Total views : 5508274
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਹੋਟਲ ਮਾਲਕ ਬਲਬੀਰ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਵਲੋ ਛਾਪੇਮਾਰੀ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਸੂਚਨਾਂ ਮਿਲੀ ਕਿ ਹੋਟਲ ਬਲਬੀਰ ਰੈਜ਼ੀਡੈਸੀ, ਅੰਮ੍ਰਿਤਸਰ ਦੇ ਵੱਲੋਂ ਆਪਣੇ ਹੋਟਲ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚੋ ਲੜਕੀਆਂ ਮੰਗਵਾ ਕੇ ਉਹਨਾਂ ਨੂੰ ਵਰਗਲਾ ਕਿ ਮਜਬੂਰੀ ਦਾ ਫਾਇਦਾ ਉਠਾ ਕੇ ਜਿਸਮ ਫਰੋਸੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਹੋਟਲ ਦੇ ਵਿਜ਼ੀਟਰਸ ਰਜਿਸਟਰ ਵਿੱਚ ਐਂਟਰੀ ਵੀ ਨਹੀ ਕੀਤੀ ਜਾਂਦੀ।
ਜਿਸਤੇ ਪੁਲਿਸ ਪਾਰਟੀ ਵੱਲੋਂ ਯੋਜ਼ਨਾਂਬੱਧ ਤਰੀਕੇ ਨਾਲ ਹੋਟਲ ਬਲਬੀਰ ਰੈਜ਼ੀਡੈਂਸੀ, ਅੰਮ੍ਰਿਤਸਰ ਵਿੱਖੇ ਰੇਡ ਕਰਨ ਤੇ ਦੋਸ਼ੀ 1) ਸੋਨੂੰ ਪੀਟਰ, 2) ਕਰਨ (ਮੈਨੇਜਰ), ਨੂੰ ਗ੍ਰਿਫਤਾਰ ਕੀਤਾ। ਹੋਟਲ ਦਾ ਮਾਲਕ ਬਲਬੀਰ ਸਿੰਘ ਜੋਕਿ ਹੋਟਲ ਦੇ ਗੁਆਂਢ ਵਿੱਚ ਹੀ ਰਹਿੰਦਾ ਹੈ ਤੇ ਉਸਨੇ ਆਪਣਾ ਹੋਟਲ ਠੇਕੇ ਤੇ ਦਿੱਤਾ ਸੀ ਪਰ ਦੇਹ ਵਪਾਰ ਦਾ ਧੰਦਾਂ ਇਹਨਾਂ ਦੀ ਮਿਲੀਭੁਗਤ ਨਾਲ ਹੁੰਦਾ ਸੀ। ਹੋਟਲ ਦੇ ਮਾਲਕ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ,ਤਫ਼ਤੀਸ਼ ਜਾਰੀ ਹੈ।
ਹੋਟਲ ਦੇ ਸੰਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ, ਹੋਟਲਾਂ ਵਿੱਚ ਆਉਂਣ ਵਾਲੇ ਗੈਸਟਾਂ ਦੀ ਇੰਨ-ਆਊਂਟ ਰਜਿਸਟਰ(ਵਿਜ਼ੀਟਰ ਰਜਿਸਟਰ) ਵਿੱਚ ਨੋਰਮ ਮੁਤਾਬਿਕ ਅੰਦਰਾਜ਼ ਕੀਤਾ ਜਾਵੇ ਅਤੇ ਕਿਸੇ ਕਿਸਮ ਦਾ ਕੋਈ ਗੈਰ ਕਾਨੂੰਨੀ ਧੰਦਾ ਨਾ ਕਰਵਾਇਆ ਜਾਵੇ ਅਗਰ ਭਵਿੱਖ ਵਿੱਚ ਕਿਸੇ ਹੋਟਲ ਵੱਲੋਂ ਦੇਹ ਵਪਾਰ, ਜੂਆ ਜਾ ਕਿਸੇ ਕਿਸਮ ਦਾ ਕੋਈ ਹੋਰ ਗੈਰ ਕਾਨੂੰਨੀ ਧੰਦਾ ਕਰਵਾਉਂਦਾ ਪਾਇਆ ਗਿਆ ਤਾਂ ਹੋਟਲ ਦੇ ਮਾਲਕ, ਮੈਨਜ਼ਰ ਤੇ ਸਟਾਫ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸਤੋਂ ਇਲਾਵਾ ਕਿਸੇ ਹੋਟਲ ਦੇ ਮਾਲਕ ਵੱਲੋਂ ਆਪਣਾ ਹੋਟਲ ਕਿਸੇ ਹੋਰ ਵਿਅਕਤੀ ਨੂੰ ਲੀਜ਼/ਠੇਕੇ ਤੇ ਦਿੱਤਾ ਹੈ ਤੇ ਉਸ ਹੋਟਲ ਵਿੱਚ ਕੋਈ ਗੈਰ ਕਾਨੂੰਨੀ ਧੰਦਾ ਹੋਣਾ ਪਾਇਆ ਜਾਂਦਾ ਹੈ ਤਾਂ ਉਸ ਹੋਟਲ ਦਾ ਮਾਲਕ ਵੀ ਜਿੰਮੇਵਾਰ ਹੋਵੇਗਾ ਤੇ ਉਸਦੇ ਖਿਲਾਫ਼ ਵੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।