7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ‘ਤੇ ਵਿਸ਼ੇਸ

4674012
Total views : 5504892

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਵਿਸ਼ਵ ਸਿਹਤ ਦਿਵਸ 2023

ਵਿਸ਼ਵ ਸਿਹਤ ਸੰਗਠਨ ਦੁਆਰਾ ਹਰ ਸਾਲ 07 ਅਪ੍ਰੈਲ ਨੂੰ ਪੂਰੀ ਦੁਨੀਆਂ ਵਿੱਚ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸਿਹਤ ਸਬੰਧੀ ਸਮੱਸਿਆਵਾਂ ਉੱਪਰ ਨਜਰ ਰੱਖਣਾ, ਉਹਨਾਂ ਦਾ ਹੱਲ ਕੱਢਣਾ ਅਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਵਾਉਣਾ ਹੈ।

ਅੱਜ ਦੇ ਦਿਨ ਹੀ  ਸਾਲ-1948 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਸਥਾਪਣਾ ਹੋਈ ਸੀ, ਜਿਸ ਨੂੰ ਵਿਸ਼ਵ ਸਿਹਤ ਦਿਵਸ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਅਤੇ ਇਹ ਸੰਯੁਕਤ ਰਾਸ਼ਟਰ ਦਾ ਹਿੱਸਾ ਹੈ।

ਇਸ ਸਾਲ ਅਸੀਂ ਵਿਸ਼ਵ ਭਰ ਵਿੱਚ 75ਵਾਂ ਸਿਹਤ ਦਿਵਸ ਮਨਾ ਰਹੇ ਹਾਂ। ਇਸ ਸਾਲ ਦਾ ਥੀਮ ਇਹ ਦਰਸਾਉਂਦਾ ਹੈ ਕਿ ਤੰਦਰੁਸਤ ਸਿਹਤ ਹਰੇਕ ਮਨੁੱਖ ਦਾ ਅਧਿਕਾਰ ਹੈ ਅਤੇ ਹਰੇਕ ਮਨੁੱਖ ਨੂੰ ਬਿਨ੍ਹਾਂ ਕਿਸੇ ਕੱਠਨਾਈ ਤੋਂ ਜਿਸ ਸਮੇਂ ਵੀ ਸਿਹਤ ਸੇਵਾਂਵਾਂ ਦੀ ਜਰੂਰਤ ਹੋਵੇ ਮਿਲਣੀਆਂ ਚਾਹੀਦੀਆਂ ਹਨ। ਇਸ ਲਈ ਇਸ ਦਿਨ ਨੂੰ ਖਾਸ ਬਣਾਉਣ ਲਈ ਉਹਨਾਂ ਸਾਰੀਆਂ ਜਨਤਕ ਸਿਹਤ ਸਫਲਤਾਵਾਂ ਨੂੰ ਦੇਖੇਗਾ ਜਿਹਨਾਂ ਨੇ ਪਿੱਛਲੇ 07 ਸਾਲਾਂ ਦੌਰਾਨ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਹੈ। ਦੁਨੀਆਂ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਅੱਜ ਵੀ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਜਿਸ ਵਿੱਚ ਟੀ.ਬੀ, ਕਰੋਨਾ, ਪੋਲੀਉ, ਕੈਂਸਰ ਅਤੇ ਏਡਜ਼ ਵਰਗੀਆਂ ਕਈ ਬਿਮਾਰੀਆਂ ਸ਼ਾਮਿਲ ਹਨ। ਅੰਕੜਿਆਂ ਅਨੁਸਾਰ ਪੁਰੇ ਵਿਸ਼ਵ ਦੀ 30% ਅਬਾਦੀ ਹੁਣ ਤੱਕ ਜਰੂਰੀ ਸਿਹਤ ਸੇਵਾਂਵਾਂ ਤੋਂ ਵਾਂਝੀ ਹੈੇ। ਇਸ ਤਰ੍ਹਾਂ ਦੇ ਸਮੇਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾਂ ਹੀ ਇਸ ਦਿਨ ਦਾ ਮੁੱਖ ਉਦੇਸ਼ ਹੈ।

ਲੇਖਿਕਾ

ਅਨੁਕਿਰਨਜੀਤ ਕੌਰ
ਅਸੀਸਟੈਂਟ ਪ੍ਰੋਫੈਸਰ,
ਖਾਲਸਾ ਕਾਲਜ ਆਫ ਨਰਸਿੰਗ,
ਅੰਮ੍ਰਿਤਸਰ।

Share this News