Total views : 5505636
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ / ਤਰਸੇਮ ਸਿੰਘ ਲਾਲੂ ਘੁੰਮਣ
ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਚ ਮੈਬਰ ਲੋਕ ਸਭਾ ਤੇ ਰਾਜ ਸਭਾ ਨੂੰ ਕਿਸਾਨੀ ਮੰਗਾਂ ਸਬੰਧੀ ਦਿੱਤੇ ਗਏ ਪੱਤਰਾਂ ਦੇ ਐਕਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਤਰਨਤਾਰਨ ਮੋਰਚੇ ਦੇ ਜਿਲਾ ਆਗੂਆ ਦੀ ਇਕ ਮੀਟਿੰਗ ਡਾ ਇੰਦਰਜੀਤ ਸਿੰਘ ਮਰਹਾਣਾ ਕੁਲ ਹਿੰਦ ਕਿਸਾਨ ਸਭਾ ਦੀ ਪ੍ਰਧਾਨਗੀ ਹੇਠ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿੱਚ ਹੋਈ।ਇਸ ਮੀਟਿੰਗ ਵਿੱਚ ਮੋਰਚੇ ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ 11 ਦਸੰਬਰ ਦੇ ਰਈਆ ਦਾਣਾ ਮੰਡੀ ਚ ਇਕੱਤਰ ਹੋ ਕੇ ਐਮ ਪੀ ਨੂੰ ਦਿਤੇ ਮੰਗ ਪੱਤਰ ਦੀ ਸਮੀਖਿਆ ਕੀਤੀ ਗਈ।ਇਸ ਚ ਰਹੀਆਂ ਉਕਤਾਈਆਂ ਦੀ ਨਿਸ਼ਾਨਦੇਹੀ ਕੀਤੀ ਗਈ।ਐਸ ਕੇ ਐਮ ਤਰਨਤਾਰਨ ਦੇ ਐਕਸ਼ਨਾ ਨੂੰ ਮਜਬੂਤੀ ਨਾਲ ਲਾਗੂ ਕਰਵਾਉਣ ਲਈ ਤਿੰਨ ਮੈਬਰੀ ਕਮੇਟੀ ਗਠਤ ਕਰਨ ਦਾ ਫੈਸਲਾ ਲਿਆ ਗਿਆ ,ਜਿਸ ਚ ਹਾਜਰ ਜਥੇਬੰਦੀਆਂ ਵਲੋ ਸ੍ਰੀ ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਬਲਬੀਰ ਸਿੰਘ ਝਾਮਕਾ ਪੰਜਾਬ ਕਿਸਾਨ ਯੂਨੀਅਨ ਤੇ ਨਛੱਤਰ ਸਿੰਘ ਕਿਰਤੀ ਕਿਸਾਨ ਯੂਨੀਅਨ ਨੂੰ ਚੁਣਿਆ ਗਿਆ।
ਇਸ ਮੀਟਿੰਗ ਵਿੱਚ ਇਕ ਮਤੇ ਰਾਹੀ ਲਤੀਫ ਪੁਰ ਜਲੰਧਰ ਚ ਘਰ ਢਾਉਣ,ਜੀਰਾ ਵਿੱਚ ਸ਼ਰਾਬ ਫੈਕਟਰੀ ਵਿਰੁੱਧ ਲੱਗੇ ਧਰਨੇ ਤੇ ਹੋ ਰਹੇ ਸਰਕਾਰੀ ਜਬਰ ਤੇ ਨਜਾਇਜ ਕੇਸ ਦਰਜ ਕਰਨ ਵਿਰੁੱਧ;ਪਲਾਜਿਆਂ ਤੇ ਸਰਕਾਰ ਤੇ ਪਲਾਜਿਆਂ ਗਰੋਹਾਂ ਵਲੋਂ ਕਿਸਾਨਾਂ ਦੀ ਕੁੱਟਮਾਰ ਕਰਨ ਦੀ ਸ਼ਖਤ ਸ਼ਬਦਾਂ ਚ ਨਿੰਦਾ ਕੀਤੀ । ਕਿਸਾਨ ਆਗੂਆ ਵਲੋਂ ਕਿਸਾਨ ਸੰਘਰਸ਼ ਵਿਰੁੱਧ ਕੇਦਰ ਤੇ ਸੂਬਾਈ ਸਰਕਾਰ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਗਈ। ਕਿਸਾਨ ਆਗੂਆ ਨੇ ਮੌਦੀ ਸਰਕਾਰ ਤੇ ਸਖਤ ਪ੍ਰਤੀਕਿਰਿਆ ਕਰਦਿਆ ਕਿਹਾ ਕਿ ਮੋਦੀ ਹਕੂਮਤ ਤੁਰੰਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਟੈਣੀ ਨੂੰ ਮੰਤਰੀ ਮੰਡਲ ਚੌਂ ਬਰਖਾਸਤ ਕਰਕੇ ਤੁਰੰਤ ਉਸ ਵਿਰੁੱਧ ਕਾਰਵਾਈ ਕਰੇ।ਕਿਸਾਨੀ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਅੱਜ ਦੀ ਮੀਟਿੰਗ ਚ ਕੌਮੀ ਕਿਸਾਨ ਯੂਨੀਅਨਵਲੋਂ ਤਰਸੇਮਸਿੰਘ ਲੁਹਾਰ,ਕਿਰਤੀ ਕਿਸਾਨ ਯੂਨੀਅਨ ਵਲੋਂ ਨਛੱਤਰ ਸਿੰਘ ਮੁਗਲ ਚੱਕਪੰਨੂੰਆ,ਭਾਰਤੀ ਕਿਸਾਨ ਯੂਨੀਅਨ ਕਾਦੀਆਂਵਲੋਂ ਗੁਰਸਾਹਿਬ ਸਿੰਘ ਡੱਲ, ,ਪੰਜਾਬ ਕਿਸਾਨ ਯੂਨੀਅਨ ਤੋਂ ਬਲਬੀਰ ਸਿੰਘ , ਭਾਰਤੀ ਕਿਸਾਨ ਯੂਨੀਅਨ ਤੋਂ ਤਰਲੋਚਨ ਸਿੰਘ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਲੋਂ ਕੁਲਵੰਤ ਸਿੰਘ ਭਲਾਈਪੁਰ,ਕੁਲ ਹਿੰਦ ਕਿਸਾਨ ਸਭਾ ਵਲੋਂ ਡਾ:ਇੰਦਰਜੀਤ ਸਿੰਘ ਮਰਹਾਣਾ,ਅਜਾਦ ਕਿਸਾਨ ਸੰਘਰਸ਼ ਕਮੇਟੀ ਵਲੋ ਭੁਪਿੰਦਰ ਸਿੰਘ ਪੰਡੋਰੀ ,ਪਰਮਜੀਤ ਸਿੰਘ ਮਦਾਈਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ,ਨਿਰਪਾਲ ਸਿੰਘ ਜਿਊਣੇਕੇ ਬੀ ਕੇ ਯੂ ਡਕੌਂਦਾ,ਤੇ ਹਰਜੀਤ ਸਿੰਘ ਰਵੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਆਪੋ ਆਪਣੀ ਰਾਏ ਪ੍ਰਗਟ ਕੀਤੀ।