Total views : 5507103
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਤਰਨਤਾਰਨ ਰੋਡ ਈਸ਼ਵਰ ਨਗਰ ਵਿਖੇ ਇਕ ਕਿਰਾਏਦਾਰ ਰਾਕੇਸ਼ ਚੌਹਾਨ ਵਲੋ ਆਪਣੇ ਮਕਾਨ ਮਾਲਕ ਤੋਂ ਦੁਖੀ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ,ਮ੍ਰਿਤਕ ਜੋਂ ਕੇ ਸੁਨਿਆਰੇ ਦਾ ਕੰਮ ਕਰਦਾ ਸੀ ਅਤੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ,ਉਸਦੇ ਮਾਲਕ ਵਲੋ 5 ਲੱਖ ਦਾ ਲੋਨ ਲੈਕੇ ਰਾਕੇਸ਼ ਤੋਂ 20 ਪਰਸੈਂਟ ਵਿਆਜ ਵਸੂਲ ਰਿਹਾ ਸੀ।ਦੁਖੀ ਹੋਕੇ ਮ੍ਰਿਤਕ ਵਲੋ ਜ਼ਹਿਰੀਲਾ ਪਦਾਰਥ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ।ਇਸ ਸੰਬਧੀ ਇਲਾਕਾ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਦਸਿਆ ਕੇ ਕਿਰਾਏਦਾਰ ਰਾਕੇਸ਼ ਵਲੋ ਆਪਣੇ ਮਾਲਕ ਤੋਂ ਦੁਖੀ ਹੋਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ।ਪੋਸਟ ਮਾਰਟਮ ਤੋਂ ਬਹੁਤ ਜੋ ਦੋਸ਼ੀ ਪਾਇਆ ਗਿਆ ਉਸਤੇ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਬੀਤੀ ਰਾਤ ਉਹਨਾ ਦੇ ਪਤੀ ਨੇ ਦਸਿਆ ਕਿ ਉਹ ਮਕਾਨ ਮਾਲਕ ਤੋਂ ਬਹੁਤ ਦੁਖੀ ਹੈ,ਉਹਨਾ ਨੇ ਸਾਰਾ ਦਿਨ ਕੁਝ ਨਹੀਂ ਖਾਧਾ,ਰਾਤ ਨੂੰ ਪਟਾਸ ਖਾ ਕੇ ਆਤਮਹਤਿਆ ਕੇ ਲਈ। ਮ੍ਰਿਤਕ ਸੁਨਿਆਰੇ ਦੀ ਆਰਟੀਫਿਸ਼ਲ ਜਿਓਲਰੀ ਦਾ ਕੰਮ ਕਰਦਾ ਸੀ।ਵਿਆਜ ਜਿਆਦਾ ਲੈਣ ਕਰਕੇ ਸਾਰੀ ਕਮਾਈ ਮਾਲਕ ਹੀ ਕੇ ਜਾਂਦਾ ਸੀ।ਮ੍ਰਿਤਕ ਦਾ ਪੰਜ ਸਾਲ ਦਾ ਛੋਟਾ ਬੱਚਾ ਵੀ ਹੈ।ਮ੍ਰਿਤਕ ਦੀ ਪਤਨੀ ਵਲੋ ਇਨਸਾਫ ਦੀ ਮੰਗ ਕੀਤੀ ਗਈ।
ਮ੍ਰਿਤਕ ਦੇ ਭਰਾ ਹੀਰਾ ਲਾਲ ਨੇ ਦਸਿਆ ਮਕਾਨ ਮਾਲਕ ਨੇ ਨਜਾਇਜ ਵਿਆਜ ਲਾ ਕੇ ਰਾਕੇਸ਼ ਤੋਂ ਪੈਸੇ ਲੈਂਦਾ ਰਿਹਾ।ਮਕਾਨ ਮਾਲਕ ਨੇ ਹੋਰ ਲੋਕਾ ਨਾਲ ਮਿਲ ਕੇ 5 ਲੱਖ ਦਾ ਲੋਨ ਰਾਕੇਸ਼ ਦੇ ਨਾਮ ਤੇ ਲਿਆ,ਪ੍ਰ ਰਾਕੇਸ਼ ਨੂੰ 60,000 ਹੀ ਦਿੱਤੇ,ਬਾਕੀ ਦੀ ਰਕਮ ਓਹਨਾ ਲੋਕਾ ਨੇ ਖਾ ਲਈ।ਰਾਕੇਸ਼ ਵਲੋ 20 ਪ੍ਰਸੈਂਟ ਵਿਆਜ ਦਿੱਤੀ ਜਾਂਦੀ ਸੀ।ਇਸ ਤੋਂ ਦੁਖੀ ਹੋ ਓਹਨਾ ਜੀਵਨ ਲੀਲਾ ਖਤਮ ਕਰ ਲਈ।