ਸਯੁੰਕਤ ਕਿਸਾਨ ਮੋਰਚੇ ਵਲੋਂ ਸ਼ਰਾਬ ਫੈਕਟਰੀ ਦੇ ਜਲ-ਜਮੀਨ ਤੇ ਹਵਾ ਪ੍ਰਦੁਸ਼ਣ ਵਿਰੁੱਧ ਡੀ ਸੀ ਨੂੰ ਕਲ ਦਿੱਤਾ ਜਾਵੇਗਾ ਮੰਗ-ਪੱਤਰ

4675387
Total views : 5507048

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ

ਸਯੁੰਕਤ ਕਿਸਾਨ ਮੋਰਚਾ ਪੰਜਾਬ ਜਿਲਾ ਤਰਨਤਾਰਨ ਦੀ ਇਕ ਅਹਿਮ ਮੀਟਿੰਗ ਸਥਾਨਕ ਗਾਂਧੀ ਪਾਰਕ ਤਰਨਤਾਰਨ ਵਿਖੇ ਨਛੱਤਰ ਸਿੰਘ ਕਨਵੀਨਰ ਕੇਕੇਯੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮੋਰਚੇ ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਜਿਲਾ ਆਗੂਆ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਤਰਨਤਾਰਨ ਜਿਲੇ ਚ ਲੱਗੀ ਲੋਹਕਾ ਸ਼ਰਾਬ ਫੈਕਟਰੀ ਦੁਆਰਾ ਜਲ ਜਮੀਨ ਤੇ ਹਵਾ ਪ੍ਰਦੂਸ਼ਣ ਫੈਲਾਉਣ ਤੇ ਸਖਤ ਸਬਦਾਂ ਚ ਫੈਕਟਰੀ ਪ੍ਰਬੰਧਕਾਂ ਅਤੇ ਸਿਵਲ ਪ੍ਰਸ਼ਾਸਨ ਦੀ ਅਲੋਚਨਾ ਕੀਤੀ।ਸਯੁੰਕਤ ਕਿਸਾਨ ਮੋਰਚੇ ਦੇ ਆਗੂਆ ਵਲੋਂ ਇਸ ਮੌਕੇ ਜੀਰਾ ਸ਼ਰਾਬ ਫੈਕਟਰੀ ਵਿਚ ਕਿਸਾਨਾ ਦੀ ਜਿੱਤ ਉਪਰ ਲੜਦੀਆਂ ਸਭ ਧਿਰਾਂ ਨੂੰ ਮੁਬਾਰਕਬਾਦ ਦਿਤੀ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਸਖਤ ਸਬਦਾ ਵਿੱਚ ਕਿਹਾ ਗਿਆ ਕਿ ਸਰਕਾਰ ਜੀਰਾ ਫੈਕਟਰੀ ਬੰਦ ਕਰਨ ਬਾਰੇ ਸਰਕਾਰੀ ਨੋਟੀਫੀਕੇਸ਼ਨ ਜਾਰੀ ਕਰੇਤੇ ਸੰਘਰਸ਼ਸ਼ੀਲ ਕਿਸਾਨ ਆਗੂਆ ਤੇ ਕੀਤੇ ਪੁਲਸ ਕੇਸ ਰੱਦ ਕਰੇ।

ਇਸ ਮੌਕੇ ਬੋਲਦਿਆਂ ਹੋਇਆ ਦਲਜੀਤ ਸਿੰਘ ਦਿਆਲਪੁਰ, ਮੁਖਤਾਰ ਸਿੰਘ ਮੱਲਾ,ਹਰਜੀਤ ਸਿੰਘ ਰਵੀ, ਹਰਦੀਪ ਸਿੰਘ,ਸੁਖਚੈਨ ਸਿੰਘ ਸਰਹਾਲੀ,ਰਸ਼ਪਾਲ ਸਿੰਘ ,ਜਸਪਾਲ ਸਿੰਘ, ਤਰਸੇਮ ਸਿੰਘ ਲੁਹਾਰ ਅਤੇ ਬਲਕਾਰ ਸਿੰਘ ਵਲਟੋਹਾ ,ਡਾ ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਜਿਲਾ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੰਜੀਦਗੀ ਨਾਲ ਵਿਚਾਰਕੇ ਬਣਦੀ ਲੋੜੀਦੀ ਕਾਰਵਾਈ ਕਰਨੀ ਚਾਹੀਦੀ ਹੈ।ਜਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਪ੍ਰਸਾਸ਼ਨ ਇਹ ਯਕੀਨੀ ਬਣਾਵੇ ਕਿ ਸ਼ਰਾਬ ਫੈਕਟਰੀ ਤੋਂ ਪੈਦਾ ਹੋਈ ਰਹਿੰਦ ਖੂੰਹਦ ਦੀ ਮੈਨੇਜਮੈਂਟ ਨੈਸਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਹੋ ਰਹੀ ਹੈ।ਗੰਦੇ ਪਾਣੀ ਨੂੰ ਸਾਫ ਕਰਨ ਲਈ ਮਿਆਰਾਂ ਨੂੰ ਧਿਆਨ ਚ ਰੱਖਿਆ ਗਿਆ ਹੈ।ਇਸ ਮੌਕੇ ਕਿਸਾਨ ਆਗੂਆ ਨੇ ਬੰਦ ਪਈ ਸ਼ੂਗਰ ਮਿੱਲ ਸ਼ੇਰੋ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਤਾਂ ਕਿਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਵਿਚੋ ਬਾਹਰ ਨਿਕਲ ਸਕਣ ਅਤੇ ਨੋਜਵਾਨਾ ਨੂੰ ਰੁਜ਼ਗਾਰ ਮਿਲ ਸਕੇ।ਸਯੁੰਕਤ ਕਿਸਾਨ ਮੋਰਚੇ ਦੇ ਆਗੂਆ ਨੇ ਕਿਹਾ ਕਿ ਉਕਤ ਮੰਗਾ ਸਬੰਧੀ ਇੱਕ ਮੰਗ-ਪੱਤਰ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਕਲ 24-01-2022 ਨੂੰ ਦਿੱਤਾ ਜਾਵੇਗਾ।

Share this News