Total views : 5507048
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਜੰਡਿਆਲਾ ਗੁਰੂ ਦੇ ਆਸ- ਪਾਸ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਵੀ ਇਲਾਕੇ ਵਿੱਚ ਵੈਰੋਵਾਲ ਰੋਡ ‘ ਤੇ ਪੈਦਲ ਜਾ ਰਹੀ ਜੰਡਿਆਲਾ ਗੁਰੂ ਦੀ ਰਹਿਣ ਵਾਲੀ ਇੱਕ ਔਰਤ ਰੂਬੀ ਤੋਂ ਦੋ ਬਾਈਕ ਸਵਾਰ ਲੁਟੇਰਿਆਂ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਕਾਂਸਟੇਬਲ ਮੇਜਰ ਸਿੰਘ ਜੋ ਕਿ ਇਸ ਸਮੇਂ ਥਾਣਾ ਬਿਆਸ ‘ ਚ ਤਾਇਨਾਤ ਹਨ , ਨੇ ਲੁਟੇਰਿਆ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਧਾਰੜ ਨਹਿਰ ‘ ਤੇ ਕਾਬੂ ਕਰ ਲਿਆ , ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਘਟਨਾ ਦੁਪਹਿਰ ਕਰੀਬ 4 ਵਜੇ ਵਾਪਰੀ , ਇਸ ਵਾਰਦਾਤ ਦੀ ਜੰਡਿਆਲਾ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਪਰ ਡੇਢ ਘੰਟੇ ਤੱਕ ਪੁਲਿਸ ਉੱਥੇ ਨਹੀਂ ਪਹੁੰਚੀ । ਜਿਸ ਤੋਂ ਬਾਅਦ ਐਸ.ਐਸ.ਪੀ ਦਿਹਾਤੀ ਸਵਪਨ ਸ਼ਰਮਾ ਦੇ ਦਖਲ ਤੋਂ ਬਾਅਦ ਪੁਲਿਸ ਨੇ ਮੌਕੇ ‘ ਤੇ ਪਹੁੰਚ ਕੇ ਸੰਨੀ ਵਾਸੀ ਪਿੰਡ ਧਾਰੜ , ਜਦਕਿ ਉਸਦੇ ਸਾਥੀ ਅਜੈ ਵਾਸੀ ਪਿੰਡ ਧਾਰੜ ਨੂੰ ਕਾਬੂ ਕਰ ਲਿਆ। ਇਕ ਮੌਕੇ ਤੋਂ ਫਰਾਰ ਹੋ ਗਿਆ।ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦੋਸ਼ੀ ਖੁਦ ਵੀ ਨਸ਼ੇ ਦਾ ਸੇਵਨ ਕਰਦਾ ਹੈ। ਅੱਜ ਵੀ ਉਸ ਨੇ ਨਸ਼ਾ ਖਰੀਦਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਖੋਹ ਕਰਨ ਵਾਲੇ ਦੋਸ਼ੀ ਦਾ ਬਾਈਕ ਨੰਬਰ ਪੀ.ਬੀ.07 ਜ਼ੈੱਡ 5189 ਪੁਲਸ ਨੇ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।