





Total views : 5941393







Total views : 5941393ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਅਸਿਸਟੈਂਟ ਸਬ ਇੰਸਪੈਕਟਰ ਹਰਜੀਤ ਸਿੰਘ (ਨੰਬਰ 1599/ASR ਸਿਟੀ) ਦੇ ਕਤਲ ਕੇਸ ਵਿੱਚ ਸ਼ਾਮਲ ਇੱਕ ਮੁਲਜ਼ਮ ਸ਼ਨਿਚਰਵਾਰ ਰਾਤ ਨੂੰ ਇੱਥੇ ਇਸਲਾਮਬਾਦ ਇਲਾਕੇ ਵਿੱਚ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਮ੍ਰਿਤਕ ਦੀ ਪਛਾਣ ਮੂਲੇਚੱਕ ਪਿੰਡ ਦੇ ਰਹਿਣ ਵਾਲੇ ਦੀਪਕ ਸਿੰਘ ਵਜੋਂ ਹੋਈ ਹੈ।ਦੇਰ ਰਾਤ ਪੁਲਿਸ ਕਮਿਸ਼ਨਰ ਸ: ਹਰਮਨਬੀਰ ਸਿੰਘ ਗਿੱਲ਼ ਨੇ ਦੱਸਿਆ ਕਿ ਏ ਐਸ ਆਈ ਹਰਜੀਤ ਸਿੰਘ ਦੀ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਗੇਟ ਹਕੀਮਾਂ ਪੁਲੀਸ ਸਟੇਸ਼ਨ ਅਧੀਨ ਆਉਂਦੇ ਭਗਤਾਂਵਾਲਾ ਅਨਾਜ ਮੰਡੀ ਖੇਤਰ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਸੀ ਸੀ ਟੀ ਵੀ ਫੁਟੇਜ, ਤਕਨੀਕੀ ਇਨਪੁੱਟਸ, ਟਾਵਰ ਡੰਪ ਵਿਸ਼ਲੇਸ਼ਣ ਅਤੇ ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਦੀ ਮਦਦ ਨਾਲ ਦੀਪਕ ਦੀ ਸ਼ੱਕੀਆਂ ਵਿੱਚੋਂ ਇੱਕ ਵਜੋਂ ਪਛਾਣ ਕੀਤੀ ਗਈ ਸੀ।
ਸ: ਗਿੱਲ਼ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ 9:45 ਵਜੇ ਪੁਲੀਸ ਟੀਮ ਨੇ ਨਾਕੇ ‘ਤੇ ਇਕ ਸਕੂਟਰ ‘ਤੇ ਜਾ ਰਹੇ ਦੋ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸ਼ੱਕੀਆਂ ਨੇ ਕਥਿਤ ਤੌਰ ‘ਤੇ ਪੁਲੀਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ ਅਤੇ ਇੱਕ ਹੋਰ ਚੈੱਕਪੁਆਇੰਟ ਵੱਲ ਭੱਜ ਗਏ। ਪੁਲੀਸ ਨੇ ਦੱਸਿਆ ਕਿ ਸ਼ੱਕੀਆਂ ਨੇ ਅਗਲੇ ਨਾਕੇ ‘ਤੇ ਵੀ ਦੁਬਾਰਾ ਗੋਲੀਬਾਰੀ ਕੀਤੀ ਅਤੇ ਚਾਰ ਰਾਊਂਡ ਫ਼ਾਇਰ ਕੀਤੇ, ਜਿਸ ਤੋਂ ਬਾਅਦ ਪੁਲੀਸ ਨੇ ਸਵੈ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਇਸਲਾਮਬਾਦ ਪੁਲੀਸ ਸਟੇਸ਼ਨ ਖੇਤਰ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਦੀਪਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ।ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਪਰਾਧ ਵਿੱਚ ਵਰਤਿਆ ਗਿਆ ਇੱਕ 30 ਬੋਰ ਦਾ ਪਿਸਤੌਲ, ਅੱਠ ਜ਼ਿੰਦਾ ਕਾਰਤੂਸਾਂ ਨਾਲ ਭਰੀਆਂ ਦੋ ਮੈਗਜ਼ੀਨਾਂ, ਇੱਕ ਮੋਬਾਈਲ ਫੋਨ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ।ਇਸ ਸਮੇ ਉਨਾਂ ਨਾਲ ਡੀ.ਸੀ.ਪੀ ਜਾਂਚ ਸ: ਪ੍ਰਭਜੋਤ ਸਿੰਘ, ਸ: ਜੁਗਰਾਜ ਸਿੰਘ ਕਲੇਰ, ਸ: ਜਸਕਰਨ ਸਿੰਘ ਤੇਜਾ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
