ਪੁਲਿਸ ਨੇ ਬੱਸ ਅੱਡੇ ਨਜਦੀਕ ਹੁੜਦੰਗ ਮਚਾਉਣ ਵਾਲੀਆਂ ਅੱਧੀ ਦਰਜਨ ਔਰਤਾਂ ਵਿਰੁੱਧ ਕੀਤੀ ਕਾਰਵਾਈ

4678526
Total views : 5512363

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਥਾਣਾ ਏ-ਡਵੀਜ਼ਨ ਅੰਮ੍ਰਿਤਸਰ, ਇੰਸਪੈਕਟਰ ਰਾਜਵਿੰਦਰ ਕੌਰ ਦੀ ਨਿਗਰਾਨੀ ਹੇਠ ਐਸ. ਆਈ ਦੀਪਕ ਸ਼ਰਮਾ ਇੰਚਾਰਜ ਚੌਕੀ ਬੱਸ ਸਟੈਂਡ ਸਮੇਤ ਮਹਿਲਾ ਪੁਲਿਸ ਪਾਰਟੀ ਵੱਲੋ ਅੱਜ ਗਸਤ ਦੌਰਾਨ ਬੱਸ ਸਟੈਂਡ ਅੰਮ੍ਰਿਤਸਰ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ PVR ਸਿਨੇਮਾ ਦੇ ਸਾਹਮਣੇ 5/6 ਔਰਤਾਂ ਆਪਸ ਵਿਚ ਲੜਾਈ ਝਗੜਾ ਕਰ ਰਹੀਆ ਹਨ ਤੇ ਇਕ ਦੂਜੇ ਨੂੰ ਗਾਲੀ ਗਲੋਚ ਕਰ ਰਹੀਆਂ ਹਨ, ਜੋ ਇੱਕ ਦੂਜੇ ਦਾ ਨੁਕਸਾਨ ਕਰ ਸਕਦੀਆਂ ਹਨ ਜਿਸ ਤੇ ਪੁਲਿਸ ਪਾਰਟੀ PVR ਸਿਨੇਮਾ ਦੇ ਸਾਹਮਣੇ ਪਹੁੰਚੀ।

ਜਿਥੇ 6 ਔਰਤਾਂ ਆਪਸ ਵਿਚ ਲੜਾਈ ਝਗੜਾ ਕਰ ਰਹੀਆ ਸਨ ਤੇ ਇਕ ਦੂਜੇ ਨੂੰ ਗਾਲੀ ਗਲੋਚ ਕਰ ਰਹੀਆਂ ਸਨ ਜਿੰਨਾ ਨੂੰ ਮਹਿਲਾ ਪੁਲਿਸ ਪਾਰਟੀ ਦੀ ਮਦਦ ਨਾਲ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹ ਔਰਤਾਂ ਬਾਜ ਨਹੀ ਆਈਆਂ ਜਿੰਨਾ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਪਸ ਵਿੱਚ ਗਾਲੀ ਗਲੋਚ ਕਰਨ ਲੱਗ ਪਈਆ ।ਜਿੰਨਾ ਨੂੰ ਪੁਲਿਸ ਪਾਰਟੀ ਨੇ ਲੜਾਈ ਦੀ ਵਜਾ ਬਾਰੇ ਪੁਛਿਆ ਜੋ ਕੋਈ ਵੀ ਤਸੱਲੀ ਬਖਸ ਜਵਾਬ ਨਹੀਂ ਸਕੀਆਂ ਜਿਨਾਂ ਨੂੰ ਸਖਤੀ ਨਾਲ ਪੁੱਛਣ ਤੇ ਉਨਾਂ ਨੇ ਦੱਸਿਆ ਕਿ ਅਸੀ ਇਥੇ ਖੜੀਆਂ ਸਨ ਤੇ ਸਾਡਾ ਆਪਸ ਵਿਚ ਇਥੇ ਖੜਨ ਤੋਂ ਹੀ ਬੋਲ ਬੁਲਾਰਾ ਹੋ ਗਿਆ , ਜਿਸ ਤੇ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ ਵਲੋ ਫੌਰੀ ਨੁਕਸੇ ਅਮਨ ਦੀ ਸੂਰਤ ਪਾਕੇ ਇਹਨਾ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਇਹਨਾਂ ਖ਼ਿਲਾਫ਼ ਜੇਰੇ ਧਾਰਾ 107/151 ਸੀ ਪੀ.ਸੀ.ਆਰ ਕਾਰਵਾਈ ਕੀਤੀ ਗਈ।

Share this News