





Total views : 5596569








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਹੁਣ ਅੰਮ੍ਰਿਤਸਰ ਵਿਖੇ ਹੋਏਗਾ ਚੌਮੁਖੀ ਵਿਕਾਸ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਚ ਅਸ਼ੋਕ ਤਲਵਾੜ ਦੀ ਬਤੌਰ ਚੇਅਰਮੈਨ ਦੀ ਨਿਯੁਕਤੀ ਦੀ ਸਰਕਾਰੀ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਨਵ ਨਿਯੁਕਤ ਚੇਅਰਮੈਨ ਨੂੰ ਵਧਾਈ ਦਿੱਤੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਥਾਨਕ ਸਰਕਾਰ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਦਾ ਧੰਨਵਾਦ ਕੀਤਾ।ਓਹਨਾ ਕਿਹਾ ਕਿ ਅਸ਼ੋਕ ਤਲਵਾੜ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਹਨ ਤੇ ਓਹਨਾ ਨੇ ਪਾਰਟੀ ਨੂੰ ਖੜਾ ਕਰਨ ਵਾਸਤੇ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਕਈ ਸਾਲ਼ਾ ਤੋਂ ਬਹੁਤ ਮੇਹਨਤ ਕੀਤੀ ਹੈ ਜਿਸ ਕਰਕੇ ਪਾਰਟੀ ਹਾਈਕਮਾਨ ਨੇ ਓਹਨਾ ਵਲੋ ਕੀਤੀ ਗਈ ਪਾਰਟੀ ਪ੍ਰਤੀ ਸੇਵਾ ਦਾ ਓਹਨਾ ਨੂੰ ਮਾਨ ਦਿੱਤਾ ਹੈ।
ਅਸ਼ੋਕ ਤਲਵਾੜ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਨ ਤੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਦਿਤੀ ਵਧਾਈ
ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਅਸ਼ੋਕ ਤਲਵਾੜ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਹਨ ਉਸਦੇ ਨਾਲ ਹੀ ਉਹ ਇਕ ਬਹੁਤ ਸੂਜਵਾਨ ਇਨਸਾਨ ਵੀ ਹਨ ਤੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਉਹ ਸ਼ਹਿਰ ਦੀ ਬੇਹਤਰੀ ਲਈ ਕੰਮ ਕਰਨਗੇ ।ਡਾਕਟਰ ਸੰਧੂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੇ ਖਿਲਾਫ ਜੌ ਮੁਕਦਮਾ ਵਿਜੀਲੈਂਸ ਵਲੋ ਦਰਜ ਕੀਤਾ ਗਿਆ ਸੀ ।
ਜਿਸਦੀ ਤਫਤੀਸ਼ ਅਜੇ ਵੀ ਜਾਰੀ ਹੈ ਉਸਨੂੰ ਹੋਰ ਤੇਜੀ ਨਾਲ ਕੀਤਾ ਜਾਏਗਾ ਕਿਉਕਿ ਆਮ ਆਦਮੀ ਪਾਰਟੀ ਦੀ ਭਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੇਂਸ ਦੀ ਨੀਤੀ ਹੈ ਜਿਸਨੂੰ ਜਾਰੀ ਰੱਖਿਆ ਜਾਏਗਾ,ਬੱਸੀ ਦੇ ਕਾਰਜਕਾਲ ਦੇ ਵਿੱਚ ਜੌ 250 ਤੋਂ 300 ਕਰੋੜ ਦੇ ਵਿਕਾਸ ਦੇ ਕੰਮ ਅੰਮ੍ਰਿਤਸਰ ਸ਼ਹਿਰ ਵਿਚ ਕਰਵਾਏ ਗਏ ਸੀ ਲੇਕਿਨ ਜੌ ਜਮੀਨੀ ਪੱਧਰ ਵਿੱਚ ਅੱਜ ਤੱਕ ਦਿਖਾਈ ਨਹੀਂ ਦਿੱਤੇ ਓਹਨਾ ਕਾਰਜਾਂ ਦੇ ਖਿਲਾਫ ਤੇ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।
ਡਾਕਟਰ ਸੰਧੂ ਨੇ ਦਸਿਆ ਕਿ ਓਹਨਾ ਦੇ ਧਿਆਨ ਵਿੱਚ ਆਇਆ ਹੈ ਕਿ ਸਾਬਕਾ ਚੇਅਰਮੈਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਆਪਣੇ ਉਹਦੇ ਦੀ ਦੁਰਵਰਤੋ ਕਰਕੇ 70 ਦੇ ਕਰੀਬ ਠੇਕੇਦਾਰੀ ਫਰਮਾ ਨੂੰ ਗੈਰ ਕਾਨੂੰਨੀ ਢੰਗ ਨਾਲ ਰਜਿਸਟਰ ਕੀਤਾ ਸੀ ਤੇ ਓਹਨਾ ਫਰਮਾ ਦੇ ਮਾਰਫਤ ਬੱਸੀ ਵਲੋ ਕਰੋੜਾ ਰੁਪਏ ਦਾ ਘੱਪਲਾ ਕੀਤਾ ਗਿਆ ਸੀ।ਡਾਕਟਰ ਸੰਧੂ ਨੇ ਅਸ਼ੋਕ ਤਲਵਾੜ ਨੂੰ ਵੀ ਵਿਸ਼ਵਾਸ ਦਵਾਇਆ ਕਿ ਉਹ ਬਤੌਰ ਐਮ ਐਲ ਏ ਟਰੱਸਟ ਵਲੋ ਸ਼ਹਿਰ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਹਰ ਕੰਮ ਦਾ ਸਵਾਗਤ ਕਰਨਗੇ ਤੇ ਹਰ ਪ੍ਰਕਾਰ ਨਾਲ ਸਹੀ ਦਿਸ਼ਾ ਵਿਚ ਕੀਤੇ ਜਾਣ ਵਾਲੇ ਫੈਸਲਿਆਂ ਦਾ ਸਮਰਥਨ ਕਰਨਗੇ।ਡਾਕਟਰ ਸੰਧੂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਕਾਰਜਪ੍ਰਣਾਲੀ ਵਿੱਚ ਹੁਣ ਆਉਣ ਵਾਲੇ ਦਿਨਾਂ ਵਿਚ ਬਦਲਾਵ ਦੇਖਣ ਨੂੰ ਮਿਲੇਗਾ।