ਅੰਮ੍ਰਿਤਸਰ ‘ਚ ਪੁਲਿਸ ਨੇ ਡਲਿਵਰੀ ਬੁਆਏ ਦੇ ਹੋਏ ਅੰਨੇ ਕਤਲ ਕੇਸ ਦਾ ਮਾਮਲਾ ਹੱਲ ਕਰਕੇ ਦੋਸ਼ੀ ਕੀਤਾ ਗ੍ਰਿਫਤਾਰ -ਡੀ.ਸੀ.ਪੀ ਜੁਗਰਾਜ ਸਿੰਘ ਕਲੇਰ ਨੇ ਕੀਤਾ ਖੁਲਾਸਾ

4943085
Total views : 5941393

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਅੰਮ੍ਰਿਤਸਰ ਦੇ ਥਾਣਾਂ ਇਸਲਾਮਾਬਾਦ ਦੇ ਖੇਤਰ ਕੋਟ ਖਾਲਸਾ ਵਿਖੇ ਇਕ ਡਲਿਵਰੀ ਬੁਆਏ ਸਹਿਲਪ੍ਰੀਤ ਸਿੰਘ ਉਰਫ ਡੁਮੇਲ ਦੇ ਹੋਏ ਅੰਨੇ ਕਤਲ ਨੂੰ ਪੁਲਿਸ ਵਲੋ 24 ਘੰਟਿਆਂ ਦੇ ਅੰਦਰ ਅੰਦਰ ਹੱਲ ਕਰਕੇ ਦੋਸ਼ੀ ਅਕਾਸ਼ਦੀਪ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਡੀ.ਸੀ.ਪੀ ਸ; ਜੁਗਰਾਜ ਸਿੰਘ ਕਲੇਰ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਅਕਾਸ਼ਦੀਪ ਸਿੰਘ ਉਰਫ਼ ਅਭਿ, ਕਤਲ ਦਾ ਸਾਜਿਸ-ਕਰਤਾ ਤੇ ਰੈਂਕੀ ਕਰਨ ਵਾਲਾ ਹੈ, ਤੇ ਇਸਦੇ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਸਿਟੀ ਤੇ ਅੰਮ੍ਰਿਤਸਰ ਦਿਹਾਤੀ ਵਿੱਖੇ ਲੜਾਈ ਝਗੜੇ ਤੇ ਅਸਲ੍ਹਾ ਐਕਟ ਦੇ 04 ਮੁਕੱਦਮੇ ਦਰਜ਼ ਹਨ।
ਉਨਾਂ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਮੁਖਤਿਆਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸ੍ਰੀ ਹਰਕ੍ਰਿਸ਼ਨ ਨਗਰ, ਨੇੜੇ ਕੋਟ ਖਾਲਸਾ ਫਾਟਕ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਮਿਤੀ 17-09-2026 ਨੂੰ  ਸਮਾਂ ਕਰੀਬ 10:00 ਵਜ਼ੇ ਰਾਤ, ਉਸਦਾ ਲੜਕਾ ਸਾਹਿਲਪ੍ਰੀਤ ਸਿੰਘ ਉਰਫ਼ ਡਮੈਲ ਉਮਰ 24 ਸਾਲ, ਘਰ ਬਾਹਰ ਸੈਰ ਕਰ ਰਹੇ ਸੀ ਤੇ ਉਸਦਾ ਬੇਟਾ ਸਾਹਿਲ ਪਿੱਛੇ ਆ ਰਿਹਾ ਸੀ ਤਾਂ ਉਸੇ ਵਕਤ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਸਦਾ ਲੜਕਾ ਸਾਹਿਲਪ੍ਰੀਤ ਸਿੰਘ ਸੜਕੇ ਤੇ ਡਿੱਗ ਪਿਆ, ਜਿਸਦੀ ਛਾਤੀ ਵਿੱਚੋ ਖੂਨ ਨਿਕਲ ਰਿਹਾ ਸੀ। ਲੜਕੇ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲੈ  ਗਏ, ਜਿੱਥੇ ਇਲਾਜ਼ ਦੌਰਾਨ ਮੌਤ ਹੋ ਗਈ। ਉਸਦੇ ਲੜਕੇ ਨੂੰ ਕਿਸੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।  ਡੀ.ਸੀ.ਪੀ ਜੁਗਰਾਜ ਸਿੰਘ ਨੇ ਨੇ ਦੱਸਿਆ ਕਿ  ਮੁਕੱਦਮੇਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜੋਗੇਸ਼ਵਰ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਅਤੇ ਸ੍ਰੀ ਪ੍ਰੀਤ ਇੰਦਰ ਸਿੰਘ, ਏ.ਸੀ.ਪੀ ਸਾਉਂਥ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਇਸਲਾਮਾਬਾਦ, ਇੰਸਪੈਕਟਰ ਹਰਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਲਾਈਡ ਮਰਡਰ ਕੇਸ ਨੂੰ 24 ਘੰਟਿਆ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਕਤਲ ਦੀ ਸਾਜ਼ਿਸ ਤੇ ਰੈਂਕੀ ਕਰਨ ਵਾਲੇ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਅਭਿ ਵਾਸੀ ਕੋਟ ਖਾਲਸਾ,ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਤੋਂ ਕਾਬੂ ਕੀਤਾ ਗਿਆ। ਇਸਦੇ ਦੂਸਰੇ ਸਾਥੀਆ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਤੇ ਇੰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਵੇਗਾ।  ਮ੍ਰਿਤਕ ਸਾਹਿਲਪ੍ਰੀਤ ਸਿੰਘ ਉਰਫ਼ ਡਮੈਲ ਦੀ ਗ੍ਰਿਫ਼ਤਾਰ ਦੋਸ਼ੀ ਅਕਾਸ਼ਦੀਪ ਸਿੰਘ ਉਰਫ਼ ਅਭਿ ਨਾਲ ਪੁਰਾਣੀ ਲੜਾਈ ਝਗੜੇ ਦੀ ਰੰਜਿਸਬਾਜ਼ੀ ਚਲ ਰਹੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News