ਹਰਿੰਦਰ ਕੌਰ ਸਟੈਨੋ ਨੂੰ ਸੇਵਾਮੁਕਤੀ ‘ਤੇ ਸਟਾਫ ਵਲੋ ਦਿੱਤੀ ਗਈ ਨਿੱਘੀ ਵਦਾਇਗੀ ਪਾਰਟੀ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਥਾਨਿਕ ਐਸ.ਡੀ.ਐਮ ਅੰਮ੍ਰਿਤਸਰ 2 ਵਿਖੇ ਤਾਇਨਾਤ ਹਰਿੰਦਰ ਕੌਰ ਸਟੈਨੋ ਮਹਿਕਮੇ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਬੀਤੇ ਦਿਨ 31 ਜਨਵਰੀ ਨੂੰ ਸੇਵਾਮੁਕਤ ਹੋ ਗਏ , ਜਿੰਨਾ ਦੀ ਸੇਵਾਮੁਕਤੀ ‘ਤੇ ਉਨਾਂ ਦੇ ਸਟਾਫ ਵਲੋ ਉਨਾਂ ਨੂੰ ਨਿੱਘੀ ਵਦਾਇਗੀ ਪਾਰਟੀ ਦਿੱਤੀ ਗਈ ਤੇ ਉਨਾਂ ਵਲੋ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆ ਐਸ.ਡੀ.ਐਮ ਸ: ਹਰਪ੍ਰੀਤ ਸਿੰਘ ਆਈ.ਏ.ਐਸ ਨੇ ਬਾਕੀ ਸਟਾਫ ਨੂੰ ਉਨਾਂ ਦੀ ਤਰਾਂ ਇਮਾਨਦਾਰੀ , ਮਹਿਨਤ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਦੀ ਆਪੀਲ ਕੀਤੀ, ਉਨਾਂ ਨੇ ਕਿਹਾ ਕਿ ਸਾਫ ਸ਼ਵੀ ਲੈਕੇ ਵਿਭਾਗ ਵਿੱਚੋ ਸੇਾਵਮੁਕਤ ਹੋਣ ਵਾਲੇ ਅਜਿਹੇ ਕਰਮਚਾਰੀ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।

ਇਸ ਸਮੇ ਸਟਾਫ ਵਲੋ ਉਨਾਂ ਨੂੰ ਯਾਦਗਿਰੀ ਚਿੰਨ ਤੇ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਹਾਜਰੀਨ ‘ਚ ਸੁਖਦੇਵ ਸਿੰਘ ਪੱਧਰੀ ਰੀਡਰ, ਸੁਖਵਿੰਦਰ ਕੌਰ ਸੁਪਰਟੈਡੇਟ , ਮਨਪ੍ਰੀਤ ਕੌਰ ਕਲਰਕ, ਪ੍ਰਦੀਪ ਕੁਮਾਰ ਕਲਰਕ, ਰਾਹੁਲ ਕੁਮਾਰ ਕਲਰਕ, ਤਰਜੀਤ ਸਿੰਘ ਝਬਾਲ ਤੇ ਹੋਰ ਸਟਾਫ ਮੈਬਰ ਹਾਜਰ ਸਨ।

Share this News