





Total views : 5840979







Total views : 5840979ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
18/12/2022 ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ ਚ ਡੀਸੀ ਦਫਤਰਾਂ ਤੋਂ ਸ਼ੁਰੂ ਹੋਏ ਮੋਰਚੇ ਲਗਾਤਾਰ 23ਵੇਂ ਦਿਨ ਵੀ ਜਾਰੀ ਰਹੇ | ਗੌਰਤਲਬ ਹੈ ਕਿ ਜਥੇਬੰਦੀ ਟੋਲ ਪਲਾਜ਼ਿਆ ਤੇ ਲੱਗੇ ਮੋਰਚੇ ਵੀ ਚੋਥੇ ਦਿਨ ਵਿਚ ਅੱਪੜ ਚੁੱਕੇ ਹਨ | ਜਥੇਬੰਦੀ ਵੱਲੋ ਜ਼ੀਰਾ ਵਿਚ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਲੱਗੇ ਸਾਂਝੇ ਮੋਰਚੇ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਤਹਿਤ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਜਥੇਬੰਦੀ ਦੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਅਤੇ ਫੈਕਟਰੀ ਮੋਰਚੇ ਦੇ ਸੀਨੀਅਰ ਨੁਮਾਇੰਦੇ ਬਲਰਾਜ ਸਿੰਘ ਦੀ ਤੁਰੰਤ ਰਿਹਾਈ ਕਰਵਾਉਣ ਅਤੇ ਧਰਨਾ ਉਠਾਉਣ ਦੀ ਕੋਸ਼ਿਸ਼ ਦੇ ਖਿਲਾਫ ਡੀਸੀ ਦਫਤਰ ਅੰਮ੍ਰਿਤਸਰ , ਟੋਲ ਪਲਾਜ਼ਾ ਕਥੂਨੰਗਲ , ਟੋਲ ਪਲਾਜ਼ਾ ਮਾਨਾਂਵਾਲਾ , ਟੋਲ ਪਲਾਜ਼ਾ ਛਿਡਣ ਸਮੇਤ ਪੰਜਾਬ ਭਰ ਪੁਤਲੇ ਫੂਕੇ ਗਏ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੀ ਆੜ ਹੇਠ ਸਿੱਧਾ ਸਿੱਧਾ ਕਾਰਪੋਰੇਟ ਦੇ ਹੱਕ ਵਿਚ ਖੜੀ ਹੈ |
ਕਿਸਾਨ ਮਜ਼ਦੂਰ ਜਥੇਬੰਦੀ ਦਾ ‘ ਅੰਦੋਲਨ ਸਿਖਰਾਂ ਵੱਲ , ਜ਼ੀਰਾ ਸ਼ਰਾਬ ਫੈਕਟਰੀ ਧਰਨੇ ਕਾਰਨ ਪੁਲਿਸ ਚੁੱਕੇ ਜਥੇਬੰਦੀ ਦੇ ਸੀਨੀਅਰ ਆਗੂ
ਉਹਨਾ ਕਿਹਾ ਕਿ ਲੋਕਾਂ ਦੀ ਜਾਨ ਨਾਲ ਖੇਡਣ ਦਾ ਅਧਿਕਾਰ ਕਿਸੇ ਕੋਲ ਵੀ ਨਹੀਂ | ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਅਗਰ ਗਿਫਖਤਾਰ ਕੀਤੇ ਗਏ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖੇ ਐਕਸ਼ਨ ਕਰਨ ਨੂੰ ਮਜਬੂਰ ਹੋਵੇਗੀ । ਜੇਕਰ ਇਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਉਹਨਾ ਕਿਹਾ ਕਿ ਜਥੇਬੰਦੀ ਜ਼ੀਰਾ ਦੇ ਪੀੜਿਤ ਲੋਕਾਂ ਨਾਲ ਖੜੀ ਹੈ ਅਤੇ ਹਰ ਮੁਸ਼ਕਿਲ ਵਿੱਚ ਉਨਾ ਦਾ ਸਾਥ ਦੇਵੇਗੀ | ਕਿਸਾਨ ਆਗੂਆ ਕਿਹਾ ਕਿ ਸਰਕਾਰ ਦਾ ਇੱਕ ਮਹੀਨੇ ਦਾ ਸਮਾਂ ਮੰਗਣਾ ਸਿਰਫ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ ਅਤੇ ਲਗਦਾ ਹੈ ਕਿ ਸਰਕਾਰ ਲੋਕਾਂ ਦਾ ਦਮ ਖਮ ਪਰਖਣ ਦੇ ਰੌਂ ਵਿਚ ਹੈ । ਪਰ ਲੋਕ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਹਕੂਕਾਂ ਦੀ ਲੜਾਈ ਲੜਦੇ ਰਹਿਣਗੇ | ਉਹਨਾ ਮੰਗ ਕੀਤੀ ਕਿ ਸਰਕਾਰ ਲੋਕਾਂ ਤੇ ਤਸ਼ੱਦਦ ਕਰਨ ਦੀ ਜਗ੍ਹਾ ਫੈਕਟਰੀ ਮਾਲਕਾਂ ਤੇ ਕਾਰਵਾਈ ਕਰਕੇ ਮਿਸਾਲ ਕਾਇਮ ਕਰੇ ਅਤੇ ਹਾਈਕੋਰਟ ਨੂੰ ਦੱਸੇ ਕਿ ਕਿਸ ਤਰਾਂ ਇਹ ਫੈਕਟਰੀ ਲੋਕਾਂ ਦੀ ਜਾਨ ਦਾ ਖੌਹ ਬਣੀ ਹੈ |
ਉਹਨਾ ਕਿਹਾ ਕਿ ਮਾਨ ਸਰਕਾਰ ਜਾਣਬੁਝ ਕੇ ਪੰਜਾਬ ਦੇ ਹਾਲਾਤ ਖਰਾਬ ਕਰਵਾ ਰਹੀ ਹੈ ਤਾਂ ਜੋ ਲੰਬਾ ਸਮਾਂ ਰਾਜਨੀਤੀ ਕੀਤੀ ਜਾ ਸਕੇ ਪਰ ਲੋਕ ਸਮਝਦਾਰ ਹੋ ਚੁੱਕੇ ਹਨ ਅਤੇ ਭਗਵੰਤ ਮਾਨ ਸਰਕਾਰ ਨੂੰ ਪਹਿਲੀਆਂ ਪਾਰਟੀਆਂ ਵੱਲ ਦੇਖ ਕੇ ਕੁਝ ਮੱਤ ਲੈਣੀ ਚਾਹੀਦੀ ਹੈ | ਆਗੂਆ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝ ਲੈਣਾ ਪਵੇਗਾ ਕਿ ਅੰਦੋਲਨ ਮੰਗਾ ਮੰਨੀਆ ਜਾਣ ਤੱਕ ਜ਼ਾਰੀ ਰਹੇਗਾ ਸੋ ਜਿੰਨੀ ਜਲਦੀ ਹੋਵੇ ਮੰਗਾ ਦਾ ਕਾਰਗਰ ਹੱਲ ਕਰੇ | ਉਹਨਾ ਜਾਣਕਾਰੀ ਦਿਤੀ ਕਿ ਡੀਸੀ ਮੋਰਚੇ ਵਿਚ 20 ਤਰੀਕ ਨੂੰ ਨਵੇਂ ਜਥੇ ਸ਼ਾਮਿਲ ਹੋਣਗੇ ਜਿਸ ਦੀ ਤਿਆਰੀ ਵਜੋਂ ਪਿੰਡਾਂ ਪੱਧਰੀ 11 ਮੈਂਬਰੀ ਕਮੇਟੀਆਂ ਦੀਆਂ 4 ਜਗ੍ਹਾ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ | ਇਸ ਮੌਕੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ , ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ , ਜਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ , ਲਖਵਿੰਦਰ ਸਿੰਘ ਡਾਲ਼ਾ, ਬਾਜ਼ ਸਿੰਘ ਸਾਰੰਗੜਾ, ਕੰਵਰਦਲੀਪ ਸੈਦੋਲੇਹਲ, ਕੁਲਜੀਤ ਸਿੰਘ ਕਾਲੇ ਘਣੂਪੁਰ, ਚਰਨਜੀਤ ਸਿੰਘ ਸਫੀਪੁਰ, ਪ੍ਰਗਟ ਸਿੰਘ ਗੁੰਨੋਵਾਲ, ਅੰਗਰੇਜ ਸਿੰਘ ਸਹੰਸਰਾ, ਸੁਖਜਿੰਦਰ ਸਿੰਘ ਹਰੜ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਮੁਖਵਿੰਦਰ ਸਿੰਘ ਕੋਲੋਵਾਲ, ਗੁਰਭੇਜ ਸਿੰਘ ਝੰਡੇ , ਪ੍ਰਭਜੋਤ ਸਿੰਘ , ਗੁਰਦੇਵ ਸਿੰਘ ਗੱਗੋਮਾਹਲ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿਚ ਕਿਸਾਨ ਮਜਦੂਰ ਤੇ ਬੀਬੀਆਂ ਵੀ ਹਾਜਰ ਸਨ ।