ਅਖਿਲ ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਸ੍ਰੀ ਦੇਸਰਾਜ 18 ਦਸੰਬਰ  ਨੂੰ ਅੰਮ੍ਰਿਤਸਰ ਆਉਣਗੇ

4729672
Total views : 5597841

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਅਖਿਲ ਭਾਰਤੀ ਯੋਗ ਸੰਸਥਾਨ ਦੇ ਕੌਮੀ ਪ੍ਰਧਾਨ ਸ੍ਰੀ ਦੇਸਰਾਜ ਜੀ18 ਦਸੰਬਰ  ਨੂੰ ਅੰਮ੍ਰਿਤਸਰ ਆਉਣਗੇ ਅਤੇ ਇੱਥੇ ਇੱਕ ਯੋਗ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣਗੇ ।  ਇਹ ਸਮਾਗਮ ਦੁਪਹਿਰ ਠੀਕ 2.45 ਵਜੇ ਤੋਂ ਸ਼ਾਮ 5 ਵਜੇ ਤੱਕ ਸਥਾਨਕ ਬੀਬੀਕੇ ਡੀਏਵੀ ਕਾਲਜ ਫਾਰ ਵਿਮਨ ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋਵੇਗਾ ।

 ਅਖਿਲ ਭਾਰਤੀ  ਯੋਗ  ਸੰਸਥਾਨ ਪਿਛਲੇ  ਲਗਭਗ  55 ਸਾਲਾਂ ਤੋਂ ਦੇਸ਼ ਭਰ ਵਿੱਚ ਲੋਕਾਂ ਨੂੰ ਮੁਫ਼ਤ ਯੋਗ ਸੇਵਾਵਾਂ ਦੇ ਰਿਹਾ ਹੈ । ਇਹ  ਯੋਗ ਸੰਸਥਾਨ  1967 ਵਿੱਚ ਸਥਾਪਤ ਹੋਇਆ ਸੀ ।  ਇਸ ਵੇਲੇ  ਸੰਸਥਾ  ਦੇ ਦੇਸ਼ ਭਰ ਵਿਚ 4000 ਤੋਂ ਵੱਧ ਯੋਗ ਕੇਂਦਰ ਚੱਲ ਰਹੇ ਹਨ । ਸਿਰਫ ਅੰਮ੍ਰਿਤਸਰ ਵਿਚ 50 ਤੋਂ ਵੱਧ ਯੋਗ  ਕੇਂਦਰ  ਕੰਮ ਕਰ ਰਹੇ ਹਨ, ਜਿਥੇ  ਰੋਜ ਸਵੇਰੇ ਲੋਕਾਂ ਨੂੰ  ਸਿਹਤਮੰਦ ਰਹਿਣ ਵਾਸਤੇ ਮੁਫ਼ਤ ਯੋਗ ਅਭਿਆਸ ,ਪ੍ਰਾਣਾਯਾਮ ਅਤੇ ਧਿਆਨ ਆਦਿ ਕਰਵਾਇਆ ਜਾਂਦਾ ਹੈ ।

 ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਯੋਗ ਸੰਸਥਾਨ ਦੇ ਅਧਿਕਾਰੀ ਸ੍ਰੀ ਸਤੀਸ਼ ਮਹਾਜਨ ਅਤੇ ਸ੍ਰੀ ਮਨਮੋਹਨ ਕਪੂਰ ਨੇ ਦੱਸਿਆ ਕਿ ਸਮਾਗਮ ਵਿਚ  ਔਰਤਾ  ਸੰਬੰਧੀ ਰੋਗ  ਅਤੇ ਹੱਡੀਆਂ ਦੇ ਰੋਗ ,  ਉਹਨਾਂ ਦੇ ਕਾਰਨ ਅਤੇ ਯੋਗ ਨਾਲ  ਇੰਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ  ਸਮੇਤ ਯੋਗ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਤੇ ਵਿਸ਼ੇਸ਼ ਚਰਚਾ ਹੋਵੇਗੀ  ।  ਇਸ ਸਮਾਗਮ ਵਿਚ ਯੋਗ ਸਾਧਕ ਅਤੇ ਆਮ ਲੋਕ ਸ਼ਾਮਲ ਹੋਣਗੇ।   ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵਿਚ ਔਰਤਾਂ ਦਾ ਅਹਿਮ ਸਥਾਨ ਹੈ ।  ਔਰਤਾਂ ਪਰਿਵਾਰ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ ।ਇਸ ਲਈ ਉਨ੍ਹਾਂ ਦਾ  ਸਿਹਤ ਮੰਦ  ਰਹਿਣਾ  ,  ਦ੍ਰਿੜ ਇਰਾਦੇ ਵਾਲੀ ਅਤੇ ਮਜਬੂਤ ਹੋਣਾ ਜਰੂਰੀ ਹੈ ।  ਭਾਰਤੀ ਯੋਗ ਸੰਸਥਾਨ ਇਸ ਸੰਕਲਪ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਨਿਸ਼ਕਾਮ ਭਾਵ ਨਾਲ ਸੇਵਾ ਕਰ ਰਿਹਾ ਹੈ ।  ਨਾਰੀ ਸ਼ਕਤੀ ਨੂੰ ਸਿਹਤਮੰਦ ਰੱਖਣ ਵਾਸਤੇ ਸੰਸਥਾ ਵੱਲੋਂ ਕਈ ਵਾਰ ਇਸ ਸਬੰਧੀ ਕੈਂਪ ਵੀ ਲਾਏ ਜਾਂਦੇ ਹਨ ।  ਹੁਣ ਵੀ ਇਸੇ ਸੰਦਰਭ ਵਿਚ  ਇਹ  ਸਮਾਗਮ ਕੀਤਾ ਜਾ ਰਿਹਾ ਹੈ ।  ਸਮਾਗਮ ਵਿੱਚ ਹੱਡੀਆਂ ਦੇ ਰੋਗ ਦੇ ਕਾਰਨ ਅਤੇ ਨਿਵਾਰਨ ਸਮੇਤ ਯੋਗ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਤੇ ਵੀ ਵਿਚਾਰ ਰੱਖੇ ਜਾਣਗੇ ।  ਸਮਾਗਮ ਵਿਚ ਯੋਗ ਸੰਸਥਾ ਦੇ ਹੋਰ ਵੀ ਕਈ ਆਗੂ ਸ਼ਾਮਲ ਹੋਣਗੇ ।

Share this News