Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ
ਪੰਜਾਬ ਰਾਜ ਪੈਨਸ਼ਨ ਫ਼ਰੰਟ ਦੀ ਜਰੂਰੀ ਮੀਟਿੰਗ ਐਡਵੋਕੇਟ ਬਲਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਡਰਾਮੇਬਾਜ਼, ਛੋਛੇਬਾਜ ਅਤੇ ਰਾਈ ਦਾ ਪਹਾੜ ਬਣਾਉਣ ਵਾਲੀ ਗਰਦਾਨਿਆ ਹੈ,ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਨਾਲੋ ਜਿਆਦਾ ਨਖਿਧ ਸਾਬਤ ਹੋਈ ਹੈ,ਲੋਕਾਂ ਦੇ ਮਸਲਿਆਂ ਵੱਲ ਧਿਆਨ ਘੱਟ ਪਰ ਅਖ਼ਬਾਰਾਂ ਅਤੇ ਪ੍ਰਿੰਟ ਮੀਡੀਏ ਵਿੱਚ ਅਰਬਾਂ ਰੁਪਏ ਖਰਚ ਕਰ ਰਹੀ ਹੈ, ਐਡਵੋਕੇਟ ਬਲਦੇਵ ਸਿੰਘ ਹੇਰ ਨੇ ਅੱਗੇ ਦੱਸਿਆ ਹੈ ਕਿ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਦੀ ਇੱਕ ਮੰਗ ਵੀ ਪੂਰੀ ਨਹੀਂ ਕੀਤੀ,01.01.2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਸੋਧੀ ਹੀ ਨਹੀਂ ਸਗੋਂ 15%ਦਾ ਮਾਮੂਲੀ ਵਾਧਾ ਕਰਕੇ ਬੁਤਾ ਸਾਰਿਆ ਹੈ,01.01.2016ਤੋਂ ਬਕਾਏ ਬਾਰੇ ਅਜੇ ਤੱਕ ਚੁੱਪੀ ਹੀ ਨਹੀਂ ਤੋੜੀ, ਹਜ਼ਾਰਾਂ ਕੇਸ ਏ ਜੀ ਵਿਭਾਗ ਵਿੱਚ ਰੁਲ਼ ਰਹੇ ਹਨ ।
ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਹੌਲੀ ਚਲੋ ਦੀ ਨੀਤੀ ਲਾਗੂ ਕੀਤੀ ਹੋਈ ਹੈ,ਉਹਨਾਂ ਮੰਗ ਕੀਤੀ ਕਿ 01.01.2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਧਾਰਕਾਂ ਨੂੰ 2.59 ਨਾਲ਼ ਗੁਣਾ ਕਰਕੇ ਉਹਨਾਂ ਦੀ ਪੈਨਸ਼ਨ ਨਿਰਧਾਰਿਤ ਕੀਤੀ ਜਾਵੇ,01.01.2016 ਤੋਂ ਸਭ ਨੂੰ ਬਣਦਾ ਬਕਾਇਆ ਦਿੱਤਾ ਜਾਵੇ,ਕੈਸ਼ਲੈਸ ਸਕੀਮ ਤਹਿਤ 5 ਲੱਖ ਤੱਕ ਇਲਾਜ਼ ਦੀ ਸੁਵਿਧਾ ਦਿੱਤੀ ਜਾਵੇ, ਏ ਜੀ ਵਿਭਾਗ ਨੂੰ ਜਲਦ ਕੇਸ ਵਾਪਸ ਭੇਜਣ ਸਬੰਧੀ ਲਿਖਿਆ ਜਾਵੇਂ ,ਮੈਡੀਕਲ ਭੱਤਾ 2000 ਰੁ ਕੀਤਾ ਜਾਵੇ,ਉਹਨਾਂ ਦੱਸਿਆ ਹੈ ਕਿ ਮਿਤੀ 22.02.2023 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਦੇ ਸਾਹਮਣੇ 10.30ਵਜੇ ਧਰਨਾ ਦਿੱਤਾ ਜਾ ਰਿਹਾ ਹੈ,ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਮੰਗਲ ਦਾਸ, ਬਲਦੇਵ ਸਿੰਘ ਪਵਾਰ, ਅਰੂੜ ਚੰਦ ਸ਼ਰਮਾ,ਹਰਭਜਨ ਸਿੰਘ ਗਿੱਲ,ਮਲੂਕ ਸਿੰਘ,ਮਨਜੀਤ ਸਿੰਘ,ਰਸ਼ਪਾਲ ਆੜ ਸਿੰਘ, ਤਰਸੇਮ ਸਿੰਘ ਲਾਲੂ ਘੁੰਮਣ,ਬਲਜੀਤ ਸਿੰਘ ਪੰਨੂ,ਬਸੰਤ ਸਿੰਘ ਰਣਜੀਤ ਸਿੰਘ ਮਹਿਲਾਂਵਾਲਾ, ਸੀਤਾ ਰਾਮ,ਜਸਬੀਰ ਸਿੰਘ,ਬਲਜੀਤ ਸਿੰਘ ਜਸਵੰਤ ਸਿੰਘ ਮੁਹਾਰ ਹਾਜ਼ਰ ਸਨ।