ਮੁਟਿਆਰ ਲਈ ਨੌਕਰੀ ਦਾ ਪਹਿਲਾ ਦਿਨ ਬਣਕੇ ਆਇਆ ਕਾਲ! ਡਿਊਟੀ ਜਾਇਨ ਕਰਨ ਜਾ ਰਹੀ ਮੁਟਿਆਰ ਦੀ ਸੜਕ ਹਾਦਸੇ ‘ਚ ਹੋਈ ਮੌਤ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ /ਬੀ.ਐਨ.ਈ ਬਿਊਰੋ

ਅੱਜ ਸਵੇਰੇ ਪਰਸਰਾਮ ਨਗਰ ਵਿਚ ਵਾਪਰੇ ਸੜਕ ਹਾਦਸੇ ਵਿਚ ਇਕ ਮੁਟਿਆਰ ਦੀ ਮੌਤ ਹੋ ਗਈ ਤੇ ਉਸ ਦਾ ਪਿਤਾ ਤੇ ਭੈਣ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸਾ ਇਕ ਇਨੋਵਾ ਸਵਾਰ ਦੀ ਗਲਤੀ ਕਾਰਨ ਵਾਪਰਿਆ। ਉਕਤ ਵਿਅਕਤੀ ਨੇ ਅਚਾਨਕ ਗੱਡੀ ਦੀ ਬਾਰੀ ਖੋਲ ਦਿੱਤੀ, ਜਿਸ ਕਾਰਨ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਗੱਡੀ ਦੀ ਬਾਰੀ ਨਾਲ ਟਕਰਾ ਕੇ ਸੜਕ ‘ਤੇ ਡਿੱਗ ਪਏ। ਇਸ ਦੌਰਾਨ ਸੜਕ ‘ਤੇ ਡਿੱਗੀ ਲੜਕੀ ਕੋਲ਼ ਦੀ ਲੰਘ ਰਹੇ ਇਕ ਟਰੈਕਟਰ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਿ੍ਤਕਾ ਦੀ ਪਛਾਣ ਜੋਤੀ ਮਿਸ਼ਰਾ (22) ਵਾਸੀ ਜੋਗੀ ਨਗਰ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਸ਼ਾਮ ਦਤ ਮਿਸ਼ਰਾ ਅਤੇ ਨਿਸ਼ਾ ਮਿਸ਼ਰਾ ਵਜੋਂ ਹੋਈ ਹੈ। ਹਾਦਸੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮਿ੍ਤਕਾ ਨੇ ਇਨੋਵਾ ਗੱਡੀ ਦੇ ਚਾਲਕ ਅਤੇ ਅਣਪਛਾਤੇ ਟਰੈਕਟਰ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਿ੍ਤਕ ਲੜਕੀ ਜੋਤੀ ਨੇ ਇਕ ਨਿਜੀ ਫਾਇਨਾਂਸ ਕੰਪਨੀ ਨੌਕਰੀ ਹਾਸਲ ਕੀਤੀ ਸੀ। ਅੱਜ ਉਸ ਦੀ ਡਿਊਟੀ ਦਾ ਪਹਿਲਾ ਦਿਨ ਸੀ। ਪਰ ਦਫਤਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸਮੌਕੇ ਹਸਪਤਾਲ ਵਿਚ ਜੇਰੇ ਇਲਾਜ ਸ਼ਾਮ ਦੱਤ ਨੇ ਦੱਸਿਆ ਕਿ ਉਸਦੀ ਲੜਕੀ ਦਾ ਨੌਕਰੀ ਦਾ ਪਹਿਲਾ ਦਿਨ ਸੀ। ਇਸ ਲਈ ਉਹ ਜੋਤੀ ਅਤੇ ਆਪਣੇ ਭਰਾ ਦੀ ਲੜਕੀ ਨਿਸ਼ਾ ਨੂੰ ਦਫ਼ਤਰ ਛੱਡਣ ਜਾ ਰਿਹਾ ਸੀ।

ਇਸ ਲਈ ਉਹ ਜੋਤੀ ਅਤੇ ਆਪਣੇ ਭਰਾ ਦੀ ਲੜਕੀ ਨਿਸ਼ਾ ਨੂੰ ਦਫ਼ਤਰ ਛੱਡਣ ਜਾ ਰਿਹਾ ਸੀ। ਜਦ ਉਹ ਪਰਸਰਾਮ ਨਗਰ ਚੌਂਕ ਤੋਂ ਅੱਗੇ ਜੋਗੀ ਨਗਰ ਕੋਲ ਪਹੁੰਚੇ ਤਾਂ ਸੜਕ ‘ਤੇ ਖੜ੍ਹੀ ਇਕ ਇਨੋਵਾ ਗੱਡੀ ‘ਤੇ ਸਵਾਰ ਅਚਾਨਕ ਗੱਡੀ ਦੀ ਬਾਰੀ ਖੋਲ੍ਹ ਦਿੱਤੀ, ਜਿਸ ਕਾਰਨ ਮੋਟਰਸਾਈਕਲ ਬਾਰੀ ਨਾਲ ਟਕਰਾ ਗਿਆ ਤੇ ਉਹ ਸੜਕ ‘ਤੇ ਡਿੱਗ ਪਏ। ਹਾਦਸੇ ਵਾਲੀ ਜਗ੍ਹਾ ‘ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਜਦ ਹਾਦਸਾ ਵਾਪਰਿਆ ਤਾਂ ਸੜਕ ਤੋਂ ਲੰਘ ਰਹੇ ਇਕ ਟਰੈਕਟਰ ਨੇ ਜੋਤੀ ਨੂੰ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਹਾਰਾ ਸੰਸਥਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਸੰਸਥਾ ਦੇ ਮੈਂਬਰ ਸੰਦੀਪ ਗਿੱਲ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਜੋਤੀ ਨੂੰ ਮਿ੍ਤਕ ਕਰਾਰ ਦਿੱਤਾ। ਇਨੋਵਾ ਚਾਲਕ ਬਿਕਰਮਜੀਤ ਸਿੰਘ ਵਾਸੀ ਜੋਗੀ ਨਗਰ ਅਤੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Share this News