ਵਿਧਾਨ ਸਭਾ ਤਰਨ ਤਾਰਨ ਹਲਕਾ ‘ਚ ਵੀ ਹੋ ਸਕਦੈ ਵੱਡਾ ਸਿਆਸੀ ਧਮਾਕਾ ! ਵਿਧਾਨ ਸਭਾ ਦੀ ਚੋਣ ਲੜ ਸਕਦੈ ਜਰਨੈਲ ਸਿੰਘ ਸਖੀਰਾ

4944357
Total views : 5943219

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਜਿਉ ਜਿਉ ਸਾਲ 2027 ਦੀਆ ਵਿਧਾਨ ਸਭਾ ਦੀਆਂ ਚੋਣਾਂ ਨਜਦੀਕ ਆ ਰਹੀਆਂ ਹਨ ਤਿਉ ਤਿਉ ਸਿਆਸੀ ਸਮੀਕਰਨ ਬਦਲ ਰਹੇ ਹਨ ਅਤੇ ਸਿਆਸੀ ਪਾਰਟੀਆ ‘ਚ ਟੁੱਟ ਭੱਜ ਦੀ ਦੌੜ ਨੇ ਜੋਰ ਫੜ ਲਿਆ ਹੈ। ਨਿਰੋਲ ਪੰਥਕ ਹਲਕਾ ਸਮਝੇ ਜਾਂਦੇ ਵਿਧਾਨ ਸਭਾ ਦੀ ਸੀਟ ਜਿੱਤਣ ਲਈ ਹਰ ਸਿਆਸੀ ਪਾਰਟੀ ਵਲੋ ਕੋਈ ਨਾ ਕੋਈ ਪੈਤੜਾਂ ਵਰਤਿਆ ਜਾ ਰਿਹਾ ਹੈ।

ਇਸ ਕੜੀ ਤਾਹਿਤ ਸਾਲ 2015 ਵਿੱਚ ਹੋਏ ਪੰਥਕ ਸੰਮੇਲਨ ਦੇ ਮੁੱਖ ਪ੍ਰਬੰਧਕਾਂ ‘ਚ ਸ਼ਾਮਿਲ ਸ: ਜਰਨੈਲ ਸਿੰਘ ਸਖੀਰਾ ਵਲੋ ਵੀ ਇਸ ਹਲਕੇ ਤੋ ਚੋਣ ਲੜਨ ਦੇ ਚਰਚੇ ਹਨ ਤੇ ਸਮਝਿਆ ਜਾ ਰਿਹਾ ਹੈ, ਉਨਾਂ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਵਲੋ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਜਿਸ ਸਬੰਧੀ ਗੱਲ ਕਰਦਿਆ ਭਾਈ ਸਖੀਰਾ ਨੇ ਕਿਹਾ ਕਿ ਪੰਥਕ ਵਿਚਾਰਧਾਰਾ ਨਾਲ ਜੁੜੇ ਲੋਕਾਂ ਵਲੋ ਉਨਾਂ ਨੂੰ ਵੱਡਾ ਸਮਰਥਨ ਹਾਸਿਲ ਹੈ ਤੇ ਹਲਕੇ ਦੇ ਸ਼੍ਰੌਮਣੀ ਅਕਾਲੀ ਦਲ ਤੋ ਨਰਾਜ ਅਕਾਲੀ ਆਗੂ ਤੇ ਵਰਕਰ ਜੋ ਕੇਵਲ ਪੰਥਕ ਸੋਚ ਰਖਦੇ ਹਨ ਉਨਾਂ ਦੇ ਸਪੰਰਕ ਵਿੱਚ ਹਨ । ਉਨਾਂ ਨੇ ਕਿਹਾ ਕਿ ਜੇਕਰ ਉਹ ਚੋਣ ਲੜਦੇ ਹਨ ਹਨ ਤਾਂ ਸ਼ਾਨ ਨਾਲ ਜਿੱਤ ਹਾਸਿਲ ਇਹ ਸੀਟ ਜਿੱਤਕੇ ਆਪਣੀ ਪਾਰਟੀ ਦੀ ਝੋਲੀ ਪਾ ਸਕਦੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਰਸਮੀ ਐਲਾਨ ਕਰਨਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News