕਾਮ ਆਨਰਜ਼ ਅਤੇ ਬੀ ਏ ਦੀਆਂ ਵਿਿਦਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਪ੍ਰੋਗਰਾਮ ਨੂੰ ਸਭਿਆਚਾਰਕ ਰੰਗ ਦੇਣ ਲਈ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਿਦਆਰਥਣਾਂ ਵਲੋਂ ਫੋਕ ਆਰਕੈਸਟਰਾ, ਮੁਸਕਾਨ ਹਾਂਡਾ ਦੁਆਰਾ ਗਜ਼ਲ ਦੀ ਪੇਸ਼ਕਾਰੀ ਅਤੇ ਅਲਿਸ਼ਕਾ ਤੇ ਮੁਸਕਾਨ ਦੁਆਰਾ ਸੂਫੀ ਨ੍ਰਿਤ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤੇ। ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਸ਼ੈਲੀ ਜੱਗੀ, ਡੀਨ, ਮੀਡੀਆ ਐਂਡ ਪਬਲਿਕ ਲਾਇਜ਼ਨ ਦੁਆਰਾ ਕੁਸ਼ਲ ਮੰਚ ਸੰਚਾਲਨ ਕੀਤਾ ਗਿਆ।
ਕਾਲਜ ਦੇ ਕਮੀਊਨਿਟੀ ਡਿਵਲਪਮੈਂਟ ਸਰਵਿਸ ਦੇ ਅੰਤਰਗਤ ਕੋਰਾ ਕਾਗਜ਼ ਕਲੱਬ ਦੁਆਰਾ ਖਾਲੀ ਕਾਗਜ਼ਾਂ ਤੋਂ ਬਣਾਈਆਂ ਗਈਆਂ ਕਾਪੀਆਂ ਕਾਲਜ ਦੇ ਐਨ ਐਸ ਐਸ ਵਿਭਾਗ ਦੁਆਰਾ ਗੋਦ ਲਏ ਗਏ ਪਿੰਡ ਮਾਲਾਵਾਲੀ ਦੇ ਬੱਚਿਆਂ ਨੂੰ ਵੰਡੀਆਂ ਗਈਆਂ। ਇਸ ਕਲੱਬ ਦਾ ਉਦੇਸ਼ ਵਾਤਾਵਰਣ ਦੀ ਸੁਰੱਖਿਆ ਹੈ। ਇਸ ਮੌਕੇ ਆਰਿਆ ਸਮਾਜ ਤੋਂ ਸ਼੍ਰੀ ਰਾਕੇਸ਼ ਮਹਿਰਾ ਅਤੇ ਸ਼੍ਰੀ ਸੰਦੀਪ ਅਹੁਜਾ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜੂਦ ਸਨ। ਰਾਸ਼ਟਰ ਗਾਨ ਨਾਲ ਡਿਗਰੀ ਵੰਡ ਸਮਾਰੋਹ ਸੰਪੰਨ ਹੋਇਆ।