Total views : 5510082
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸਕੂਲ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਨਰਸਰੀ ਜਮਾਤਾਂ ਦਾ ਸਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ । ਇਸ ਅਵਸਰ ਤੇ ਸ੍ਰ. ਜਸਪਾਲ ਸਿੰਘ ਐਡੀ: ਆਨਰੇਰੀ ਸੱਕਤਰ, ਸ਼੍ਰੀਮਤੀ ਸਤਵੰਤ ਕੌਰ, ਸ਼੍ਰੀਮਤੀ ਨਰਿੰਦਰ ਕੌਰ ਭੱਲਾ, ਡਾ: ਅਰਮਪਾਲੀ ਕੌਰ ਪ੍ਰਿੰਸੀਪਲ ਸਰਕਾਰੀ ਸੀ: ਸੈ: ਸਕੂਲ ਕਟੜਾ ਕਰਮ ਸਿੰਘ ਨੇ ਵਿਸ਼ੇਸ਼ ਮਹਿਮਾਨ ਅਤੇ ਸ਼੍ਰੀਮਤੀ ਹਰਲੀਨ ਕੌਰ ਨੇ ਖਾਸ ਮਹਿਮਾਨ ਵਜੋਂ ਹਾਜਰੀ ਭਰੀ ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਅਤੇ ਸ੍ਰ. ਰਬਿੰਦਰ ਸਿੰਘ ਭੱਲਾ ਮੈਂਬਰ ਇੰਚਾਰਜ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਸਕੂਲ ਦੇ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ । ਉਨ੍ਹਾਂ ਨੇ ਸਕੂਲ ਦੀਆਂ ਪ੍ਰਗਤੀ ਰਿਪੋਰਟ ਪੜ ਕੇ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ।ਪ੍ਰੋਗਰਾਮ ਦਾ ਆਰੰਭ ਛੋੱਟੇ ਛੋਟੇ ਬੱਚਿਆਂ ਦੁਆਰਾ ਸਿੱਖੀ ਬਾਨੇ ਵਿੱਚ ਤਿਆਰ ਹੋ ਕੇ ਸ਼ਬਦ ਗਾਇਨ ਨਾਲ ਹੋਇਆ । ਉਪਰੰਤ ਨੰਨੇ-ਮੁੰਨੇ ਬੱਚਿਆਂ ਵੱਲੋਂ ਸੁਆਗਤੀ ਗੀਤ ਅਤੇ ਨਾਚ ਪੇਸ਼ ਕੀਤਾ ਗਿਆ । ਬੱਚਿਆਂ ਨੇ ਰੰਗ-ਬਿਰੰਗੀਆਂ ਪੋਸ਼ਾਕਾਂ ਪਹਿਣ ਕੇ ਬਹੁਤ ਉਤਸ਼ਾਹ ਨਾਲ ਨਾਚ ਵਿੱਚ ਭਾਗ ਲਿਆ । ਫੈਸੀਂ ਡਰੈਸ ਵਿੱਚ ਪਿਆਰੇ-ਪਿਆਰੇ ਬੱਚਿਆਂ ਨੇ ਕੇਕ, ਗੁਗਲ ਬਾਬਾ, ਪ੍ਰੈਸ਼ਰ ਕੁੱਕਰ ਅਤੇ ਸਪਾਈਡਰਮੈਨ ਬਣ ਕੇ ਸਭ ਦਾ ਮਨ ਮੋਹ ਲਿਆ ।
ਪੱਛਮੀ ਡਾਂਸ ਪੇਸ਼ ਕਰਕੇ ਬੱਚਿਆਂ ਨੇ ਸਾਰੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ । ਪ੍ਰੋਗਰਾਮ ਵਿੱਚ ਸ਼ਾਮਲ ਵਿਸ਼ੇਸ਼ ਮਹਿਮਾਨਾਂ ਅਤੇ ਖਾਸ ਮਹਿਮਾਨਾਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ । ਪ੍ਰੋਗਰਾਮ ਦੌਰਾਨ ਸ੍ਰ. ਜਸਪਾਲ ਸਿੰਘ ਐਡੀ: ਆਨਰੇਰੀ ਸੱਕਤਰ, ਸ਼੍ਰੀਮਤੀ ਸਤਵੰਤ ਕੌਰ, ਸ਼੍ਰੀਮਤੀ ਨਰਿੰਦਰ ਕੌਰ ਭੱਲਾ, ਡਾ: ਅਰਮਪਾਲੀ ਕੌਰ ਪ੍ਰਿੰਸੀਪਲ ਸਰਕਾਰੀ ਸੀ: ਸੈ: ਸਕੂਲ ਕਟੜਾ ਕਰਮ ਸਿੰਘ ਅਤੇ ਸ਼੍ਰੀਮਤੀ ਹਰਲੀਨ ਕੌਰ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ । ਨਰਸਰੀ ਵਿੰਗ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਕਿਰਨਜੋਤ ਕੌਰ ਅਤੇ ਸ਼੍ਰੀਮਤੀ ਮਨਵਿੰਦਰ ਕੌਰ ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅਧਿਆਪਕਾਂ ਅਤੇ ਬੱਚਿਆਂ ਦੀ ਮਿਹਨਤ ਦੀ ਖੂਬ ਸ਼ਲਾਘਾ ਕੀਤੀ ।