





Total views : 5941645







Total views : 5941645ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਬਾਰਡਰ ਨਿਊਜ ਸਰਵਿਸ
ਅੱਡਾ ਝਬਾਲ ਵਿਖੇ ਅਟਾਰੀ ਰੋਡ ‘ਤੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਲਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਨੇ ਕਰੀਬ ਇਕ ਹਜਾਰ ਗਰੀਬ ਲੋਕਾਂ ਨੂੰ ਸਰਕਾਰ ਵਲੋ ਦਿੱਤੀਆਂ ਜਾ ਰਹੀਆ ਰਾਸ਼ਨ ਕਿੱਟਾਂ ਦੀ ਸ਼ੁਰੂਆਤ ਕਰਦਿਆ ਕਿ ਹੁਣ ਹਰ ਰੋਜ ਹਲਕੇ ਦੇ ਪਿੰਡਾਂ ਵਿੱਚ ਸਿਵਲ ਸਪਲਾਈ ਵਿਭਾਗ ਵਲੋ ਰਾਸ਼ਨ ਡਿਪੂਆ ਰਾਹੀ ਸਰਕਾਰੀ ਰਾਸ਼ਨ ਕਿੱਟਾਂ ਵੰਡੀਆਂ ਜਾਣਗੀਆਂ।
ਅਟਾਰੀ ਰੋਡ ‘ਤੇ ਅਯਜਿਤ ਸਮਾਗਮ ਵਿੱਚ ਰਾਸ਼ਨ ਕਿੱਟਾਂ ਲੈਣ ਵਾਲਿਆ ਦੀ ਭੀੜ ਪਾ ਰਹੀ ਕਿਸੇ ਵੱਡੀ ਰੈਲੀ ਭੁਲੇਖਾ
ਸ: ਸੰਧੂ ਨੇ ਕਿਹਾ ਕਿ ਹਲਕੇ ‘ਚ ਆਉਣ ਵਾਲੇ ਦਿਨਾਂ ਲੋਕਾਂ ਨਾਲ ਸਿੱਧਾ ਤਾਲਮੇਲ ਕਰਨ ਲਈ ਮੀਟਿੰਗਾਂ ਕੀਤੀਆਂ ਜਾਣਗੀਆ। ਇਸ ਸਮੇ ਲੋਕਾਂ ਦਾ ਉਮੜਿਆ ਸੈਲਾਬ ਕਿਸੇ ਵੱਡੀ ਰੈਲੀ ਦਾ ਭੁਲੇਖਾ ਪਾ ਰਿਹਾ ਸੀ। ਇਸ ਸਮੇ ਸਮਾਗਮ ਦੇ ਪ੍ਰਬੰਧਕ ਮੋਨੂੰ ਚੀਮਾ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਨੀਤੀਆ ਨਾਲ ਲੋਕ ਦਿਨੋ ਦਿਨ ਆਪ ਨਾਲ ਜੁੜ ਰਹੇ ਹਨ। ਇਸ ਸਮੇ ਜਤਿੰੰਦਰ ਸਿੰਘ ਬੱਬਲਾ, ਇੰਸ: ਗੁਰਜੀਤ ਸਿੰਘ ਕੰਗ ਤੇ ਏ.ਐਫ.ਐਸ.ਓ ਮੋਹਨਜੀਤ ਸਿੰਘ ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

