ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀ ਨੇ ਪੰਜਵੀ ਦੀ ਪ੍ਰੀਖਿਆ ਵਿਚੋਂ 500 ਵਿਚੋਂ 500 ਅੰਕ ਲੈ ਕੇ ਮਾਰੀਆ ਮੱਲਾਂ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਲੋ ਪੰਜਵੀ ਦੀ ਲਈ ਪ੍ਰੀਖਿਆ ਵਿੱਚੋ  ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀ ਜੈਦੀਪ ਸਿੰਘ ਪੁੱਤਰ ਸ. ਅਮਰਦੀਪ ਸਿੰਘ ਨੇ ਪੰਜਵੀ ਦੀ  ਪ੍ਰੀਖਿਆ ਵਿਚੋਂ 500 ਚੋਂ 500 ਅੰਕ ਲੈ ਕੇ ਅੱਵਲ ਸਥਾਨ ਹਾਂਸਲ ਕੀਤਾ ਹੈ ਅਤੇ ਸਕੂਲ ਦੇ ਪੰਜਵੀ ਪ੍ਰੀਖਿਆ ਨਤੀਜੇ ਦੇ ਬਾਕੀ ਵਿਦਿਆਰਥੀਆ ਨੇ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਹਨ।

ਪ੍ਰੀਖਿਆ ਵਿੱਚ ਬੈਠੇ ਕੁਲ 71 ਵਿਦਿਆਰਥੀਆਂ ਵਿੱਚੋ ਇਕ ਵਿਦਿਆਰਥੀ ਜੈਦੀਪ ਸਿੰਘ ਜਿਸਨੇ ਪੰਜਾਬ ਲੈਵਲ ਤੇ ਮੈਰਿਟ ਹਾਂਸਲ ਕੀਤੀ ਹੈ। ਜਦਕਿ ਇਕ ਬੱਚੇ ਵਰੁਣਪ੍ਰੀਤ ਕੌਰ ਨੇ 99.4% ਲੈ ਕੇ ਦੂਜਾ ਸਥਾਨ ਹਾਂਸਲ ਕੀਤਾ ਹੈ। ਸਿਮਰਨਜੀਤ ਕੌਰ ਅਤੇ ਰਾਜਬੀਰ ਕੌਰ ਨੇ 99% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।  

ਪੰਜਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧੀਆ ਨਤੀਜਾ ਆਉਣ ਤੇ ਵਧਾਈ ਦਿੱਤੀ। ਇਸਦਾ ਸੇਹਰਾ ਸਕੂਲ ਸਟਾਫ ਦੇ ਅਧਿਆਪਕਾਂ ਨੂੰ ਜਾਂਦਾ ਹੈ ਅਤੇ ਉਸ ਮਾਤਾ-ਪਿਤਾ ਨੂੰ ਜਾਂਦਾ ਹੈ । ਜੋ ਲਗਾਤਾਰ ਹਰ ਸਮੇਂ ਸਕੂਲ ਵਿਚ ਆ ਕੇ ਆਪਣੇ ਬੱਚੇ ਦੀ ਪੇਰੈਂਸ ਮੀਟਿੰਗ ਅਟੈਂਡ ਕਰਦੇ ਰਹੇ ਅਤੇ ਬਚੇ ਦੀ ਵਿਦਿਆ ਬਾਰੇ ਜਾਣਕਾਰੀ ਲੈਂਦੇ ਰਹੇ।

ਨਤੀਜੇ ਦਾ ਵੇਰਵਾ-

ਕੁਲ ਵਿਦਿਆਰਥੀ           –    71

ਪੰਜਾਬ ਲੈਵਲ ਤੇ ਮੈਰਿਟ    –    03

95% ਤੋਂ ਜਿਆਦਾ          –    39

90% ਤੋਂ 95% ਤੱਕ        –    29

Share this News