Total views : 5507366
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਿਛਲੀ ਦਿਨੀਂ ਅਖਬਾਰ, ਟੀ.ਵੀ. ਚੈਨਲਾਂ ਅਤੇ ਫੇਸਬੁਕ ਤੇ ਇਕ ਖਬਰ ਚਲਦੀ ਸੀ ਕਿ ਪ੍ਰਾਈਵੇਟ ਸਕੂਲ ਮਨਮਾਨੀਆ ਕਰਦੇ ਹਨ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ। ਸਿਖਿਆ ਮੰਤਰੀ ਸਾਹਿਬ ਜਦੋਂ ਪ੍ਰਾਈਵੇਟ ਸਕੂਲ ਸਿਖਿਆ ਦੇ ਖੇਤਰ ਵਿਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਤੇ ਪ੍ਰਾਈਵੇਟ ਸਕੂਲਾਂ ਕਰਕੇ ਹੀ ਪੰਜਾਬ ਦੀ ਸਿਖਿਆ ਪਹਿਲਾ ਅਤੇ ਦੂਜਾ ਸਥਾਨ ਹਾਂਸਲ ਕਰਦਾ ਹੈ।
ਜਿਸ ਸਬੰਧੀ ਜਾਰੀ ਬਿਆਨ ਵਿੱਚ ਸ: ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿਜਦੋਂਕਿ ਸਿਖਿਆ ਵਿਭਾਗ ਵੱਖ-ਵੱਖ ਫੁਰਮਾਨ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਪਹਿਲੀ ਗੱਲ ਇਹ ਹੈ ਕਿ ਸਿਖਿਆ ਵਿਭਾਗ ਕਿਸੇ ਵੀ ਸਰਕਾਰੀ ਸਕੂਲ ਵਿਚ ਬਿਲਡਿੰਗ ਸੇਫਟੀ ਅਤੇ ਫਾਇਰ ਸੇਫਟੀ ਸਰਟੀਫਿਕੇਟ ਅਤੇ ਸਾਫ ਪਾਣੀ ਦਾ ਸਰਟੀਫਿਕੇਟ ਨਹੀ ਹੈ ਉਹਨਾਂ ਸਕੂਲਾਂ ਦੀ ਮਾਨਤਾ ਰੱਦ ਕਿਉਂ ਨਹੀ ਕੀਤੀ ਜਾਂਦੀ। ਜਦੋਂਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆ ਲਈ ਸਾਰੀਆ ਸੁੱਖ ਸਹੂਲਤਾਂ ਹਨ। ਫਿਰ ਇਹਨਾਂ ਦੀ ਮਾਨਤਾ ਰੱਦ ਕਿਉਂ ਕੀਤੀ ਜਾਂਦੀ ਹੈ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਮਗਰ ਹੀ ਪੈ ਗਈ ਹੈ ਇਹਨਾਂ ਸਕੂਲਾਂ ਨਾਲ ਹੀ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਜਦੋਂਕਿ ਪ੍ਰਾਈਵੇਟ ਸਕੂਲ ਸਿਖਿਆ ਖੇਤਰ ਵਿਚ ਬਹੁਤ ਯੋਗਦਾਨ ਪਾਉਂਦੇ ਹਨ।
ਫਿਰ ਇਹ ਪ੍ਰਾਈਵੇਟ ਸਕੂਲਾਂ ਤੇ ਮਨਮਾਨੀਆ ਦਾ ਦੋਸ਼ ਕਿਉਂ ਲਗਾਉਂਦੇ ਹਨ। ਜਦੋਂਕਿ ਸਰਕਾਰੀ ਸਕੂਲਾਂ ਕੋਲ ਨਾ ਤਾਂ ਪੂਰੇ ਕਮਰੇ ਹਨ ਤੇ ਨਾ ਹੀ ਪੂਰੇ ਅਧਿਆਪਕ ਹਨ ਅਤੇ ਨਾ ਹੀ ਸਮੇਂ ਸਿਰ ਬੱਚਿਆ ਨੂੰ ਕਿਤਾਬਾਂ ਅਤੇ ਵਰਦੀਆ ਮਿਲਦੀਆ ਹਨ ।ਅਧਿਆਪਕਾਂ ਦੀ ਗਿਣਤੀ ਵੀ ਬਹੁਤ ਘੱਟ ਹੈ। ਇਹਨਾਂ ਦੇ ਸਕੂਲਾਂ ਕੋਲ ਬਚਿਆ ਲਈ ਖੇਡ ਦਾ ਮੈਦਾਨ ਵੀ ਨਹੀ ਹੈ। ਸਰਕਾਰੀ ਸਕੂਲਾਂ ਦੇ ਬੱਚੇ ਘੜੂਕੇ ਤੇ ਜਾਣ ਲਈ ਮਜਬੂਰ ਹਨ ਜੇ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਪੁਛਣ ਵਾਲਾ ਕੌਣ ਹੈ।
ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ 8% ਮਾਮੂਲੀ ਵਾਧੇ ਨੂੰ ਜੋ ਲੁਟ ਦਸਦੇ ਹਨ ਉਹ ਬੋਰਡ ਦੀ ਕਰੋੜਾਂ ਦੀ ਲੁਟ ਕਿਉਂ ਨਹੀਂ ਦੇਖਦੇ । ਜੋ ਪੰਜਾਬ ਸਰਕਾਰ ਟੈਕਸ ਲਾਉਂਦੀ ਹੈ ਅਤੇ ਅੱਤ ਦੀ ਮਹਿੰਗਾਈ ਹੈ ਜੋ ਲੋਕਾਂ ਨੂੰ ਨਿੰਬੂ ਵਾਂਗ ਨਚੋੜਦੇ ਹਨ ਉਹ ਪਹਿਲੀ ਆਪਣੀ ਪੀੜੀ ਥੱਲੇ ਸੋਟਾ ਮਾਰਨ। ਪ੍ਰਾਈਵੇਟ ਸਕੂਲ ਪਹਿਲਾਂ ਬਚਿਆ ਦੀਆਂ ਫੀਸਾਂ ਤੈਅ ਕਰਦੀ ਹੈ ਅਤੇ ਫਿਰ ਮਾਪਿਆ ਨੂੰ ਦਸਦੀ ਹੈ। ਵਰਦੀਆ ਤਾਂ ਬਜਾਰੋ ਮਿਲਦੀਆ ਹਨ ਅਤੇ ਕਿਤਾਬਾਂ ਪੰਜਾਬ ਬੋਰਡ ਜਾਂ ਪ੍ਰਾਈਵੇਟ ਪਬਲੀਸ਼ਰ ਵੇਚਦੇ ਹਨ ਅਤੇ ਇਸਦਾ ਲਾਭ ਪੰਜਾਬ ਸਰਕਾਰ ਨੂੰ ਜਾਂਦਾ ਹੈ।
ਸਕੂਲਾਂ ਨੂੰ ਇਸ ਨਾਲ ਕੋਈ ਫਾਇਦਾ ਨਹੀ ਹੁੰਦਾ। ਤਾਂ ਫਿਰ ਸਕੂਲ ਮਨਮਾਨੀਆ ਕਿਵੇਂ ਕਰ ਸਕਦੇ ਹਨ ਸਰਕਾਰ ਸਪੱਸ਼ਟ ਕਰੇ। ਪਟਰੋਲ, ਡੀਜਲ ਦੀ ਕੀਮਤ ਤਾਂ ਸਾਲ ਵਿਚ ਦੋ ਜਾਂ ਤਿੰਨ ਵਾਰੀ ਵੱਧ ਜਾਂਦੀ ਹੈ ਅਤੇ ਸਿਲੰਡਰ ਦੀ ਕੀਮਤ ਅਸਮਾਨਾ ਨੂੰ ਛੂ ਰਹੀ ਹੈ ਫਿਰ ਪੰਜਾਬ ਸਰਕਾਰ ਨੂੰ ਵਿਦਿਆ ਦੇ ਮੰਦਿਰ ਪ੍ਰਾਈਵੇਟ ਸਕੂਲ ਹੀ ਕਿਉਂ ਨਜਰ ਆਉਂਦੇ ਹਨ ਉਹ ਤਾਂ ਦੇਸ਼ ਦੇ ਬਚਿਆ ਦੀ ਸੇਵਾ ਕਰਦੇ ਹਨ। ਉਹਨਾਂ ਨੂੰ ਸਮਾਜ ਦੇ ਹਾਣੀ ਬਣਾਉਂਦੇ ਹਨ। ਸੋ ਸਾਡੀ ਸਿਖਿਆ ਮੰਤਰੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਮਸਲੇ ਦਾ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਪ੍ਰਾਈਵੇਟ ਸਕੂਲਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ।