Total views : 5506869
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਡੀ ਏ ਵੀ ਮੈਨਾਜਿੰਗ ਕਮੇਟੀ ਦੇ ਖਿਲਾਫ ਪੰਜਾਬ ਭਰ ਦੇ ਡੀ ਏ ਵੀ ਕਾਲਜਾ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪੀ. ਸੀ. ਸੀ .ਟੀ .ਯੂ .ਕੇ ਲੋਕਲ ਯੂਨੀਟ ਦੇ ਪ੍ਰਧਾਨ ਡਾ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਲੰਮੀ ਅਰਸੇ ਤੋਂ ਅਸੀਂ ਮੰਗ ਲਈ ਸੰਘਰਸ਼ ਕਰ ਰਹੇ ਹਾਂ । ਬਾਰ ਬਾਰ ਮੀਟਿੰਗ ਕੀਤੀ ਜਾਂਦੀ ਹੈ ਜਾ ਫਿਰ ਚਿੱਠੀਆਂ ਰਹੀ ਜਾਂ ਖਾਣਾ ਪੂਰਤੀ ਕਰ ਦੀਤੀ ਜਾਦੀ ਹੈ । ਪਰ ਇੰਸਾਫ ਨਹੀਂ ਮਿਲਦਾ ਇਸ ਵਾਰ ਟੀਚਰਸ ਨੇ ਠਾਨ ਲਈ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਹਿਣਗੇ। ਹੁਣ ਨਾ ਝੁਕਣਗੇ, ਨਾ ਹੀ ਰੁਕਣਗੇ।
ਡੀ .ਏ .ਵੀ ਕਾਲਜਾ ਦਾ ਧਰਨਾ ਤੀਜੇ ਦਿਨ ਵੀ ਜਾਰੀ
ਜਿਲਾ ਸਚਿਵ ਡਾ ਬੀ ਬੀ ਯਾਦਵ ਨੇ ਕਿਹਾ ਕਿ ਟੀਚਰਜ਼ ਦਾ ਕੰਮ ਕਲਾਸ ਵਿਚ ਪਡਣਾ ਹੈ ਨਾ ਕਿ ਧਰਨੇ ਤੇ ਬੈਠਣਾ। ਹੁਣ ਫਾਈਲ ਪੇਪਰ ਨੇੜੇ ਆ ਰਿਹਾ ਹੈ ਅਤੇ ਸਟੂਡੈਂਟਸ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਇਨ ਸਭ ਲਈ ਜ਼ਿੰਮੇਵਾਰ ਅਸੀਂ ਨਹੀਂ ਹੈ, ਦਿੱਲੀ ਮੈਨੇਜਿੰਗ ਕਮੇਟੀ ਹੀ ਜ਼ਿੰਮੇਵਾਰ ਹੈ। ਅਸੀ ਹੁਣ ਬਹੁਤ ਬਰਦਾਸ਼ਤ ਕਰ ਲਿਆ । ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਅੱਜ ਦੇ ਪ੍ਰੋਗਰਾਮ ਵਿੱਚ ਡਾ ਕਿਰਨ ਖੰਨਾ, ਡਾ ਵਿਕਾਸ ਗੁਪਤਾ, ਡਾ ਨਰਿੰਦਰ ਅਰੋੜਾ, ਡਾ ਮੁਨੀਸ਼ ਗੁਪਤਾ, ਪ੍ਰੋ ਰਾਜੇਸ਼ ਮਿੱਟੁ, ਪ੍ਰੋ ਸੁਰਿੰਦਰ ਕੁਮਾਰ, ਪ੍ਰੋ ਸੰਦੀਪ ਕੁਮਾਰ ਅਤੇ ਪ੍ਰੋ ਬਲਰਾਮ ਸਿੰਘ ਯਾਦਵ ਡਾ. ਨੀਰਜ ਗੁਪਤਾ, ਡਾ. ਕੁਲਦੀਪ ਸਿੰਘ ਆਰੀਆ, ਡਾ. ਡੇਜੀ ਸ਼ਰਮਾ,ਸੰਦੀਪ ਸ਼ਰਮਾ ਅਤੇ ਸਾਰੇ ਅਧਿਆਪਕ ਸ਼ਾਮਿਲ ਹੋਏ ।