





Total views : 5839907







Total views : 5839907ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਵਿਜੀਲੈਂਸ ਬਿਊਰੋ ਨੇ 1200 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਵਿਚ ਬੁੱਧਵਾਰ ਨੂੰ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਾਬਕਾ ਆਈਏਐੱਸ ਅਫਸਰ ਕਾਹਨ ਸਿੰਘ ਪੰਨੂ ਕੋਲੋਂ ਪੁੱਛਗਿੱਛ ਕੀਤੀ। ਪੰਨੂ, ਬੁੱਧਵਾਰ ਸਵੇਰੇ ਵਿਜੀਲੈਂਸ ਦੇ ਮੁੱਖ ਦਫ਼ਤਰ ਪੁੱਜੇ ਤੇ ਕਰੀਬ ਚਾਰ ਘੰਟੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਜਦਕਿ ਢਿੱਲੋਂ ਬਾਅਦ ਦੁਪਹਿਰ ਵਿਜੀਲੈਂਸ ਮੁੱਖ ਦਫਤਰ ਵਿਚ ਪੁੱਜੇ ਸਨ।ਸੂਤਰਾਂ ਮੁਤਾਬਕ ਦੋਵਾਂ ਤੋਂ ਟੈਂਡਰ ਪ੍ਰਕਿਰਿਆ ਤੇ ਠੇਕੇਦਾਰਾਂ ਨੂੰ ਪੇਮੈਂਟ ਦੇਣ ਸਬੰਧੀ ਸਵਾਲ-ਜਵਾਬ ਕੀਤੇ ਗਏ ਹਨ।
ਇਸ ਘੁਟਾਲੇ ਵਿਚ 2007-12 ਅਤੇ 2012-2017 ਦਰਮਿਆਨ ਅਕਾਲੀ ਸਰਕਾਰ ਵਿਚ ਸਿੰਚਾਈ ਮੰਤਰੀ ਰਹੇ ਸ਼ਰਨਜੀਤ ਢਿੱਲੋਂ ਤੇ ਜਨਮੇਜਾ ਸਿੰਘ ਸੇਖੋਂ ਮੁੱਖ ਮੁਲਜ਼ਮ ਹਨ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਜਾਇਦਾਦ ਦਾ ਰਿਕਾਰਡ ਤੇ ਬੈਂਕ ਖਾਤਿਆਂ ਦੇ ਵੇਰਵੇ ਬਾਰੇ ਸਵਾਲ ਜਵਾਬ ਕੀਤੇ ਗਏ ਹਨ। ਸਾਰਿਆਂ ਦੇ ਰਿਕਾਰਡ ਕ੍ਰਾਸ ਚੈੱਕ ਕੀਤੇ ਜਾਣੇ ਹਨ।
ਅੱਜ ਇਸ ਮਾਮਲੇ ਵਿਚ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਜਨਮੇਜਾ ਸਿੰਘ ਸੇਖੋਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਭਲਕੇ 3 ਫਰਵਰੀ ਨੂੰ ਕੇਬੀਐੱਸ ਸਿੱਧੂ ਨੂੰ ਪੁੱਛਗਿੱਛ ਸਬੰਧੀ ਸੰਮਨ ਕੀਤੇ ਗਏ ਹਨ। ਇਸ ਮਾਮਲੇ ਵਿਚ ਸਾਰੇ ਸਾਬਕਾ ਮੰਤਰੀਆਂ ਤੇ ਆਈਏਐੱਸ ਅਧਿਕਾਰੀਆਂ ਕੋਲੋਂ ਵਿਜੀਲੈਂਸ ਨੇ ਪਿਛਲੇ ਸਾਲ ਦੌਰਾਨ ਹੋਏ ਘੁਟਾਲੇ ਸਬੰਧੀ ਸਵਾਲ-ਜਵਾਬ ਕੀਤੇ ਸਨ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਸਵਾਲਾਂ ਦੇ ਜਵਾਬ ਸਾਬਕਾ ਮੰਤਰੀਆਂ ਤੇ ਸਾਬਕਾ ਅਧਿਕਾਰੀਆਂ ਨੇ ਨਹੀਂ ਦਿੱਤੇ ਸਨ, ਇਸੇ ਲਈ ਸੰਮਨ ਭੇਜ ਕੇ ਤਲ਼ਬ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜਲਦੀ ਹੀ ਵਿਜੀਲੈਂਸ ਵੱਡੀ ਕਾਰਵਾਈ ਕਰ ਸਕਦੀ ਹੈ।