Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ ਤਰਸੇਮ ਸਿੰਘ ਲਾਲੂ ਘੁੰਮਣ
ਜੀਰਾ ਸ਼ਰਾਬ ਫੈਕਟਰੀ ਮਾਮਲੇ ਚ ਪੰਜਾਬ ਦੀ ਆਪ ਸਰਕਾਰ ਦਾ ਦੋਗਲਾ ਚਿਹਰਾ ਉਸ ਸਮੇ ਨੰਗਾ ਹੋ ਗਿਆ ਜਦੋ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀਰਾ ਸ਼ਰਾਬ ਫੈਕਟਰੀ ਵਿਰੁੱਧ ਛੇ ਮਹੀਨਾ ਤੋਂ ਸੰਘਰਸ਼ ਕਰ ਰਹੀ ਕਮੇਟੀ ਨਾਲ ਮੁਖ ਮੰਤਰੀ ਭਗਵੰਤ ਸਿੰ ਸਿੰਘ ਮਾਨ ਦੇ ਨਿਰਦੇਸ਼ ਤੇ ਮੀਟਿੰਗ ਕਰ ਰਿਹਾ ਸੀ ਤਾਂ ਉਸੇ ਹੀ ਸਮੇ ਆਹਲਾ ਪੁਲਸ ਅਫਸਰਾਂ ਨੂੰ ਕਿਸਾਨਾ ਤੇ ਕੇਸ ਦਰਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਸਨ।
ਦਿਨ ਚੜਨ ਤੱਕ ਕਿਸਾਨਾਂ ਤੇ ਕੇਸ ਦਰਜ ਕਰਕੇ ਘਰਪਕੜ ਸ਼ੂਰੂ ਕਰ ਦਿਤੀ ਸੀ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈਅ ਸਿੰਘ ਢੁਡੀਕੇ ਨੇ ਪੰਜਾਬ ਸਰਕਾਰ ਦੀ ਇਸ ਘਿਨਾਉਣੀ ਹਰਕਤ ਲਈ ਸਖਤ ਸਬਦਾਂ ਚ ਨਿੰਦਾ ਕੀਤੀ ਤੇ ਕਿਹਾ ਲੋਕਤੰਤਰ ਵਿੱਚ ਇਸ ਤਰਾਂ ਹਜਾਰਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਕ ਧਨਾਡ ਦੀ ਪੁਸ਼ਤੈਨੀ ਕਰਦੇ ਹਜਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾ ਸਕਦੀ।ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਫਾਇਦਾ ਪਹੁੰਚਾਉਣ ਲਈ ਧੜਾਧੜ ਪੰਜਾਬ ਦੇ ਹਿੱਤਾਂ ਵਿਰੁੱਧ ਫੈਸਲੇ ਲੈ ਰਹੀ ਹੈ।ਇਸ ਤਰਾਂ ਪੁਲਸ ਦੇ ਜੋਰ ਨਾਲ ਹੱਕ ਸੱਚ ਦੀ ਲੜਾਈ ਨੂੰ ਦਬਾਉਣ ਦੀਆਂ ਸੱਭ ਕੋਸ਼ਿਸ਼ਾਂ ਦਾ ਕਿਰਤੀ ਕਿਸਾਨ ਯੂਨੀਅਨ ਤਿੱਖੇ ਸੰਘਰਸ਼ ਰਾਹੀਂ ਵਿਰੋਧ ਕਰੇਗੀ।ਇਸ ਸਮੇ ਅੱਜ ਕਿਰਤੀ ਕਿਸਾਨ ਯੂਨੀਅਨ ਤਰਨਤਾਰਨ ਦੇ ਕਿਸਾਨ ਵੱਡੀ ਗਿਣਤੀ ਵਿੱਚ ਕਿਸਾਨਾ ਦੀ ਹਮਾਇਤ ਵਿੱਚ ਜੀਰਾ ਸ਼ਰਾਬ ਫੈਕਟਰੀ ਤੇ ਧਰਨੇ ਵਾਲੀ ਥਾਂ ਤੇ ਹਾਜਰ ਸਨ।ਆਗੂਆਂ ਨੇ ਕਿਹਾ ਸਰਕਾਰ ਵਲੋਂ ਫੈਕਟਰੀ ਦੇ ਚਾਰ ਚੁਫੇਰਿਓਂ ਸਾਰੇ ਰਸਤਿਆਂ ਨੂੰ ਪੁਲਸ ਛਾਉਣੀ ਚ ਬਦਲਿਆ ਹੋਇਆ ਹੈ,ਪਰ ਕਿਸਾਨਾ ਵਲੋਂ ਰੋਕਾਂ ਤੋੜਕੇ ਹਜਾਰਾਂ ਦੀ ਗਿਣਤੀ ਚ ਅੱਜ ਇਕੱਠ ਕੀਤਾ ਗਿਆ। ਪੁਲਸ ਦੀ ਧੱਕੇਸ਼ਾਹੀ ਤੇ ਸਰਕਾਰ ਬੇਈਮਾਨੀ ਵਿਰੁੱਧ ਕਲ ਸਯੁੰਕਤ ਕਿਸਾਨ ਮੋਰਚੇ ਦੀਆਂ ਧਿਰਾਂ ਦੀ ਅਹਿਮ ਮੀਟਿੰਗ ਜੀਰਾ ਵਿੱਚ ਮੋਰਚੇ ਵਾਲੀ ਥਾਂ ਹੋਵੇਗੀ।ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਹਰ ਧੱਕੇਸ਼ਾਹੀ ਦਾ ਡਟਕੇ ਜਵਾਬ ਦਿੱਤਾ ਜਾਵੇਗਾ।ਅੱਜ ਦੇ ਐਕਸ਼ਨ ਚ ਤਰਨਤਾਰਨ ਵਲੋਂ ਨਛੱਤਰ ਮੁਗਲ ਚੱਕ,ਸੂਬੇਦਾਰ ਸਤਵੰਤ ਸਿੰਘ ਸਿੰਘ,ਬਲਵਿੰਦਰ ਸਿੰਘ ਸਖੀਰਾ, ਸੁਖਚੈਨ ਸਿੰਘ ਸਰਹਾਲੀ,ਬਲਕਾਰ ਸਿੰਘ ਜੰਡੋਕੇ ਤੇ ਹੋਰ ਕਿਸਾਨਾ ਨੇ ਵੀ ਭਾਗ ਲਿਆ।