





Total views : 5596409








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਜਸਕਰਨ ਸਿੰਘ ਵਲੋ ਪੁਲਿਸ ਵਲੋ ਫੜੇ ਨਸ਼ੀਲੇ ਪਦਾਰਥ ਨਸ਼ਟ ਕਰਨ ਲਈ ਇਕ ਡਰੱਗ ਡਿਸਪੋਜਲ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸਦੇ ਚੇਅਰਮੈਨ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਨੂੰ ਬਣਾਇਆ ਗਿਆ ਸੀ ਅਤੇ ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ (ਮੈਂਬਰ), ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ, ਪੀ.ਪੀ.ਐਸ. ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ (ਮੈਂਬਰ) ਨਿਯੁਕਤ ਕੀਤੇ ਗਏ ਸਨ।
ਜੋ ਇਸ ਟੀਮ ਵੱਲੋਂ ਅੱਜ ਖੰਨਾ ਪੇਪਰ ਮਿੱਲ ਵਿਖੇ ਪੁੱਜ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਐਨ.ਡੀ.ਪੀ.ਐਸ ਦੇ 223 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ, ਹੈਰੋਇੰਨ 14 ਕਿਲੋ 38 ਗ੍ਰਾਮ, ਚਰਸ 02 ਕਿਲੋ 835 ਗ੍ਰਾਮ, ਭੂਕੀ 14 ਕਿਲੋ 325 ਗ੍ਰਾਮ, ਨਸ਼ੀਲੀਆਂ ਗੋਲੀਆਂ 17,470, ਨਸ਼ੀਲੇ ਕੈਪਸੂਲ 18,340, ਨਸ਼ੀਲਾਂ ਪਾਊਡਰ 10 ਕਿਲੋ 91 ਗ੍ਰਾਮ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।