Total views : 5506253
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ
ਸੁਸ਼ਾਸ਼ਨ ਹਫਤੇ ਤਹਿਤ ਜਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਸੇਵਾ ਦੇਣੀ ਸਾਡੀ ਨੌਕਰੀ ਦਾ ਮੁੱਢਲਾ ਫਰਜ਼ ਹੈ ਅਤੇ ਇਹ ਕੋਈ ਇਕ ਹਫ਼ਤੇ ਦਾ ਕੰਮ ਨਹੀਂ ਬਲਕਿ ਸਾਡੇ ਸੇਵਾਕਾਲ ਤੱਕ ਨਿਭਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਸਾਡੀ ਲੋੜ ਹਰੇਕ ਨਾਗਰਿਕ ਦਾ ਕੰਮ ਸਮੇਂ ਸਿਰ ਕਰਨਾ ਹੈ ਅਤੇ ਇਸ ਲਈ ਸਾਨੂੰ ਆਪਣੇ ਵਿਵਹਾਰ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ। ਉਨਾਂ ਕਿਹਾ ਕਿ ਦਫ਼ਤਰ ਆਉਣ ਵਾਲੇ ਹਰੇਕ ਲੋੜਵੰਦ ਦੀ ਗੱਲ ਨਮਰਤਾ ਨਾਲ ਸੁਣਨੀ ਅਤੇ ਉਸ ਵਲੋਂ ਮੰਗੀ ਗਈ ਸੇਵਾ ਨੂੰ ਸਮੇਂ ਸਿਰ ਪੂਰਾ ਕਰਨਾ ਸਾਰੇ ਸਟਾਫ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਆਓ ਸਾਰੇ 2023 ਵਰ੍ਹੇ ਦੀ ਸ਼ੁਰੂਆਤ ਲੋਕ ਸੇਵਾ ਦੇ ਮਿਸ਼ਨ ਨਾਲ ਕਰੀਏ।
ਨਵੇਂ ਵਰ੍ਹੇ ਦੀ ਸ਼ੁਰੂਆਤ ਲੋਕ ਸੇਵਾ ਦੇ ਮਿਸ਼ਨ ਨਾਲ ਕਰਨ ਅਧਿਕਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਲਗਭੱਗ ਹਰੇਕ ਤਰ੍ਹਾਂ ਦੀ ਸੇਵਾ ਆਨਲਾਈਨ ਹੋ ਚੁੱਕੀ ਹੈ ਅਤੇ ਹਰੇਕ ਸੇਵਾ ਲਈ ਸਮਾਂ ਸੀਮਾ ਨਿਰਧਾਰਤ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਜੋ ਵੀ ਸੇਵਾ ਸਮੇਂ ਸਿਰ ਨਾ ਦਿੱਤੀ ਜਾਵੇ ਉਸਦੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਭੇਜੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਨਾਗਰਿਕ ਇਸ ਸੇਵਾ ਦੇ ਸਮੇਂ ਸਿਰ ਨਾ ਮਿਲਣ ਦੀ ਸ਼ਿਕਾਇਤ ਦਰਜ਼ ਕਰਵਾਉਂਦਾ ਹੈ ਤਾਂ ਉਕਤ ਕਰਮਚਾਰੀ/ਅਧਿਕਾਰੀ ਨੂੰ ਜ਼ੁਰਮਾਨਾ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਲਈ ਆਪਣੇ ਸਟਾਫ਼ ਨਾਲ ਬਰਾਬਤ ਤਾਲਮੇਲ ਰੱਖੋ ਅਤੇ ਉਨਾਂ ਦੇ ਕੰਮ ਦੀ ਨਿਰੰਤਰ ਜਾਂਚ ਕਰਦੇ ਰਹੋ। ਉਨਾਂ ਕਿਹਾ ਕਿ ਇਸ ਲਈ ਸਰਕਾਰ ਵਲੋਂ ਬਣਾਏ ਗਏ ਪੀ.ਜੀ.ਐਸ.ਆਰ ਪੋਰਟਲ ਦੀ ਸਿਖਲਾਈ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਦਿੱਤੀ ਜਾਵੇਗ ਕਈ ਦਫ਼ਤਰਾਂ ਵਿੱਚ ਅਜੇ ਤੱਕ ਚਲਦੇ ਏਜੰਟ ਸੱਭਿਆਚਾਰ ਨੂੰ ਸਖ਼ਤੀ ਨਾਲ ਲੈਂਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਆਪਣੀ ਲੋੜ ਜਿਸ ਵਿੱਚ ਮੁੱਖ ਤੌਰ ਤੇ ਫਾਰਮ ਭਰਨਾ, ਫੀਸ ਜਮ੍ਹਾ ਕਰਵਾਉਣੀ ਆਦਿ ਸ਼ਾਮਲ ਹੈ ਲਈ ਏਜੰਟ ਲੱਭਦੇ ਹਨ, ਜੋ ਕਿ ਉਨਾਂ ਕੋਲੋਂ ਵੱਧ ਪੈਸੇ ਲੈ ਕੇ ਸ਼ੋਸ਼ਨ ਕਰਦੇ ਹਨ। ਉਨਾਂ ਕਿਹਾ ਕਿ ਇਸ ਲਈ ਸੇਵਾ ਕੇਂਦਰਾਂ ’ਤੇ ਫਾਰਮ ਭਰਨ ਲਈ ਵੀ ਕਰਮਚਾਰੀ ਤਾਇਨਾਤ ਕੀਤੇ ਜਾਣ, ਜੋ ਕਿ ਸਰਕਾਰ ਵਲੋਂ ਨਿਰਧਾਰਤ ਫੀਸ ਲੈ ਕੇ ਇਹ ਸੇਵਾ ਦੇਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ.ਡੀ.ਐਮ. ਸ੍ਰੀ ਹਰਪ੍ਰੀਤ ਸਿੰਘ, ਸੀ.ਏ. ਪੁੱਡਾ ਸ੍ਰੀ ਰਜ਼ਤ ਓਬਰਾਏ, ਐਸ.ਡੀ.ਐਮ. ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ. ਸ੍ਰੀਮਤੀ ਹਰਨੂਰ ਕੌਰ, ਐਸ.ਡੀ.ਐਮ. ਮੰਨਕਵਲ ਸਿੰਘ ਚਾਹਲ, ਜੁਆਇੰਟ ਕਮਿਸ਼ਨਰ ਸ੍ਰੀ ਹਰਦੀਪ ਸਿੰਘ ਅਤੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।