ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਆਡੀਟੋਰੀਅਮ ਵਿੱਚ ਮਹਿਲਾ ਯੋਗ ਸ਼ਕਤੀ ਦਿਵਸ ਨੂੰ ਸਮਰਪਤ ਕਰਵਾਇਆ ਗਿਆ ਇੱਕ ਵਿਸ਼ੇਸ਼ ਸਮਾਗਮ

4674877
Total views : 5506218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ 

ਅਖਿਲ ਭਾਰਤੀ ਯੋਗ ਸੰਸਥਾਵਾਂ ਵੱਲੋਂ ਮਹਿਲਾ ਯੋਗ ਸ਼ਕਤੀ ਦਿਵਸ ਨੂੰ ਸਮਰਪਤ ਇੱਕ ਵਿਸ਼ੇਸ਼ ਸਮਾਗਮ ਏਥੇ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਸ੍ਰੀ ਦੇਸ ਰਾਜ  ਔਰਤਾਂ ਦੇ ਰੋਗ ਹੱਡੀਆਂ ਦੇ ਰੋਗ ਅਤੇ ਹੋਰ ਰੋਗਾਂ ਦਾ ਯੋਗ ਰਾਹੀਂ ਇਲਾਜ ਕਰਨ ਬਾਰੇ ਬਾਰੇ ਜਾਣਕਾਰੀ ਦਿੱਤੀ ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ ਇਸ ਮੌਕੇ ਗਾਇਤਰੀ ਮੰਤਰ ਦਾ ਉਚਾਰਨ ਅਤੇ ਸਰਸਵਤੀ ਵੰਦਨਾ  ਦੀ ਪੇਸ਼ਕਾਰੀ ਵੀ ਕੀਤੀ ਗਈ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਸ੍ਰੀ ਦੇਸ ਰਾਜ ਨੇ ਮਹਿਲਾ ਰੋਗਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉਹਨਾਂ ਨੇ ਬਚਪਨ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਔਰਤਾਂ ਦੇ ਸਰੀਰ ਵਿੱਚ ਆਉਣ ਵਾਲੇ ਰੋਗ ਅਤੇ ਇਹਨਾਂ ਦਾ ਯੋਗ ਰਾਹੀਂ ਇਲਾਜ ਬਾਰੇ ਦੱਸਿਆ ਉਨ੍ਹਾਂ ਦੱਸਿਆ ਕਿ ਜਦੋਂ ਇਕ ਬੱਚੀ ਬਚਪਨ ਦੀ ਦਹਿਲੀਜ਼ ਪਾਰ ਕਰਦੀ ਹੈ ਅਤੇ ਜਵਾਨੀ ਵੱਲ ਪੈਰ ਰਖਦੀ ਹੈ ਤਾਂ ਉਸ ਦੇ ਸਰੀਰ ਵਿੱਚ ਹਾਰਮੋਨ ਵਿਚ ਬਦਲਾਵ ਆਉਂਦਾ ਹੈ ਅਜਿਹੇ ਸਮੇਂ ਡਰ ਜਾਂਦੀ ਹੈ ਅਤੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਹੈ ਜੋ ਉਸ ਨੂੰ ਦਵਾਈਆਂ ਦੇਂਦਾ ਹੈ ਹੈ ਅਤੇ ਕਈ ਵਾਰ ਇਹ ਦਵਾਈਆਂ ਸਾਰੀ ਉਮਰ ਲਈ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਸ਼ਰੀਰ ਤੇ ਮਾੜਾ ਅਸਰ ਹੁੰਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਮਾਂ ਨੂੰ ਪਤਾ ਹੋਵੇ ਕਿ ਇਹ ਹਾਰਮੋਨ ਬਦਲਾਅ ਦਾ ਇਲਾਜ ਯੋਗ ਰਾਹੀਂ ਕੀਤਾ ਜਾ ਸਕਦਾ ਹੈ ਤਾਂ ਉਹ ਇਸ ਨੂੰ ਆਪਣੀ ਬੱਚੀ ਨੂੰ ਦੱਸ ਕੀ ਇਸ ਦਾ ਇਲਾਜ ਬਿਨਾਂ ਦਵਾਈ ਦੇ ਕਰ ਸਕਦੀ ਹੈ ਇਸੇ ਤਰ੍ਹਾਂ ਔਰਤਾਂ ਵਿਚ ਵਧਦੀ ਉਮਰ ਦੇ ਨਾਲ ਪੇਸ਼ ਆਉਂਦੀ ਸਮੱਸਿਆ ਮੀਨੋਪਾਜ਼ ਅਤੇ ਪੀ ਸੀ ਓ ਡੀ ਦੇ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਹੈ ਇਨ੍ਹਾਂ ਸਮੱਸਿਆਵਾਂ ਦਾ ਇਲਾਜ ਯੋਗ ਰਾਹੀਂ ਕਰ ਸਕਦੀ ਹੈ ਇਸ ਸਬੰਧ ਵਿੱਚ ਉਨ੍ਹਾਂ ਕੁਝ ਯੋਗ ਦੇ ਆਸਨ ਵੀ ਦੱਸੇ ਕਿ ਇਨ੍ਹਾਂ ਸਮੱਸਿਆਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਇਨ੍ਹਾਂ ਆਸਣਾਂ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਗਿਆ ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਕੁਝ ਘਰੇਲੂ ਇਲਾਜ ਵੀ ਦੱਸੇ ਉਹਨਾਂ ਦੇ ਮਾਵਾਂ ਨੂੰ ਆਖਿਆ ਕਿ ਉਹ ਆਪਣੇ ਬੱਚਿਆਂ ਨੂੰ ਜੰਕ ਫੂਡ ਖਾਨ ਤੋਂ ਰੋਕਣ ਹੱਡੀਆਂ ਦੇ ਰੋਗਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਹੱਡੀਆਂ ਵਿੱਚ ਖੋਖਲੇਪਨ ਦੀ ਸਮੱਸਿਆ ਵਧ ਰਹੀ ਹੈ ਇਸ ਸਮੱਸਿਆ ਤੂੰ ਯੋਗ ਰਾਹੀਂ ਬਚਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਵਧੇਰੇ ਲੋਕ ਇਸ ਵੇਲੇ ਵਿਟਾਮਿਨ ਡੀ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਵਿਟਾਮਿਨ ਡੀ ਦੀ ਕਮੀ ਨੂੰ ਸਿਰਫ ਧੁੱਪ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਸਰਦੀਆਂ ਦੇ ਵਿਚ ਰੋਜਾਨਾ  ਹਰੀ ਸਬਜ਼ੀਆਂ ਅਤੇ ਦਾਲਾਂ ਆਦਿ ਦਾ ਸੂਪ ਪੀਣ ਲਈ ਵੀ ਪ੍ਰੇਰਿਆ ਸਮਾਗਮ ਦੀ ਸ਼ੁਰੂਆਤ ਵੇਲੇ ਸ੍ਰੀ ਦੇਸਰਾਜ ਉਹਨਾਂ ਦੀ ਪਤਨੀ ਸੁਨੀਤਾ ਸੁਨੇਹਾ ਸੰਸਥਾ ਦੇ ਸੰਗਠਨ ਸਕੱਤਰ ਰਾਏ ਸਿੰਘ ਚੌਹਾਨ ਪੰਜਾਬ ਦੇ ਪ੍ਰਧਾਨ ਸ੍ਰੀ ਕੁੰਦਨ ਵਰਮਾ ਵੀ ਸ੍ਰੀ ਪ੍ਰਦੀਪ ਕੁਮਾਰ ਸ੍ਰੀ ਦੇਵੀ ਸਹਾਏ ਟੰਡਨ ਸੰਗਠਨ ਸਕੱਤਰ ਸ੍ਰੀ ਮਨਮੋਹਨ ਕਪੂਰ ਸਕੱਤਰ ਸ੍ਰੀ ਸਤੀਸ਼ ਮਹਾਜਨ ਅੰਮ੍ਰਿਤਸਰ ਇਕਾਈ ਦੇ ਸਰਪ੍ਰਸਤ ਸ੍ਰੀ ਵਰਿੰਦਰ ਧਵਨ ਜਿਲ੍ਹਾ ਪ੍ਰਧਾਨ ਪ੍ਰਬੋਧ ਸ੍ਰੀ ਸੁਨੀਲ ਕਪੂਰ ਮਾਸਟਰ ਮੋਹਨ ਲਾਲ ਤੇ ਗਿਰਧਾਰੀ ਲਾਲ ਤੇ ਹੋਰ ਸ਼ਾਮਲ ਸਨ।

Share this News