Total views : 5508272
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਮਜੀਠਾ ਰੋਡ ਹੇਠ ਆਂਉਦੀ ਚੌਕੀ ਫੈਜਪੁਰਾ ਦੇ ਇਲਾਕੇ ਵਿੱਚ ਇਕ ਵਿਆਕਤੀ ਸਦੀਕ ਖਾਨ ਨਾਮੀ ਵਿਆਕਤੀ ਨੂੰ ਤਿੰਨ ਨੌਜਵਾਨਾਂ ਵਲੋ ਦਾਤਰ ਮਾਰਕੇ ਲੁੱਟ ਖੋਹ ਕਰਨ ਦੇ ਮਾਮਲੇ ‘ਚ ਪੁਲਿਸ ਵਲੋ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਏ.ਸੀ.ਪੀ ਉਤਰੀ ਸ: ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਦੀਕ ਖਾਨ ਨੇ ਪੁਲਿਸ ਪਾਸ ਕੇਸ ਦਰਜ ਕਰਾਇਆ ਸੀ ਕਿ ਉਹ ਰਾਤ ਸਮੇਂ ਸਾਈਕਲ ਪਰ ਸਵਾਰ ਹੋ ਕੇ ਬਸੰਤ ਐਵੀਨਿਊ ਰਾਂਹੀ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋ ਬਸੰਤ ਪਾਰਕ ਨੇੜੇ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨ ਆਏ ਤੇ ਉਸਨੂੰ ਰੋਕ ਕੇ ਦੋ ਨੌਜ਼ਵਾਨਾਂ ਨੇ ਫੜ ਲਿਆ ਤੇ ਤੀਸਰੇ ਨੌਜਵਾਨ ਨੇ ਉਸਤੇ ਦਾਤਰ ਦਾ ਵਾਰ ਕਰਕੇ ਮੋਬਾਇਲ ਸੈਮਸੰਗ ਅਤੇ ਨਗਦੀ ਖੋਹ ਕੇ ਮੋਕਾ ਤੋਂ ਭੱਜ ਗਏ।
ਮੁਕੱਦਮਾਂ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਹਰਿੰਦਰ ਸਿੰਘ ਅਗਵਾਈ ਹੇਠ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਚੌਕੀ ਫੈਜ਼ਪੁਰਾ ਸਮੇਤ ਪੁਲਿਸ ਪਰਟੀ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਕੇ ਮੁਕੱਦਮਾਂ ਦੇ ਦੋਸ਼ੀ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਪਨੀਤ ਸਿੰਘ ਨੂੰ 24 ਘੰਟਿਆਂ ਵਿੱਚ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਦਾਤਰ, ਮੋਟਰਸਾਈਕਲ ਅਤੇ ਖੋਹਸੁਦਾ ਮੋਬਾਇਲ ਫੋਨ ਸੈਮਸੰਗ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।