





Total views : 5596436








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਨਸ਼ਾ ਤਸਕਰੀ ਮਾਮਲੇ ‘ਚ ਇੱਕ ਮਹਿਲਾ ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਥਾਣਾ ਲੋਪੋਕੇ ਅਧੀਨ ਆਉਂਦੀ ਪੁਲਿਸ ਚੌਕੀ ਬੱਚੀਵਿੰਡ ਦੇ ਇੰਚਾਰਜ ਏ.ਐੱਸ.ਆਈ. ਭਗਵਾਨ ਸਿੰਘ ਨੂੰ ਅੱਜ ਲੋਪੋਕੇ ਪੁਲਿਸ ਵਲੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਅਦਾਲਤ ਵਲੋਂ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਏ.ਐੱਸ.ਆਈ. ਭਗਵਾਨ ਸਿੰਘ ਵਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਇਕ ਮਹਿਲਾ ਕੋਲੋਂ 35000 ਰੁਪਏ ਰਿਸ਼ਵਤ ਮੰਗੀ ਗਈ ਸੀ, ਜਿਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਤੇ ਕੱਲ੍ਹ ਹੀ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।ਪੁਲਸ ਦੇ ਇਸ ਭਗਵਾਨ ਵਲੋ ਨਸ਼ਾ ਤਸਕਰਾਂ ਨੂੰ ਸੁਣਾਏ ਜਾ ਰਹੇ ਫੁਰਮਾਨ ਨਾਲ ਪੁਲਿਸ ਦੀ ਕਾਫੀ ਕਿਰਕਿਰੀ ਹੋਈ ਹੈ ।ਜਿਸ ਤੇ ਉੱਚ ਅਧਿਕਾਰੀਆ ਸਖਤ ਐਕਸ਼ਨ ਲੈਦਿਆ ਉਸ ਵਿਰੁੱਧ ਬਿਨਾ ਦੇਰੀ ਪਰਚਾ ਕਰਕੇ ਗ੍ਰਿਫਤਾਰ ਕਰ ਲਿਆ।ਜਦੋ ਰਿਸ਼ਵਤਖੋਰੀ ਦੇ ਮਾਮਲੇ ‘ਚ ਫਸੇ ਥਾਂਣੇਦਾਰ ਦੀਆਂ ਹਾਕਮ ਧਿਰ ਦੇ ਇਕ ਆਗੂ ਵਾਇਰਲ ਹੋ ਤਸਵੀਰਾਂ ਦਾ ਵਿਰੋਧੀ ਕਾਫੀ ਲੁਤਫ ਲੈ ਰਹੇ ਹਨ।