Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜਿ਼ਕ ਮਜੀਠਾ ਵੱਲੋ ਪੰਜਾਬ ਦੀ ਨੋਜਵਾਨ ਨੂੰ ਨਸਿ਼ਆਂ ਦੀ ਦਲਦਲ ਵਿੱਚੋ ਦੂਰ ਰੱਖਣ ਅਤੇ ਸਿੱਖੀ ਸਰੂਪ ਬਚਾਊਣ ਵਾਸਤੇ ਇੱਕ ਵੱਡਾ ਅਤੇ ਅਹਿਮ ਉਪਰਾਲਾ ਕਰਦਿਆਂ ਸ਼ਬਦ ਗਾਇਨ ਅਤੇ ਤਬਲਾ ਸੋਲੋ ਦਾ ਮਹਾਂ ਮੁਕਾਬਲੇ ਕਰਾਏ ਗਏ। ਪਹਿਲੇ ਅਤੇ ਦੁੱਜੇ ਰਾਉਂਡ ਤੋਂ ਬਾਆਦ ਅੱਜ ਫਾਈਨਲ ਮੁਕਾਬਲਾ ਗੁਰਦੁਆਰਾ ਸੰਗਤਸਰ ਖਾਸਾ ਪੱਤੀ ਮਜੀਠਾ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਾਇਆ ਗਿਆ। ਵੱਖ ਵੱਖ ਪੜ੍ਹਾਵਾਂ ਵਿੱਚ ਕਰਾਏ ਗਏ ਇੰਨ੍ਹਾਂ ਮੁਕਾਬਲਿਆਂ ਵਿੱਚ ਕਰੀਬ 97 ਪ੍ਰਤੀਯੋਗੀਆਂ ਨੇ ਭਾਗ ਲਿਆ। ਇੰਨ੍ਹਾਂ ਵਿੱਚੋ ਕੇਵਲ 16 ਪ੍ਰਤੀਯੋਗੀ ਫਾਈਨਲ ਮੁਕਾਬਲੇ ਵਿੱਚ ਪਹੁੰਚੇ ਜਿੰਨ੍ਹਾਂ ਦਰਮਿਆਨ ਮੁਕਾਬਲਾ ਅੱਜ ਕਰਾਇਆ ਗਿਆ।
ਅੱਜ ਦੇ ਫਾਈਨਲ ਮੁਕਾਬਲੇ ਵਿੱਚ ਵਿਸੇਸ਼ ਤੌਰ ਤੇ ਸ਼ਾਮਲ ਹੋ ਕੇ ਜੇਤੂ ਪ੍ਰਤੀਯੋਗੀਆਂ ਨੂੰ ਇਨਾਂਮਾਂ ਦੀ ਤਕਸੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜ਼ੋਧ ਸਿੰਘ ਸਮਰਾ ਅਤੇ ਬਾਬਾ ਲਖਬੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ਭੰਗਾਲੀ ਕਲਾਂ ਨੇ ਕੀਤੀ। ਮੁਕਾਬਲੇ ਵਿੱਚੋ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀ ਜਜਮੈਟ ਕਰਨ ਵਾਸਤੇ ਜੱਜਾਂ ਦੀ ਭੁਮਿਕਾ ਮੁੱਖ ਰੂਪ ਵਿੱਚ ਰਮੇਸ਼ ਭਗਤ, ਉਸਤਾਦ ਕੁਲਵਿੰਦਰ ਸਿੰਘ, ਉਸਤਾਦ ਰੋਹਿਤਾਸ਼ਵ ਬਾਲੀ, ਭਾਈ ਗੁਰਪ੍ਰੀਤ ਸਿੰਘ ਅਤੇ ਡਾ: ਕਮਲੇਸ਼ਇੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਮੁਕਾਬਲੇ ਵਿੱਚ 12 ਸਾਲ ਤੱਕ ਦੀ ਉਮਰ ਵਰਗ ਵਿੱਚ ਸ਼ਬਦ ਗਾਇਨ ਵਿੱਚ ਪਹਿਲੇ ਸਥਾਨ ਤੇ ਸਵਰਲੀਨ ਕੌਰ ਦੂਸਰੇ ਸਥਾਨ ਤੇ ਗੁਰਕੀਰਤ ਕੋਰ ਤੀਸਰੇ ਸਥਾਨ ਤੇ ਅਗਮਜੋਤ ਕੌਰ ਅਤੇ ਚੌਥੇ ਸਥਾਨ ਤੇ ਪ੍ਰਭਲੀਨ ਸਿੰਘ ਰਹੇ, 12 ਤੋ 18 ਸਾਲ ਉਮਰ ਵਰਗ ਵਿੱਚ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਰਸਾਹਿਬ ਸਿੰਘ, ਦੂਸਰੇ ਸਥਾਨ ਤੇ ਨਮਨਦੀਪ ਕੌਰ, ਤੀਸਰੇ ਸਥਾਨ ਤੇ ਤਰਨਪ੍ਰੀਤ ਕੌਰ ਅਤੇ ਚੌਥੇ ਸਥਾਨ ਤੇ ਰਜਨਪ੍ਰੀਤ ਕੌਰ ਰਹੇ, 12 ਤੋ 18 ਸਾਲ ਉਮਰ ਵਰਗ ਵਿੱਚ ਤਬਲਾ ਸੋਲੋ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਨਦੀਪ ਸਿੰਘ ਅੰਮ੍ਰਿਤਸਰ ਦੂਸਰੇ ਸਥਾਨ ਤੇ ਸਾਹਿਲਪ੍ਰੀਤ ਸਿੰਘ, ਤੀਸਰੇ ਸਥਾਨ ਤੇ ਇਸ਼ਮੀਤ ਸਿੰਘ ਅਤੇ ਚੌਥੇ ਸਥਾਨ ਤੇ ਪ੍ਰਭਜ਼ੋਤ ਸਿੰਘ ਜਲੰਧਰ ਰਹੇ, ਇਸੇ ਤਰ੍ਹਾਂ 12 ਤੋ 18 ਸਾਲ ਉਮਰ ਵਰਗ ਵਿੱਚ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸੁਖਮਨ ਸਿੰਘ ਅਟਾਰੀ, ਦੂਸਰੇ ਸਥਾਨ ਤੇ ਅੰਮ੍ਰਿਤਪਾਲ ਕੌਰ ਮਾਨਸਾ, ਤੀਸਰੇ ਸਥਾਨ ਤੇ ਗੁਰਅੰਮ੍ਰਿਤ ਸਿੰਘ, ਅਤੇ ਚੌਥੇ ਸਥਾਨ ਤੇ ਹਰਜ਼ੋਤ ਸਿੰਘ ਰਹੇ।
ਸ਼੍ਰੋਮਣੀ ਕਮੇਟੀ ਮੈਬਰ ਜੌਧ ਸਿੰਘ ਸਮਰਾ ਨੇ ਜੇਤੂਆ ਨੂੰ ਇਨਾਮ ਕੀਤੇ ਤਕਸੀਮ
ਇੰਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਨੂੰ ਗੁਰੂ ਗਿਆਨ ਇੰਸਟੀਚਿਊਟ ਮਜੀਠਾ ਵੱਲੋ 50 ਹਜ਼ਾਰ ਰੁਪਏ ਹਰੇਕ, ਦੂਸਰੇ ਸਥਾਨ ਤੇ ਰਹਿਣ ਵਾਲਿਆਂ ਨੂੰ 11 ਹਜ਼ਾਰ ਰੁਪਏ ਹਰੇਕ ਤੀਸਰੇ ਸਥਾਨ ਤੇ ਰਹਿਣ ਵਾਲਿਆਂ ਨੂੰ 5100 ਰੁਪਏ ਹਰੇਕ ਅਤੇ ਚੌਥੇ ਸਥਾਨ ਤੇ ਰਹਿਣ ਵਾਲਿਆਂ ਨੂੰ 1100 ਰੁਪਏ ਹਰੇਕ ਨੂੰ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇਕੇ ਇਨਸਟੀਚਿਊਟ ਦੇ ਸੰਚਾਲਕ ਸੁਰਜੀਤ ਸਿੰਘ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ੋਧ ਸਿੰਘ ਸਮਰਾ ਨੇ ਇੰਸਟੀਚਿਊਟ ਦੇ ਪ੍ਰਬੰਧਕਾਂ ਵੱਲੋ ਇਸ ਮਹਾਨ ਕਾਰਜ ਦੀ ਸ਼ਲਾਘਾ ਕੀਤੀ ਗਈ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇੱਕ ਲੱਖ ਰੁਪਏ ਦਾ ਚੈਕ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ। ਇਸ ਮੌਕੇ ਜ਼ੋਧ ਸਿੰਘ ਸਮਰਾ ਦੇ ਨਾਲ ਸਥਾਨਕ ਗੁਰਦੁਆਰਾ ਕਮੇਟੀ ਮੈਬਰ ਸੰਤਪ੍ਰਕਾਸ਼ ਸਿੰਘ, ਬਾਬਾ ਲਖਬੀਰ ਸਿੰਘ ਭੰਗਾਲੀ, ਕੌਸਲਰ ਨਵਦੀਪ ਸਿੰਘ ਸੋਨਾ, ਭਾਜਪਾ ਆਗੂ ਕੌਸਲਰ ਪਰਮਜੀਤ ਸਿੰਘ ਪੰਮਾ ਪ੍ਰਧਾਨ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਜਸਪਿੰਦਰ ਸਿੰਘ ਕਾਹਲੋ, ਰਮਿੰਦਰ ਸਿੰਘ ਮਿੰਟੂ, ਭਾਈ ਮਨਜਜ਼ੀਤ ਸਿੰਘ ਜੇਠੂਵਾਲ, ਬਿਸ਼ਨ ਸਿੰਘ ਪ੍ਰਧਾਨ, ਕੁਲਦੀਪ ਸਿੰਘ ਕਾਹਲੋ, ਜ਼ੋਗਾ ਸਿੰਘ ਅਠਵਾਲ, ਨਵਜ਼ੋਤ ਸਿੰਘ ਭੰਗੂ, ਸਰਵਨ ਸਿੰਘ ਸ਼ਾਮਨਗਰ, ਗਰੰਥੀ ਬਾਬਾ ਰਸ਼ਪਾਲ ਸਿੰਘ, ਉਸਤਾਦ ਕੁਲਵਿੰਦਰ ਸਿੰਘ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ, ਮਾਸਟਰ ਅਰਮਿੰਦਰ ਸਿੰਘ , ਪਵਿਤਪਾਲ ਸਿੰਘ, ਮਨਮੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।