ਪੁਲਿਸ ਵਰਦੀ ਸਬੰਧੀ ਸ਼ੋਸਲ ਮੀਡੀਏ ‘ਤੇ ਚੱਲ ਰਹੀ ਵੀਡੀਓ ਨੇ ਮਹਿਕਮੇ ‘ਚ ਮਚਾਇਆ ਹੜਕੰਮ ! ਪੁਲਿਸ ਨੇ ਐਡਵਾਈਜਰੀ ਜਾਰੀ ਕਰਕੇ ਇਸ ਨੂੰ ਦੱਸਿਆ ‘ਫੇਕ’

4944357
Total views : 5943219

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ 

ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੁਲਿਸ ਮੁਲਾਜ਼ਮਾਂ ਦੀ ਵਰਦੀ ਦੀ ਐਡਵਾਇਜ਼ਰੀ ਸਬੰਧੀ ਕਥਿਤ ਆਡਿਓ ਮੈਸਜ ਅਤੇ ਚਿੱਠੀ ਦਾ ਖੰਡਨ ਕੀਤਾ ਹੈ। ਪੰਜਾਬ ਪੁਲਿਸ ਨੇ ਖੁਦ ਪੋਸਟ ਸਾਂਝੀ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਵਰਦੀ ਨੂੰ ਲੈ ਕੇ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ।

 

ਪੰਜਾਬ ਪੁਲਿਸ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਪੰਜਾਬ ਪੁਲਿਸ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਪੁਲਿਸ ਦੇ ਕਿਸੇ ਵੀ ਦਫ਼ਤਰ ਵੱਲੋਂ ਪੁਲਿਸ ਮੁਲਾਜ਼ਮਾਂ ਡਿਊਟੀ ‘ਤੇ ਜਾਣ ਜਾਂ ਵਾਪਸ ਆਉਣ ਵੇਲੇ ਵਰਦੀ ਨਾ ਪਾਉਣ, ਡਿਊਟੀ ’ਤੇ ਆਉਣ-ਜਾਣ ਸਮੇਂ ਸਿਵਲ ਕੱਪੜੇ ਪਹਿਨਣ ਨਾਲ ਜੁੜੀ ਅਜਿਹੀ ਕੋਈ ਹਦਾਇਤ ਨਹੀਂ ਜਾਰੀ ਕੀਤੀ ਗਈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੇ ਅਜਿਹੇ ਸੰਦੇਸ਼ ਝੂਠੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ। ਨਾਗਰਿਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਾਧਨਾਂ ‘ਤੇ ਹੀ ਭਰੋਸਾ ਕਰਨ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News