ਸਰਕਾਰ ਬਿਨਾ ਦੇਰੀ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਖ ਦਾ ਕਰੇ ਐਲਾਨ-ਲਾਟੀ

4729217
Total views : 5596969

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਨਗਰ ਨਿਗਮ ਹਾਊਸ ਨੂੰ ਭੰਗ ਕਰ ਦਿੱਤਾ ਗਿਆ ਹੈ ,ਹੁਣ ਸਾਰੇ ਕੌਂਸਲਰਾ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ,ਹੁਣ ਸਾਰੇ ਕੌਂਸਲਰ ਸਾਬਕਾ ਹੋ ਗਏ ਹਨ। ਨਗਰ ਨਿਗਮ ਦੀ ਕਮਾਨ ਕਮਿਸ਼ਨਰ ਸ੍ਰੀ ਸੰਦੀਪ ਰਿਸੀ ਦੇ ਹੱਥ ਵਿੱਚ ਹੈ ਸ਼ਹਿਰ ਦੇ ਸਾਰੇ ਕੰਮ ਉਨ੍ਹਾਂ ਦੀ ਦੇਖ ਰੇਖ ਵਿੱਚ ਹੋਣਗੇ ਜਦਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਦੀ ਤਰੀਕ ਅਜੇ ਤੱਕ ਤਹਿ ਨਹੀਂ ਕੀਤੀ, ਜਿਸ ਕਾਰਨ ਕੌਂਸਲਰਾ ਤੋਂ ਬਿਨਾਂ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਹਿਰ ਦੀ ਕਮਾਂਡ ਅਫਸਰਸ਼ਾਹੀ ਦੇ ਹੱਥ ਹੋਣ ਕਰਕੇ ਹੋਣ ਲੱਗੀਆਂ ਹਨ ਮਨਮਾਨੀਆਂ

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਾਰਡ ਨੰਬਰ 57 ਜੋ ਹੁਣ 71 ਬਣ ਗਈ ਦੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਨੇ ਕੀਤਾ ਗਿਆ ਸ੍ਰ ਸਰਬਜੀਤ ਸਿੰਘ ਲਾਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਅਫਸਰ ਸਾਹੀ ਆਪਣੀ ਮਨ ਮਰਜੀ ਕਰ ਰਹੀ ਇਨ੍ਹਾਂ ਦੇ ਵਿਧਾਇਕਾ ਅਤੇ ਮੰਤਰੀ ਦੇ ਕਹਿਣੇ ਤੋਂ ਬਾਹਰ ਹੈ ਤੇ ਹੁਣ ਨਗਰ ਨਿਗਮ ਭੰਗ ਹੋ ਗਈ ਅੰਮ੍ਰਿਤਸਰ ਸ਼ਹਿਰ ਲਵਾਰਿਸ ਬਣ ਗਿਆ ਹੈ ਜਿਹੜੇ ਵਾਰਡਾਂ ਦੇ ਕੰਮ ਕੌਂਸਲਰਾ ਕਰਕੇ ਹੁੰਦੇ ਸਨ ਹੁਣ ਇਨ੍ਹਾਂ ਅਫਸਰਾਂ ਦੀਆਂ ਮਨ ਮਰਜ਼ੀਆਂ ਚਲਿਆ ਕਰਨਗੀਆਂ। ਸ੍ਰ ਲਾਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਨਗਰ ਨਿਗਮ ਦੀਆਂ ਚੋਣਾਂ ਜਲਦੀ ਹੀ ਕਰਵਾਈਆਂ ਜਾਣ ਤਾਂ ਜੋ ਮੁੜ ਸਹਿਰ ਦਾ ਵਿਕਾਸ ਹੋ ਸਕੇ।ਇਸ ਮੌਕੇ ਤੇਜਿੰਦਰ ਹੈਪੀ, ਅਨੋਖ ਸਿੰਘ ਚੀਮਾ, ਸੁਬੇਗ ਸਿੰਘ ਮੁਨਸ਼ੀ, ਸੋਮ ਨਾਥ, ਮੁਖਤਿਆਰ ਸਿੰਘ ਬੇਲਪੁਰੀ, ਨਰਿੰਦਰ ਦੀਪ ਕੋਸਮੈਟਿਕ,ਲਾਲ ਚੰਦ ਆਦਿ ਹਾਜ਼ਰ ਸਨ।

Share this News