ਫਿਲਮੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਸਦਮਾ, ਪਤਨੀ ਦਾ ਦਿਹਾਂਤ!ਕਲਾਕਾਰਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

4674251
Total views : 5505313

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ /ਹਰਜਿੰਦਰ ਸਿੰਘ ਜਵੰਦਾ

ਪੰਜਾਬੀ ਫਿਲਮ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਨੂੰ ਉਸ ਸਮੇਂ ਬਹੁਤ ਗਹਿਰਾ ਸਦਮਾ ਲੱਗਾ, ਜਦੋਂ ਬੀਤੀ ਕੱਲ ਉਨ੍ਹਾਂ ਦੇ ਧਰਮਪਤਨੀ ਪ੍ਰਕਾਸ਼ ਕੌਰ ਇਸ ਨਾਸ਼ਵਾਨ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਵਿੰਦਰ ਮਾਹਲ ਦੇ ਪਰਮ ਮਿੱਤਰ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਸਵ. ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਲੀਵਰ ਦੀ ਬੀਮਾਰੀ ਤੋਂ ਪੀੜ੍ਹਤ ਪੀ ਜੀ ਆਈ ਚੰਡੀਗੜ੍ਹ ਜ਼ੇਰੇ ਇਲਾਜ ਸਨ।

ਇਸ ਦੁੱਖ ਦੀ ਘੜੀ ਵਿੱਚ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਕਰਮਜੀਤ ਅਨਮੋਲ, ਮਲਕੀਤ ਰੌਣੀ, ਜਸਵਿੰਦਰ ਭੱਲਾ, ਭਾਰਤ ਭੂਸ਼ਣ ਵਰਮਾ, ਬਿੰਨੂ ਢਿਲੋਂ, ਪੰਮੀ ਬਾਈ, ਸਰਦਾਰ ਸੋਹੀ, ਯੋਗਰਾਜ ਸਿੰਘ, ਹਰਬੀ ਸੰਘਾ, ਰਾਣਾ ਜੰਗ ਬਹਾਦੁਰ, ਗੀਤਜ਼ ਬਿੰਦਰੱਖੀਆ, ਗਾਇਕ ਸੁਰਿੰਦਰ ਛਿੰਦਾ, ਸੁਖਦੇਵ ਬਰਨਾਲਾ,ਦਿਲਾਵਰ ਸਿੱਧੂ, ਆਸ਼ੀਸ਼ ਦੁੱਗਲ, ਨਰਿੰਦਰ ਨੀਨਾ, ਜਸਵੀਰ ਗਿੱਲ, ਪਰਮਵੀਰ ਸਿੰਘ, ਪਰਮਜੀਤ ਭੰਗੂ, ਰਵਿੰਦਰ ਮੰਡ, ਅਮਰ ਨੂਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸ਼ੀਮਾ ਕੌਸ਼ਲ, ਤਨਵੀ ਨਾਗੀ, ਰਾਜ ਧਾਲੀਵਾਲ, ਪੂਨਮ ਸੂਧ, ਰਾਖੀ ਹੁੰਦਲ, ਦਲਜੀਤ ਸਿੰਘ ਅਰੋੜਾ, ਇਕਬਾਲ ਸਿੰਘ ਚਾਨਾ ਅਤੇ ਅੰਮ੍ਰਿਤਪਾਲ ਬਿੱਲਾ ਸਮੇਤ ਵੱਡੀ ਗਿਣਤੀ ਵਿੱਚ ਪੋਲੀਵੁੱਡ ਕਲਾਕਾਰਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਸ਼ਵਿੰਦਰ ਮਾਹਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Share this News