ਪੁਲਿਸ ਨੇ ਕਾਬੂ ਕੀਤਾ ਛੇ ਸਾਲਾਂ ਤੋ ਬਲਾਤਕਾਰ ਕੇਸ ‘ਚ ਭਗੌੜਾ ਪੁਲਿਸ ਦਾ ਨਕਲੀ ਡੀ.ਐਸ.ਪੀ

4945583
Total views : 5945103

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ /ਬਾਰਡਰ ਨਿਊਜ ਸਰਵਿਸ

 ਲੁਧਿਆਣਾ ਵਿੱਚ ਪੁਲਿਸ ਨੇ ਇੱਕ ਫਰਜ਼ੀ ਡੀਐਸਪੀ ਨੂੰ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਜਾਂਚ ਤੋਂ ਸਾਹਮਣੇ ਆਇਆ ਹੈ ਕਿ ਉਸਨੇ ਜਾਅਲੀ ਪਛਾਣ ਦੀ ਵਰਤੋਂ ਕਰਕੇ ਔਰਤ ਨੂੰ ਆਪਣੇ ਝਾਂਸੇ ਵਿੱਚ ਲਿਆ ਸੀ। ਇਸ ਮਾਮਲੇ ਵਿੱਚ 2020 ਵਿੱਚ ਉਸਦੇ ਖਿਲਾਫ ਬਲਾਤਕਾਰ ਦੀ ਐਫਆਈਆਰ ਦਰਜ ਕੀਤੀ ਗਈ ਸੀ।

ਲੰਬੇ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਉਸਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ, ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰਕੇ ਪੁਰਾਣੇ ਮਾਮਲਿਆਂ ਅਤੇ ਉਸਦੀ ਜਾਅਲੀ ਪਛਾਣ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਦੋਸ਼ੀ ਦੀ ਪਛਾਣ ਕਰਨਵੀਰ ਸ਼ਰਮਾ ਵਜੋਂ ਹੋਈ ਹੈ। ਉਹ ਖੰਨਾ ਦੇ ਕੱਦੋਂ ਪਿੰਡ ਦਾ ਰਹਿਣ ਵਾਲਾ ਹੈ।ਕਰਣਵੀਰ ਦੇ ਖ਼ਿਲਾਫ਼ ਦੋਰਾਹਾ ਥਾਣਾ ਖੇਤਰ ਵਿੱਚ ਵੀ ਇੱਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਸ਼ ਸੀ ਕਿ ਉਸ ਨੇ ਖ਼ੁਦ ਨੂੰ ਧਮਕੀ ਦਿਵਾ ਕੇ ਪੁਲਿਸ ਤੋਂ ਸੁਰੱਖਿਆ ਅਤੇ ਗੰਨਮੈਨ ਲੈਣ ਦਾ ਯਤਨ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਪੜਤਾਲ ਕੀਤੀ ਸੀ।
ਕਰਣਵੀਰ ਦਾ ਸਬੰਧ ਕਬੱਡੀ ਨਾਲ ਜੁੜੇ ਇੱਕ ਚਰਚਿਤ ਪਰਿਵਾਰ ਨਾਲ ਹੈ ਅਤੇ ਉਹ ਖ਼ੁਦ ਵੀ ਖਿਡਾਰੀ ਰਹਿ ਚੁੱਕਾ ਹੈ। ਹੁਣ ਪੁਰਾਣੇ ਜਬਰ-ਜ਼ਨਾਹ ਮਾਮਲੇ ਵਿੱਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਫਰਜ਼ੀ ਡੀ.ਐੱਸ.ਪੀ. ਬਣ ਕੇ ਘੁੰਮਣ, ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਹੋਰ ਮਾਮਲਿਆਂ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ ਵੀ ਜਾਂਚ ਅੱਗੇ ਵਧਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News