Total views : 5507076
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੈਨਸ਼ਨਰਜ ਸਾਥੀਆ ਨੇ ਆਪਣੇ ਵਿਚਾਰ ਪੇਸ਼ ਕੀਤੇ ਸਰਕਾਰ ਦੀਆ ਮਾੜੀਆ ਨੀਤੀਆ ਦੀ ਅਲੋਚਨਾ ਕੀਤੀ,ਸਰਕਾਰ ਨੇ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਦੀਆ ਮਾੜੀਆ ਮੱਧਾ ਨੂੰ ਸੋਧਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਜਿਸ ਕਾਰਨ ਪੈਨਸ਼ਨਰਜ ਸਾਥੀਆ ਵਿੱਚ ਬਹੁਤ ਰੋਸ ਵੱਧਿਆ ਹੈ।ਸਰਕਾਰ ਪੈਨਸ਼ਨਰਜ ਦੀ 2-59 ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ,1/1/2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਜ ਦੇ ਕੇਸ ਏਜੀ ਨੂੰ ਭੇਜਣ ਤੇ ਸਾਲ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਕੇਸ ਸੋਧਣ ਉਪਰੰਤ ਵਾਪਸ ਨਹੀਂ ਆ ਰਹੇ।
ਜਿਸ ਨਾਲ ਪੈਨਸ਼ਨਰਜ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਅਤੇ ਸਟੇਟ ਕਮੇਟੀ ਦੇ ਅਹੁੱਦੇਦਾਰਾਂ ਨੂੰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਤਿਆਰ ਰਹਿਣ ਲਈ ਬੇਨਤੀ ਕਰਦੇ ਹਾਂ ਕਿ ਪੈਨਸ਼ਨਰਜ ਦੇ ਹੱਕ ਪ੍ਰਾਪਤ ਕਰਨ ਲਈ ਹੱਲਾ ਬੋਲਿਆ ਜਾਵੇ ਜੀ।ਇਸ ਸਮੇਂ ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਰਨਲ ਸਕੱਤਰ, ਰੇਸ਼ਮ ਸਿੰਘ ਵਿੱਤ ਸਕੱਤਰ, ਗੁਰਮੀਤ ਸਿੰਘ ਭੂਰੇਗਿੱਲ ਸਰਪ੍ਰਸਤ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਹਰਭਜਨ ਸਿੰਘ ਝੰਜੋਟੀ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੋਹਿੰਦਰ ਸਿੰਘ ਸਕੱਤਰ, ਅਵਤਾਰ ਸਿੰਘ ਰੋਖੇ,ਜੋਗਾ ਸਿੰਘ, ਸ਼ਿਵ ਨਰਾਇਣ, ਸੁਰਜੀਤ ਸਿੰਘ, ਆਦਿ ਹਾਜ਼ਰ ਸਨ ਜਿਨਾ ਵਿਛੜੇ ਸਾਥੀ ਤਰਲੋਚਨ ਸਿੰਘ ਰਾਣਾ ਨੂੰ ਸ਼ਰਧਾਂਜਲੀ ਭੇਟ ਕਰਦਿਆ ਮਹਾਨ ਟਰੇਡ ਯੂਨੀਅਨ ਲੀਡਰ ਦੇ ਗੁਣਾਂ ਦੀ ਤਰੀਫ ਕਰਦਿਆ ਉਸ ਦੇ ਅਧੂਰੇ ਪਏ ਕਾਰਜਾ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਗਿਆ।