Total views : 5506912
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਹਰਪਾਲ ਸਿੰਘ
ਪੱਤਰਕਾਰਾਂ ਦੀ ਪੁਰਾਤਨ ਜਥੇਬੰਦੀ ਪੰਜਾਬੀ ਪੱਤਰਕਾਰ ਸਦਨ ਨੂੰ ਅੱਜ ਇਥੇ ਪੱਤਰਕਾਰਾਂ ਦੀ ਮੀਟਿੰਗ ਵਿਚ ਸੁਰਜੀਤ ਕੀਤਾ ਗਿਆ ਜਿਸ ਵਿਚ ਪ੍ਰਮੁੱਖ ਪੱਤਰਕਾਰ ਦਿਲਜੀਤ ਸਿੰਘ ਬੇਦੀ ਸੰਪਾਦਕ ( ਨਿਹੰਗ ਸਿੰਘ ਸੰਦੇਸ਼ ) ਸਦਨ ਦਾ ਸਰਪ੍ਰਸਤ , ਜਤਿੰਦਰ ਸਿੰਘ ਥਿੰਦ ਪ੍ਰਧਾਨ , ਜਸਪਾਲ ਸਿੰਘ ਵਿਰਦੀ ਸਕੱਤਰ ਜਨਰਲ ਅਤੇ ਹਰਪਾਲ ਸਿੰਘ ਜਨਰਲ ਸਕੱਤਰ ਚੁਣੇ ਗਏ |
ਮੀਟਿੰਗ ਪਿੱਛੋਂ ਜਾਰੀ ਪ੍ਰੈਸ ਬਿਆਨ ਵਿਚ ਸਕੱਤਰ ਜਨਰਲ ਵਿਰਦੀ ਅਤੇ ਹਰਪਾਲ ਸਿੰਘ ਜਨਰਲ ਸਕੱਤਰ ਨੇ ਦਸਿਆ ਕਿ ਪੱਤਰਕਾਰਾਂ ਦੀ ਇਹ ਜਥੇਬੰਦੀ ਅੱਜ ਪੰਜਾਬ ਪਧਰ ਤੇ ਬਣਾਈ ਗਈ ਹੈ ਪਰ ਇਸ ਦੇ ਯੂਨਿਟ ਬਹੁਤ ਛੇਤੀ ਹਰੀਆਣਾ ਅਤੇ ਦਿੱਲੀ ਵਿਚ ਵੀ ਸਥਾਪਿਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬੀ ਪੱਤਰਕਾਰ ਸਦਨ ਸਮੇਂ ਸਮੇਂ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ ਦੀ ਰਾਜ ਅਤੇ ਕੇੰਦਰ ਸਰਕਾਰ ਕੋਲ ਉਠਾਉਂਦਾ ਹੀ ਨਹੀਂ ਰਹੇਗਾ ਸਗੋਂ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹੇਗਾ | ਉਨ੍ਹਾਂ ਕਿਹਾ ਕਿ ਸਦਨ ਦੇ ਸਰਪ੍ਰਸਤ ਦਿਲਜੀਤ ਸਿੰਘ ਬੇਦੀ ਅਤੇ ਪ੍ਰਧਾਨ ਜਤਿੰਦਰ ਸਿੰਘ ਥਿੰਦ ਨਾਲ ਸਲਾਹ ਕਰਕੇ ਸਦਨ ਦੀ ਨਿੱਕਟ ਭਵਿੱਖ਼ ਵਿਚ ਮੀਟਿੰਗ ਸਦ ਕੇ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਂ ਜਾਵੇਗਾ |