Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਸਦਰ ਦੀ ਪੁਲਿਸ ਵਲੋ ਬੀਤੇ ਇਕ ਲੜਕੇ ਨੂੰ ਅਗਵਾ ਕਰਕੇ ਉਸ ਦੇ ਪਿਤਾ ਪਾਸੋ 10 ਲੱਖ ਰੁਪਏ ਦੀ ਫਿਰੌਤੀ ਲੈਣ ਵਾਲਿਆ ‘ਚੋ ਜਿਥੇ ਦੋ ਨੂੰ ਕਾਬੂ ਕੀਤਾ ਗਿਆ ਉਥੇ ਉਨਾਂ ਦੀ ਪੁਛਗਿੱਛ ‘ਤੇ ਚਾਰ ਹੋਰ ਨਾਮਜਦ ਕੀਤੇ ਗਏ ਹਨ। ਜਿਸ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਉੱਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿਇਹ ਮੁਕਦਮਾ ਮੁੱਦਈ ਦੇ ਬਿਆਨ ਪਰ ਦਰਜ ਰਜਿਸਟਰਡ ਹੋਇਆ ਕਿ ਮਿਤੀ 02-02-2023 ਨੂੰ ਵਕਤ ਕ੍ਰੀਬ 11 ਵਜੇ ਰਾਤ, ਉਹ, ਆਪਣੀ ਦੁਕਾਨ ਬੰਦ ਕਰਕੇ ਆਪਣੀ ਕਾਰ ਤੇ ਵਾਪਸ ਘਰ ਗਿਆ ਸੀ ਤੇ ਕਾਰ ਘਰ ਦੇ ਬਾਹਰ ਸੜਕ ਤੇ ਖੜੀ ਕਰਕੇ ਕਾਰ ਵਿਚੋ ਬਾਹਰ ਨਿਕਲਿਆ ਤਾਂ ਇੱਕ ਨੌਜਵਾਨ ਮੋਟਰਸਾਈਕਲ ਪਰ ਸਵਾਰ ਨੇ ਮੋਟਰਸਾਈਕਲ ਉਸਦੇ ਵਿੱਚ ਮਾਰਿਆ ਤੇ ਨੌਜਵਾਨ ਨੂੰ ਪੁੱਛਣ ਲਗਾ ਕਿ ਤੂੰ ਮੇਰੇ ਵਿਚ ਮੋਟਰਸਾਈਕਲ ਕਿਉ ਮਾਰਿਆ ਹੈ ਇਨੇ ਨੂੰ ਇੱਕ ਕਾਰ ਵਰਨਾ ਰੰਗ ਸਿਲਵਰ ਆਈ।
ਜਿਸ ਵਿੱਚ ਡਰਾਇਵਰ ਸਮੇਤ ਚਾਰ ਨੌਜਵਾਨ ਸਵਾਰ ਸਾਰਿਆ ਦੇ ਮੂੰਹ ਢੱਕੇ ਹੋਏ ਸੀ ਜਿੰਨਾ ਵਿਚੋਂ 3 ਨੌਜਵਾਨ ਕਾਰ ਵਿਚੋਂ ਉਤਰੇ ਅਤੇ ਉਸਨੂੰ ਫੜ ਕੇ ਆਪਣੀ ਗੱਡੀ ਵਿੱਚ ਬਿਠਾ ਕੇ ਕਿਧਰੇ ਲੈ ਗਏ ਅਤੇ ਉਸਨੂੰ ਸਾਰੇ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸਦੇ ਹੋਏ, ਉਸ ਪਾਸੋਂ ਪੈਸਿਆ ਦੀ ਮੰਗ ਕਰਨ ਲੱਗੇ ਤਾਂ ਮੁੱਦਈ ਨੇ ਆਪਣੇ ਮੋਬਾਇਲ ਫੋਨ ਤੋ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਤੁਹਾਡੇ ਕੋਲ ਮੇਰਾ ਦੋਸਤ ਆ ਰਿਹਾ ਹੈ ਉਸਨੂੰ ਦੱਸ ਲੱਖ ਰੂਪੈ ਦੇ ਦੇਵੋ ਤਾਂ ਕਾਰ ਸਵਾਰਾਂ ਵਿਚੋਂ ਇੱਕ ਨੌਜਵਾਨ ਨੇ ਫੋਨ ਕਰਕੇ ਆਪਣੇ ਕਿਸੇ ਸਾਥੀ ਨੂੰ ਕਿਹਾ ਕਿ ਤੂੰ ਰਿਲਾਇੰਸ ਫਰੈਸ਼ ਦੇ ਸਾਹਮਣੇ ਗਲੀ ਵਿੱਚੋ ਪੈਸੇ ਲੈ ਆ, ਜੋ ਕੁੱਝ ਮਿੰਟਾ ਵਿੱਚ ਉਸਦੇ, ਪਿਤਾ ਕੋਲੋ ਪੈਸੇ ਦੱਸ ਲੱਖ ਰੂਪੈ ਲੈ ਲਏ ਅਤੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਤੈਨੂੰ ਤੇ ਤੇਰੇ ਪ੍ਰੀਵਾਰ ਨੂੰ ਜਾਨੋ ਮਾਰ ਦਿਆਗੇ ਤੇ ਬੱਸ ਸਟੈਂਡ ਸਾਹਮਣੇ ਰਿਆੜ ਹਸਪਤਾਲ ਆਪਣੀ ਕਾਰ ਵਿਚੋਂ ਉਤਾਰ ਦਿੱਤਾ। ਜਿਸਤੇ ਥਾਣਾ ਸਦਰ ਵੱਲੋਂ ਮੁਕੱਦਮਾ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਜਿਸਤੇ ਮੁੱਖ ਅਫਸਰ ਥਾਣਾ ਸਦਰ,ਅੰਮ੍ਰਿਤਸਰ ਇੰਸਪੈਕਟਰ ਮੋਹਿਤ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋ ਹਰ ਪਹਿਲੂ ਤੋਂ ਤਫਤੀਸ਼ ਕਰਦੇ ਹੋਏ, ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਦੋਸ਼ੀ ਜਸਕਰਨ ਖੰਨਾ ਅਤੇ ਅਜੈ ਨੇਗੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 16,000/-ਰੁਪਏ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਦੇ ਇੰਕਸ਼ਾਫ ਪਰ ਇਹਨਾਂ ਦੇ 04 ਸਾਥੀ ਹੋਰ ਮੁੱਕਦਮਾ ਵਿੱਚ ਨਾਮਜਦ ਕੀਤੇ ਗਏ, ਜਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।