Total views : 5505202
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੋਇੰਦਵਾਲ ਸਾਹਿਬ /ਤਰਨ ਤਾਰਨ/ਲਾਲੀ ਕੈਰੋ, ਬੱਬੂ ਬੰਡਾਲਾ
ਪੰਜਾਬ ਸਰਕਾਰ ਵਲੋ ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਲਈ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਹਿਮ ਕਦਮ ਚੁਕੇ ਜਾ ਰਹੇ ਹਨ| ਖੇਤੀਬਾੜੀ ਮੰਤਰੀ ਜੀ ਵਲੋ ਸੂਬੇ ਦੇ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿੱਚ ਹੀ ਵਹਾਉਣ ਦੀ ਅਪੀਲ ਕੀਤੀ |
ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਿੰਡ ਪੱਧਰ ਤੇ ਕਿਸਾਨ ਸਿਖਲਾਈ ਕੈੰਪ ਲਗਾਏ ਗਏ, ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ, ਪ੍ਰਦਰਸ਼ਨੀ ਪਲਾਟ ਲਗਾਏ ਗਏ, ਜਾਗਰੂਕਤਾ ਵੈਨਾਂ ਰਾਹੀਂ ਹਰ ਇਕ ਪਿੰਡ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕਿ ਹੋਣ ਵਾਲੇ ਨੁਕਸਾਨ ਤੋ ਜਾਣੂ ਕਰਵਾਇਆ ਅਤੇ ਜਿਸ ਦੇ ਨਤੀਜੇ ਮਿਲੇ ਹਨ ਕਿਸਾਨਾਂ ਨੇ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸੁਪਰ ਸ਼ੀਡਰ ਟੈਕਨੋਲੋਜੀ ਨਾਲ ਕੀਤੀ ਹੈ।
ਖੇਤੀਬਾੜੀ ਵਿਭਾਗ ਵੱਲੋਂ ਚਲਾਏ ਜਾਂਦੇ ਵੱਟਸਐਪ ਗਰੁੱਪ “ਕਿਸਾਨ ਮਿੱਤਰ” ਰਾਹੀਂ ਮਿਲਦੀ ਹੈ ਖੇਤੀ ਸਬੰਧੀ ਜਾਣਕਾਰੀ
ਇਸੇ ਮੁਹਿੰਮ ਤਹਿਤ ਅੱਜ ਮਲਵਿੰਦਰ ਸਿੰਘ ਢਿੱਲੋਂ ਖੇਤੀਬਾੜੀ ਅਫਸਰ ਨੇ ਬਲਾਕ ਖਡੂਰ ਸਾਹਿਬ ਦੇ ਅਗਾਹਵਧੂ ਸੋਚ ਰੱਖਣ ਵਾਲੇ ਕਿਸਾਨ ਦੀ ਕਹਾਣੀ ਦੱਸਦਿਆ ਕਿਹਾ ਕਿ ਜਗਜੀਤ ਸਿੰਘ ਬਲਾਕ ਖਡੂਰ ਸਾਹਿਬ ਦੇ ਪਿੰਡ ਵੇਈਂ ਪੂਈਂ ਦਾ ਉਹ ਅਗਾਂਹਵਧੂ ਕਿਸਾਨ ਹੈ ਜਿਸ ਨੇ ਖੁਦ ਹੈਪੀ ਸੀਡਰ ਨੂੰ ਅਪਣਾਇਆ ਅਤੇ ਇਸਦਾ ਪਸਾਰ ਬਾਕੀ ਕਿਸਾਨਾਂ ਵਿੱਚ ਵੀ ਕੀਤਾ। ਇਹ ਕਿਸਾਨ ਪੰਜਾਬ ਵਿੱਚ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰ ਰਿਹਾ ਹੈ। ਜਗਜੀਤ ਸਿੰਘ ਦਾ ਮੰਨਣਾ ਹੈ ਕਿ ਖੇਤੀ ਇਕ ਪੇਸ਼ੇਵਰ ਕਿੱਤੇ ਵਜੋਂ ਕੀਤੀ ਜਾਣੀ ਚਾਹੀਦੀ ਹੈ, ਇਸ ਦਾ ਸਾਰਾ ਲੇਖਾ ਜੋਖਾ ਰੱਖਣਾ ਜਰੂਰੀ ਹੈ ਅਤੇ ਜਦੋਂ ਅਸੀਂ ਰਵਾਇਤੀ ਖੇਤੀ ਨੂੰ ਵਿਗਿਆਨਿਕ ਤਰੀਕੇ ਵੱਲ ਤੋਰਾਂਗੇ ਤਾਂ ਸਫ਼ਲਤਾ ਜਰੂਰ ਮਿਲੇਗੀ।
ਯਾਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਾਤਾਰ ਨਿਵੇਕਲੇ ਯਤਨਾਂ ਦੇ ਨਾਲ ਖੇਤੀ ਦੀ ਦਸ਼ਾ ਬਦਲੀ ਜਾ ਸਕਦੀ ਹੈ। ਉਸਨੇ ਅੱਗੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਭ਼ਖਦਾ ਮੁੱਦਾ ਹੈ, ਜਿੱਥੇ ਝੋਨੇ ਦੀਆਂ ਨਵੀਆਂ ਕਿਸਮਾਂ ਨੇ ਝੋਨੇ ਦਾ ਝਾੜ ਵਧਾਇਆ ਹੈ ਉਥੇ ਨਾਲ ਹੀ ਪਰਾਲੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਕਿਸਾਨ ਪਰਾਲੀ ਨੂੰ ਖੇਤ ਵਿੱਚ ਸਾੜਨ ਨੂੰ ਸੁਖਾਲਾ ਸਮਝਦੇ ਹਨ ਪਰ ਜਗਜੀਤ ਸਿੰਘ ਨੇ ਉਸ ਦੇ ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ।
ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਲਈ ਹੋਰ ਕਿਸਾਨ ਵੀਰਾਂ ਨੂੰ ਸਮੇ-ਸਮੇ ਤੇ ਪ੍ਰੇਰਿਤ ਕਰਦੇ ਹਨ। ਜਗਜੀਤ ਸਿੰਘ ਵੱਲੋਂ 2020 ਵਿੱਚ ਇਕ ਏਕੜ ਰਕਬੇ ਹੇਠ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ 2022 ਤੱਕ ਇਹ ਰਕਬਾ ਵੱਧ ਕੇ 22 ਏਕੜ ਹੋ ਗਿਆ। ਨੌਜਵਾਨ ਕਿਸਾਨ ਨੇ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ, ਬਲਕਿ ਕਿਸਾਨ ਵੀਰਾਂ ਨੂੰ ਹੈਪੀ ਤਕਨੀਕ ਬਾਰੇ ਪ੍ਰੇਰਿਤ ਕਰਕੇ ਇਕ ਚੰਗੇ ਨਾਗਰਿਕ ਅਤੇ ਵਾਤਾਵਰਨ ਪ੍ਰੇਮੀ ਦੀ ਭੂਮਿਕਾ ਵੀ ਨਿਭਾਈ ਹੈ।