22 ਨੰਬਰ ਫਾਟਕ ਤੇ ਬਣ ਰਿਹਾ ਓਵਰ ਬ੍ਰਿਜ 20 ਅਪ੍ਰੈਲ ਤੱਕ ਕੀਤਾ ਜਾਏਗਾ ਜਨਤਾ ਦੇ ਸਪੁਰਦ-ਡਾ: ਜਸਬੀਰ ਸਿੰਘ ਸੰਧੂ

4743289
Total views : 5619267

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਵਿਧਾਨ ਸਭਾ ਹਲਕਾ ਪੱਛਮੀ ਤੋ ਵਧਾਇਕ ਡਾ: ਜਸਬੀਰ ਸਿੰਘ ਵਲੋ ਪੰਜਾਬ ਵਿਧਾਨ ਸਭਾ ਵਿੱਚ 22 ਨੰਬਰ ਫਾਟਕ ਉਪਰ ਬਣ ਰਹੇ ਪੁੱਲ ਦਾ ਮੁੱਦਾ ਉਠਾਏ ਜਾਣ ਤੋ ਬਾਅਦ ਲੋਕਲ ਬਾਡੀਜ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਉਨਾਂ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪੁੱਲ ਦਾ 95 ਫੀਸਦੀ ਕੰਮ ਮਕੁੰਮਲ ਹੋ ਚੁੱਕਾ ਹੈ ਅਤੇ ਇਹ 20 ਅਪ੍ਰੈਲ ਤੱਕ ਜਨਤਾ ਦੇ ਸਪੁੱਰਦ ਕਰ ਦਿੱਤਾ ਜਾਏਗਾ।

ਡਾ: ਜਸਬੀਰ ਸਿੰਘ ਨੇ ਇੰਦਰਾਪੁਰੀ ਇਲਾਕੇ ਨੂੰ ਜਾਣ ਵਾਲੀ ਸੜਕ ਦੇ ਸਬੰਧ ਵਿੱਚ ਕੀਤੇ ਸਵਾਲ ਦਾ ਜਵਾਬ ਵਿੱਚ ਡਾ: ਨਿੱਜਰ ਨੇ ਦੱਸਿਆ ਕਿ ਇਹ ਸੜਕ ਰੇਲਵੇ ਵਿਭਾਗ ਦੀ ਹੋਣ ਕਰਕੇ ਇਸ ਦੀ ਮਰੁੰਮਤ ਕੀਤੀ ਜਾਏਗੀ। ਜਿਸ ਤੇ ਸਤੁੰਸ਼ਟੀ ਪ੍ਰਗਟ ਕਰਦਿਆ ਡਾ: ਜਸਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਹ ਖੁਦ ਰੇਲਵੇ ਵਿਭਾਗ ਨਾਲ ਸਪੰਰਕ ਕਰਨਗੇ।ਉਨਾਂ ਵਲੋ ਹਲਕੇ ਵਿੱਚ ਪਾਰਕ ਬਨਾਉਣ ਲਈ ਕੀਤੇ ਸਵਾਲ ਦੇ ਜਵਾਬ ਵਿੱਚ ਡਾ: ਨਿੱਜਰ ਨੇ ਦੱਸਿਆ ਕਿ ਹਲਕੇ ਵਿੱਚ ਆਂਉਦੇ 18 ਪਾਰਕਾਂ ਦੀ ਸਜਾਵਟ ਲਈ 2 ਕਰੋੜ 82 ਲੱਖ ਰੁਪਏ ਖਰਚੇ ਜਾਣਗੇ।ਜੋ ਕੰਮ ਜਲਦੀ ਮਕੁੰਮਲ ਹੋ ਜਾਏਗਾ ਤੇ ਜਨਤਾ ਨੂੰ ਕਾਫੀ ਸਹੂਲਤ ਮਿਲੇਗੀ।

Share this News