ਅੰਮ੍ਰਿਤਸਰ ਦੇ ਇਲਾਕੇ ਇਸਲਾਮਾਬਾਦ ‘ਚ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਝੁਲਸਣ ਨਾਲ 9 ਸਾਲਾ ਬੱਚੇ ਸਮੇਤ 3 ਦੀ ਮੌਤ, 4 ਜ਼ਖਮੀ

4729141
Total views : 5596787

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਪੁਲਿਸ ਥਾਣਾ ਇਸਲਾਮਾਬਾਦ ਅਧੀਨ ਆਉਂਦੇ ਇਲਾਕਾ ਰੋਜ ਐਵੀਨਿਊ ਵਿਖੇ ਸ਼ਾਰਟ ਸਰਕਟ ਨਾਲ ਸਵੇਰੇ ਤੜਕਸਾਰ ਕਰੀਬ 5 ਵਜੇ ਘਰ ’ਚ ਅੱਗ ਲੱਗਣ ਨਾਲ ਪਤੀ-ਪਤਨੀ ਤੇ ਬੱਚੇ ਦੀ ਮੌਤ ਹੋ ਜਾਣ ਤੇ 6 ਪਰਿਵਾਰਕ ਮੈਂਬਰਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 ਸੂਚਨਾ ਮੁਤਾਬਕ ਘਰ ‘ਚ ਅੱਗ ਲੱਗਣ ਦੌਰਾਨ ਅੰਦਰ ਸੱਤ ਲੋਕ ਸੁੱਤੇ ਹੋਏ ਸਨ। ਜਦੋਂ ਉਹ ਜਾਗੇ ਤਾਂ ਅੱਗ ਇੰਨੀ ਵੱਧ ਚੁੱਕੀ ਸੀ ਕਿ ਉਹ ਬਾਹਰ ਨਹੀਂ ਨਿਕਲ ਸਕੇ। ਇਸ ਕਾਰਨ 3 ਲੋਕਾਂ ਦੀ ਮੌਕੇ ‘ਤੇ ਹੀ ਜ਼ਿੰਦਾ ਸੜ ਕੇ ਮਰ ਗਏ।

ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ (40), ਮਨਦੀਪ ਕੌਰ (39) ਅਤੇ ਪੁੱਤਰ ਦਿਲਪ੍ਰੀਤ (9) ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੂਜੇ ਕਮਰੇ ਵਿੱਚ ਸਹਿਜ, ਦਿਲਵੰਸ਼, ਕਿਰਨ ਅਤੇ ਸੁਖਮਨ ਸੌਂ ਰਹੇ ਸਨ। ਅੱਗ ਨਾਲ ਉਹ ਵੀ ਝੁਲਸ ਗਏ ਪਰ ਉਨ੍ਹਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ।

ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਜਦੋਕਿ ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਪੂਰੇ ਘਰ ਵਿੱਚ ਧੂੰਆਂ ਫੈਲ ਗਿਆ ਸੀ। ਸੁੱਤੇ ਪਏ ਪਰਿਵਾਰ ਦਾ ਧੂੰਏਂ ਕਾਰਨ ਦਮ ਘੁੱਟ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਦੇ ਪੁਲਿਸ ਥਾਣਾ ਇਸਲਾਮਾਬਾਦ ਦੇ ਮੁੱਖ ਅਫਸਰ ਤੇ ਪੁਲਿਸ ਪਾਰਟੀ ਵਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ।ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Share this News