ਗੰਦੇ ਪਾਣੀ ਨਾਲ ਨੱਕੋਂ ਨੱਕ ਭਰਿਆ ਪਿੰਡ ਜੋਧਾਨਗਰੀ ਦਾ ਬਜ਼ਾਰ !ਪਿੰਡ ਵਾਸੀਆਂ ‘ ਵੱਲੋ ਗੰਦੇ ਪਾਣੀ ਤੋਂ ਨਿਜਾਤ ਦੀ ਮੰਗ!

4674958
Total views : 5506357

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਬਲਾਕ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਜੋਧਾਨਗਰੀ ਦੇ ਚੜਦੇ ਪਾਸੇ ਮੇਨ ਵੱਡਾ ਗੁਰਦੁਆਰਾ ਸਾਹਿਬ ਵਾਲੇ ਬਾਜ਼ਾਰ ‘ ਚ ਬੀਤੇ ਦਿਨੀ ਪ੍ਰਸਾਸਨ ਵਲੋਂ ਅੰਡਰ ਗਰਾਊਂਡ ਪੋਰੇ ਪਾਏ ਗਏ ਸਨ ਜੋ ਕਿ ਬੰਦ ਹੋਣ ਕਾਰਨ ਸਾਰਾ ਬਾਜ਼ਾਰ ਗੰਦੇ ਪਾਣੀ ਨਾਲ ਨੱਕੋਂ ਨੱਕ ਭਰਿਆ ਹੋਣ ਕਾਰਨ ਅਤੇ ਪਿੰਡ ਡੇਹਰੀਵਾਲ ਤੋਂ ਆਉਂਦੇ ਰਸਤੇ ਫਿਰਨੀ ਤੇ ਲੋਕਾਂ ਦੇ ਘਰਾਂ ਅੱਗੇ ਵੀ ਗੰਦਾ ਪਾਣੀ ਜਮਾ ਹੋਣ ਕਾਰਨ ਛੱਪੜ ਲੱਗਾ ਹੋਇਆ ਹੈ। ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਗੰਦੇ ਪਾਣੀ ਵਿੱਚੋਂ ਦੀ ਲੰਗਣਾ ਪੈਂਦਾ ਹੈ।ਖਾਸ ਕਰਕੇ ਸਕੂਲ ਜਾਣ ਵਾਲੇ ਬੱਚੇ ਅਤੇ ਉੱਨਾਂ ਦੇ ਮਾਪਿਆ ਲਈ ਬੜੀ ਮੁਸ਼ਕਲ ਪੇਸ਼ ਆ ਰਹੀ ਹੈ।

ਕਿਉਂਕਿ ਉੱਨਾਂ ਵੱਲੋਂ ਸਕੂਲ ਦੇ ਦੋਵੇਂ ਟਾਈਮ ਬੱਚਿਆਂ ਨੂੰ ਸਵਾਰੀ ਤੱਕ ਛੱਡਣਾ ਅਤੇ ਲੈ ਕੇ ਆਉਣਾ ਹੁੰਦਾ ਹੈ। ਲੋਕ ਵੀ ਵਲ੍ਹ ਪਾਕੇ ਆਉਣ ਲਈ ਮਜ਼ਬੂਰ ਹਨ ।ਬੀਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਜਸਬੀਰ ਸਿੰਘ , ਰਣਜੀਤ ਸਿੰਘ , ਜਸਵੰਤ ਸਿੰਘ , ਮਨੋਹਰ ਲਾਲ ਤੇ ਹੋਰ ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਵਿਚ ਖੜੇ ਗੰਦੇ ਪਾਣੀ ਦੀ ਜਲਦੀ ਤੋ ਜਲਦੀ ਨਿਕਾਸੀ ਕਰਾਈ ਜਾਵੇ ਅਤੇ ਪਿੰਡ ਵਿਚਲੇ ਤਿੰਨੇ ਛੱਪੜਾਂ ਦੀ ਜੋ ਕਿ ਓਵਰ ਫਲੋ ਹੋਏ ਹਨ ਦੀ ਸਫਾਈ ਕਰਾ ਕੇ ਪਾਣੀ ਦਾ ਨਿਕਾਸ ਕਰਾਇਆ ਜਾਵੇ । ਜਿਸ ਨਾਲ ਪੰਚਾਇਤ ਦੇ ਬਾਰ ਬਾਰ ਹੋਣ ਵਾਲੇ ਖ਼ਰਚਿਆਂ ਤੋਂ ‘ਪਿੰਡ ਦੇ ਹੋ ਰਹੇ ਮਾਲੀ ਨੁਕਸਾਨ ਤੋਂ ਬਚਾਇਆ ਜਾਵੇ । ਤਾ ਜੋ ਪਿੰਡ ਦੇ ਦੂਰ ਅੰਦੇਸ਼ੀ ਨਾਲ ਵਿਕਾਸ ਦੇ ਕੰਮ ਕੀਤੇ ਜਾ ਸਕਣ ।

Share this News