5 ਜਨਵਰੀ ਨੂੰ ਪੰਘੂੜੇ ‘ਚ ਛੱਡ ਕੇ ਗਏ ਨੰਨੀ ਪਰੀ ਨੂੰ 10 ਜਨਵਰੀ ਮੁੜ ਮਾਪਿਆ ਨੂੰ ਸੌਪਿਆਂ

4729042
Total views : 5596553

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

  ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਿਖੇ 1 ਜਨਵਰੀ 2008 ਤੋਂ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਅਧੀਨ ਰੈਡ ਕਰਾਸ ਦਫ਼ਤਰ ਦੇ ਬਾਹਰ ਇਕ ਪੰਘੂੜਾ ਸਥਾਪਿਤ ਕੀਤਾ ਗਿਆ ਹੈਕੋਈ ਵੀ ਲਵਾਰਿਸ ਤੇ ਪਾਲਣ ਪੋਸ਼ਣ ਤੋਂ ਅਸਮਰੱਥ ਰਹਿਣ ਵਾਲੇ ਮਾਪੇ ਬੱਚੇ ਨੂੰ ਇਸ ਪੰਘੂੜੇ ਵਿੱਚ ਰੱਖ ਸਕਦੇ ਹਨ। ਬੱਚਾ ਪੰਘੂੜੇ ਵਿੱਚ ਪ੍ਰਾਪਤ ਹੋਣ ਉਪਰੰਤ ਇਸ ਬੱਚੇ ਨੂੰ ਰੈੱਡ ਕਰਾਸ ਵਲੋਂ ਮੈਡੀਕਲ ਕਰਵਾਉਣ ਲਈ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਤੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੂਸਤ ਹਾਲਤ ਵਿੱਚ ਸੁਰੱਖਿਆਪਾਲਣਪੋਸ਼ਣ ਅਤੇ ਚੰਗੇ ਭਵਿੱਖ ਲਈ ਸਰਕਾਰ ਵਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਵਿੱਚ ਬੱਚੇ ਦੀ ਪਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ। ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਆਨਲਾਈਨ ਵੈਬਸਾਈਟ ਜੋ www.cara.nic.in ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।

 ਮਿਤੀ 5 ਜਨਵਰੀ 2023 ਨੂੰ ਸਵੇਰੇ10:30 ਵਜੇ ਇਕ ਨਵ ਜੰਮੀ ਬੱਚੀ ਪੰਘੂੜੇ ਵਿਚ ਪ੍ਰਾਪਤ ਹੋਈ ਸੀ। ਜਦੋਂ ਉਸ ਬੱਚੀ ਨੂੰ 6 ਜਨਵਰੀ ਨੂੰ ਅਡਾਪਸ਼ਨ ਸੈਂਟਰ ਸਵਾਮੀ ਗੰਗਾਨੰਦ ਭੂਰੀਵਾਲੇ ਲੁਧਿਆਣੇ  ਨੂੰ ਦੇਣ ਲਈ ਕਾਰਵਾਈ ਕੀਤੀ ਜਾਣ ਲਗੀ ਤਾਂ ਇਕ ਵਿਅਕਤੀ ਨੇ ਬੇਨਤੀ ਪੱਤਰ ਦਿੱਤਾ ਕਿ ਇਹ ਬੱਚੀ ਉਨਾਂ ਵਲੋਂ ਪੰਘੂੜੇ ਵਿੱਚ ਪਾਈ ਗਈ ਸੀ,  ਅਤੇ ਉਹ ਆਪਣੀ ਗਲਤੀ ਮੰਨਦਾ ਹੋਇਆ ਬੱਚੀ ਵਾਪਿਸ ਲੈਣਾ ਚਾਹੁੰਦਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈਡ ਕਰਾਸ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਅਜਨਾਲਾ ਨੂੰ ਇਸਦੀ ਜਾਂਚ ਕਰਨ ਲਈ ਕਿਹਾ ਗਿਆ। ਐਸ.ਡੀ.ਐਮ. ਅਜਨਾਲਾ ਦੀ ਰਿਪੋਰਟ ਬਾਲ ਭਲਾਈ ਕਮੇਟੀ ਅੰਮ੍ਰਿਤਸਰ ਨੇ ਵਾਚਦੇ ਹੋਏ ਆਦੇਸ਼ ਦਿੱਤੇ ਕਿ ਇਹ ਬੱਚੀ ਇਸਦੇ ਮਾਤਾ ਪਿਤਾ ਨੂੰ ਸੌਂਪ ਦਿੱਤੀ ਜਾਵੇ।

 ਅੱਜ ਮਿਤੀ 10 ਜਨਵਰੀ 2023 ਨੂੰ ਡਾ. ਗੁਰਪ੍ਰੀਤ ਕੌਰ ਜੌਹਲ ਸੂਦਨ  ਚੇਅਰਪਰਸਨ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਇਸ ਬੱਚੀ ਦੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਵਲੋਂ ਬੱਚੇ ਦੇ ਨਾਮ 21 ਹਜ਼ਾਰ ਰੁਪਏ ਐਫ਼.ਡੀ.ਆਰ. ਕਰਵਾਈ ਗਈ ਜੋ ਕਿ ਉਸ ਬੱਚੀ ਨੂੰ 18 ਸਾਲ ਦੀ ਉਮਰ ਤੋਂ ਬਾਅਦ ਮਿਲਣਗੇ। ਇਸ ਮੌਕੇ ਸ੍ਰੀ ਅਸੀਸਇੰਦਰ ਸਿੰਘ ਕਾਰਜਕਾਰੀ ਸਕੱਤਰ ਰੈੱਡ ਕਰਾਸ ਵੀ ਹਾਜ਼ਰ ਸਨ।

Share this News