ਬਾਬਾ ਬੁੱਢਾ ਜੀ ਕਾਲਜ ਬੀੜ੍ਹ ਸਾਹਿਬ ਦੇ ਵਿਦਿਆਰਥੀ ਨੇਪੰਜਾਬ ਐਥਲੈਟਿਕਸ ਚੈਮਪੀਅਨਸਿੱਪ ‘ਚ ਜਿੱਤਿਆ ਚਾਂਦੀ ਦਾ ਤਗਮਾ

4944357
Total views : 5943218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਬੀੜ੍ਹ ਸਾਹਿਬ/ਬਾਰਡਰ ਨਿਊਜ ਸਰਵਿਸ 

ਸੰਤ ਬਾਬਾ ਖੜਕ ਸਿੰਘ ਜੀ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੁਆਰਾ ਸਥਾਪਿਤ ਤੇ ਮੌਜੂਦਾ ਸਰਪ੍ਰਸਤ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੇ ਵਿਦਿਆਰਥੀ ਗੁਰਸ਼ਨਦੀਪ ਸਿੰਘ ਨੇ ਤਰਨ ਤਾਰਨ ਦੇ ਗੁਰੂ ਅਰਜਨ ਦੇਵ ਸਟੇਡੀਅਮ ਵਿਖੇ ਹੋਈ ਪੰਜਾਬ ਐਥਲੈਟਿਕਸ ਚੈਮਪੀਅਨਸਿੱਪ (ਅੰਡਰ -23) 2026 ਵਿਚ ਲੜਕਿਆ ਦੇ ਡਿਕੈਥਲਨ ਇਵੇੰਟ ਵਿਚ ਭਾਗ ਲੀਆ ਅਤੇ 5000 ਅੰਕ ਪ੍ਰਾਪਤ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ।

ਗੁਰਸ਼ਨਦੀਪ ਸਿੰਘ ਦੇ ਕਾਲਜ ਪਹੁੰਚਣ ਤੇ ਉਸਦਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ ।  ਇਸ ਤੋਂ ਇਲਾਵਾ ਕਾਲਜ ਦੀਆ ਹੋਣਹਾਰ ਵਿਦਿਆਰਥਣਾਂ ਲਵਪ੍ਰੀਤ ਕੌਰ,ਹਰਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਨਿਸ਼ਕਾਮ ਸਿੱਖ ਵੈਲਫ਼ੇਅਰ ਕੋਂਸਲ ਵਲੋਂ ਸਿੱਖ ਹਿਊਮਨ ਡਿਵੈਲਪਮੈਂਟ ਫਉਨਡੇਸ਼ਨ ਅਮਰੀਕਾ ਦੇ ਸਹਿਯੋਗ ਦੁਆਰਾ ਪ੍ਰਾਪਤ ਸਕਾਲਰਸ਼ਿਪ ਦੇ ਚੈੱਕ ਦਿਤੇ ਗਏ । ਕਾਲਜ ਪ੍ਰਿੰਸੀਪਲ ਡਾ ਕਰਨਜੀਤ ਸਿੰਘ ਬੇਦੀ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਕਿਹਾ  ਇਸ ਮੌਕੇ ਸੁਪਰਡੈਂਟ ਤਜਿੰਦਰਜੀਤ ਸਿੰਘ ਡਾ : ਅਮਰਬੀਰ ਸਿੰਘ , ਪ੍ਰੋ : ਸੁਰਿੰਦਰ ਸਿੰਘ , ਪ੍ਰੋ: ਇੰਦਰਜੀਤ ਸਿੰਘ ,ਪ੍ਰੋ: ਸੁਖਪਾਲ ਕੌਰ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News