Total views : 5512862
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਹੁਣ ਤੋਂ ਹੀ ਹਰੇਕ ਰਾਜਨੀਤਕ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਲਗਾਏ ਗਏ ਕੇਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅਮ੍ਰਿਤਸਰ ਵੱਖ ਵੱਖ ਹਲਕਿਆਂ ਵਿੱਚ ਵਰਕਰਾਂ ਤੇ ਨੇਤਾਵਾਂ ਨਾਲ ਮੀਟਿੰਗ ਕਰਨ ਦਾ ਸਿਲਸਿਲਾ ਸੁਰੂ ਕਰ ਦਿੱਤਾ ਹੈ। ਇਸੇ ਸਿਲਸਿਲੇ ਤਹਿਤ ਅੱਜ ਉਹ ਹਲਕਾ ਮਜੀਠਾ ਵਿਖੇ ਪ੍ਰਦੀਪ ਸਿੰਘ ਭੁੱਲਰ ਇੰਚਾਰਜ ਹਲਕਾ ਮਜੀਠਾ ਭਾਜਪਾ ਦੇ ਗ੍ਰਹਿ ਵਿਖੇ ਪਹੁੰਚੇ ਜਿਥੇ ਬਲਾਕ ਪ੍ਰਧਾਨ ਅਤੇ ਸਰਪੰਚਾਂ ਅਤੇ ਭਾਜਪਾ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਭਾਜਪਾ ਦੀ 2024 ਦੀ ਤੁਲਨਾ ਕਿਸ ਨਾਲ ਕੀਤੀ ਜਾਵੇ ਉਸਦੀ ਰਣਨੀਤੀ ਤਿਆਰ ਕੀਤੀ।
ਪ੍ਰਦੀਪ ਭੁੱਲਰ ਦੀ ਅਗਵਾਈ ਹੇਠ ਮਜੀਠਾ ਵਰਕਰਾਂ ਨਾਲ ਕੀਤੀ ਮੀਟਿੰਗ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਉਹ 2024 ਦੀ ਚੋਣਾਂ ਦੀ ਕਾਮਯਾਬੀ ਦੇ ਮਿਸ਼ਨ ਲਈ ਇੱਥੇ ਭਾਜਪਾ ਵੱਲੋਂ ਪਹੁੰਚੇ ਹਨ ਅਤੇ ਇਸ ਲਈ ਉਨ੍ਹਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਮੁੱਦੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸੁਪਨਾ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾਂ ਸੌਂਵੇ।ਇਸੇ ਲਈ ਹੀ ਮੋਦੀ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ ਅਤੇ ਕੇਂਦਰ ਸਰਕਾਰ ਵੱਲੋਂ ਆਉਂਦੀ ਕਣਕ ਵਿੱਚ ਹੋ ਰਹੀ ਘਪਲੇਬਾਜ਼ੀ ਇਕ ਵੱਡਾ ਜਾਂਚ ਦਾ ਵਿਸ਼ਾ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮੁੱਦੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵਿੱਚ ਹੋਈ ਕੁਤਾਹੀ ਪੰਜਾਬ ਸਰਕਾਰ ਦਾ ਨਾਕਾਮ ਲਾਅ ਐਂਡ ਆਰਡਰ ਜਿਮੇਵਾਰ ਹੈ।
ਇਸ ਮੌਕੇ ਹਲਕਾ ਮਜੀਠਾ ਤੋਂ ਭਾਜਪਾ ਦੇ ਇੰਚਾਰਜ ਪ੍ਰਦੀਪ ਭੁੱਲਰ ਨੇ ਕਿਹਾ ਕਿ ਭਾਜਪਾ 2024 ਵਿੱਚ ਹਲਕਾ ਮਜੀਠਾ ਤੋ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਉਹ ਸਮਾਂ ਹੋਰ ਸੀ ਜਦੋਂ ਲੋਕ ਭਾਜਪਾ ਦਾ ਵਿਰੋਧ ਕਰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਕਿਸਾਨੀ ਅੰਦੋਲਨ ਵੇਲੇ ਭਾਜਪਾ ਦਾ ਵਿਰੋਧ ਕਰਨ ਵਾਲੇ ਲੋਕ ਹੀ ਹੁਣ ਭਾਜਪਾ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ, ਡਾ:ਰਾਜ ਕੁਮਾਰ ਵੇਰਕਾ, ਜਿਲ੍ਹਾਂ ਪ੍ਰਧਾਨ ਮਨਦੀਪ ਸਿੰਘ ਮੰਨਾ, ਹਲਕਾ ਇੰਚਾਰਜ ਗੁਰਮੀਤ ਰਾਜਾਸਾਂਸੀ ,ਮੁਖਵਿੰਦਰ ਸਿੰਘ ਮਾਹਲ, ਜਿਲਾ ਮੀਤ ਪ੍ਰਧਾਨ ਸੁਖਦੇਵ ਸਿੰਘ, ਪੰਜਾਬ ਐਗਜੀਕਿਊਟਿਵ ਮੈਬਰ ਐਡਵੋਕੇਟ ਸ਼ਰੀ ਵਿਨੋਦ ,ਜਿਲਾ ਐਗਜ਼ੀਕਿਊਟਿਵ ਮੈਬਰ ਜਸਬੀਰ ਸਿੰਘ, ਜਿਲਾ ਐਗਜੀਕਿਊਟਿਵ ਮੈਬਰ ਸੰਜੀਵ ਸਿੰਘ, ਮਜੀਠਾ ਸਿਟੀ ਪ੍ਰਧਾਨ ਸ਼੍ਰੀ ਅਰੁਣ ,ਮਜੀਠਾ ਦਿਹਾਤੀ ਪ੍ਰਧਾਨ ਸ਼ਮਸ਼ੇਰ ਸਿੰਘ, ਸਰਕਲ ਮੱਤੇਵਾਲ ਪ੍ਰਧਾਨ ਸੁਖਵਿੰਦਰ ਸਿੰਘ, ਜਿਲਾ ਸੇਕ੍ਰੇਟਰੀ ਰਾਕੇਸ਼ ਕੁਮਾਰ ਪੱਪਾ, ਜਿਲਾ ਸੇਕ੍ਰੇਟਰੀ ਪਰਗਟ ਸਿੰਘ, ਐਸ ਸੀ ਮੋਰਚਾ ਪ੍ਰਧਾਨ ਜੱਜ ਸਿੰਘ, ਜਿਲਾ ਮੈਬਰ ਗੁਰਪ੍ਰੀਤ ਉੱਪਲ, ਕੰਵਰ ਸ਼ੇਰ ਸਿੰਘ, ਸਲਾਮਤ ਕਾਕਾ, ਬਲਦੇਵ ਸਿੰਘ ਮੀਤ ਪ੍ਰਧਾਨ ਐਸ ਸੀ ਮੋਰਚਾ, ਹਰਜਿੰਦਰ ਸਿੰਘ , ਕੁਲਵਿੰਦਰ ਸਿੰਘ, ਅਮਰੀਕ ਸਿੰਘ, ਬਿਕਰਮ ਸਿੰਘ, ਮੰਗਲ ਸਿੰਘ, ਭਗਵਾਨ ਸਿੰਘ,ਫਤਹਿ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਰਾਜਿੰਦਰ ਸੇਕ੍ਰੇਟਰੀ, ਰਾਜਵਿੰਦਰ ਸਿੰਘ, ਸਰਪੰਚ ਦਾਰਾ ਸਿੰਘ, ਸਰਵਣ ਸਿੰਘ, ਬਿਕਰਮ ਬਾਠ, ਰਾਣਾ ਨਾਗਾ ਆਦਿ ਆਗੂ ਹਾਜਰ ਸਨ।