





Total views : 5605224








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਪਿੰਡ ਖਜ਼ੂਰਲਾ ਦੇ ਸਰਪੰਚ ਨੂੰ ਪੰਪੰਚਾਇਤੀ ਫ਼ੰਡਾ ’ਚ ਕਥਿਤ ਘਪਲੇਬਾਜੀ ਕਰਨ ਦੇ ਦੋਸ਼ ’ਚ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪੰਜਾਬ ਨੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ । ਵਿਭਾਗ ਵਲੋਂ ਜਾਰੀ ਹੁਕਮਾ ’ਚ ਦੱਸਿਆ ਗਿਆ ਹੈ ਕਿ ਪੰਚਾਇਤ ਦੀਆਂ ਕੁੱਝ ਦੁਕਾਨਾਂ ਦੇ ਕਿਰਾਏ ’ਚ ਸਰਪੰਚ ਨੇ ਕਥਿਤ ਤੌਰ ‘ਤੇ ਘਪਲੇਬਾਜ਼ੀ ਕੀਤੀ ਸੀ ਜਿਸ ਦੇ ਆਧਾਰ ’ਤੇ ਇਹ ਮੁਅੱਤਲੀ ਹੋਈ ਹੈ । ਸਰਪੰਚ ਨੇ ਦੁਕਾਨਾਂ ਦੀ ਸਕਿਉਰਟੀ ਦੀ ਕੁਲ ਰਕਮ 7 ਲੱਖ ਰੁਪਏ ’ਚੋਂ 4 ਲੱਖ ਰੁਪਏ ਆਪਣੇ ਨਿੱਜੀ ਖਾਤੇ ’ਚ ਤੇ 1 ਲੱਖ 25 ਹਜ਼ਾਰ ਰੁਪਏ ਨਕਦ ਲੈਣ ਦਾ ਦੋਸ਼ ਸਾਬਿਤ ਹੋਇਆ ਹੈ ।